04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਯਾਤਰੀਆਂ ਦੀ ਸਹੂਲਤ ਅਤੇ ਅਣਅਧਿਕਾਰਤ ਯਾਤਰਾ ਨੂੰ ਰੋਕਣ ਲਈ ਮੰਡਲ ਵਿਚ ਟਿਕਟ ਜਾਂਚ ਮੁਹਿੰਮ ਨਿਰੰਤਰ ਜਾਰੀ

ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਲ ਵਲੋਂ ਟਰੇਨਾਂ ਵਿਚ ਅਣਅਧਿਕਾਰਤ/ਬਿਨਾਂ ਟਿਕਟ ਯਾਤਰਾ ’ਤੇ ਰੋਕ ਲਗਾਉਣ ਲਈ ਟਰੇਨਾਂ ਵਿਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵਲੋਂ ਅਕਤੂਬਰ, 2026 ਦੌਰਾਨ ਟਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ ਕੁੱਲ 30,466 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਫੜੇ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ 2.

Ad Position 21
No active advertisement
ਟਰੇਨ ’ਚ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕਰ ਰਿਹਾ ਟਿਕਟ ਚੈੱਕਰ। ਅਜੀਤ ਤਸਵੀਰ 04-11-2026
ਫ਼ਿਰੋਜ਼ਪੁਰ, 3 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਦਲ ਵਲੋਂ ਟਰੇਨਾਂ ਵਿਚ ਅਣਅਧਿਕਾਰਤ/ਬਿਨਾਂ ਟਿਕਟ ਯਾਤਰਾ ’ਤੇ ਰੋਕ ਲਗਾਉਣ ਲਈ ਟਰੇਨਾਂ ਵਿਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵਲੋਂ ਅਕਤੂਬਰ, 2026 ਦੌਰਾਨ ਟਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ ਕੁੱਲ 30,466 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਫੜੇ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ 2.50 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵਸੂਲ ਕੀਤਾ ਗਿਆ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਪ੍ਰਬੰਧਕ ਉੱਤਰ ਰੇਲਵੇ, ਫ਼ਿਰੋਜ਼ਪੁਰ ਨੇ ਦੱਸਿਆ ਕਿ ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਏ ਰੱਖਣ ਅਤੇ ਯਾਤਰੀਆਂ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਚ ਕੀਤੀ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਅਕਤੂਬਰ ਮਹੀਨੇ ਵਿਚ 169 ਯਾਤਰੀਆਂ ਨੂੰ ਸਟੇਸ਼ਨ ਪਰਿਸਰ ਵਿਚ ਗੰਦਗੀ ਫੈਲਾਉਣ ਦੇ ਕਾਰਨ (ਐਂਟੀ ਲਿਟਰਿੰਗ ਐਕਟ) ਉਨ੍ਹਾਂ ਤੋਂ 65 ਹਜ਼ਾਰ ਰੁਪਏ ਤੋਂ ਵੱਧ ਵਸੂਲ ਕੀਤੇ ਗਏ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਮੁਹਿੰਮਾਂ ਜਾਰੀ ਰਹਿਣਗੀਆਂ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਜਾਇਜ਼ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਸਹੂਲਤ ਪ੍ਰਦਾਨ ਕਰਨਾ ਹੈ। ਟਿਕਟ ਚੈਕਿੰਗ ਦੇ ਜ਼ਰੀਏ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਅਣਅਧਿਕਾਰਤ ਜਾਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਕਾਰਨ ਜਾਇਜ਼ ਯਾਤਰੀਆਂ ਨੂੰ ਕਿਸੇ ਕਿਸਮ ਦੀ ਅਸਹੂਲਤ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿਹਤਮੰਦ ਜ... ਅਗਲੀ ਖ਼ਬਰ ਕਸਬਾ ਮਮਦੋਟ ਵਿਚ ਮੁੱਖ ਸੜਕ ’ਤੇ ਬੇਤਰਤੀਬੇ ਵਾਹਨ ਖੜ੍ਹਨ ਕਾਰਨ ਰੋਜ਼ਾਨਾ ਲੱਗਦੈ ਜਾਮ ਐਮਰਜੈਂਸੀ ਸੇਵਾ ਲਈ ਜਾ ਰਹੀ ਐਂਬੂਲ...
Ad Position 24