ਸ੍ਰੀ ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਸਮਾਗਮ ਕਰਵਾਇਆ
ਫ਼ਿਰੋਜ਼ਪੁਰ, 21 ਅਕਤੂਬਰ (ਗੁਰਿੰਦਰ ਸਿੰਘ)- ਨਵਰਾਤਰੀ ਦੇ ਸ਼ੁਭ ਮੌਕੇ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਦੇ ਚੇਅਰਮੈਨ ਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਗੋਲਡਨ ਐਨਕਲੇਵ ਫ਼ਿਰੋਜ਼ਪੁਰ ਸਥਿਤ ਸ਼੍ਰੀ ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਮਾਤਾ ਰਾਣੀ ਦੀ ਵਿਸ਼ੇਸ਼ ਚੌਕੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਚੇਅਰਮੈਨ ਧਰਮਪਾਲ ਬਾਂਸਲ ਨੇ ਮਾਤਾ ਰਾਣੀ ਦੀਆਂ ਮਨਮੋਹਕ ਭੇਟਾਂ ਗਾ ਕੇ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ।
ਫ਼ਿਰੋਜ਼ਪੁਰ, 21 ਅਕਤੂਬਰ (ਗੁਰਿੰਦਰ ਸਿੰਘ)- ਨਵਰਾਤਰੀ ਦੇ ਸ਼ੁਭ ਮੌਕੇ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ ਦੇ ਚੇਅਰਮੈਨ ਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਦੀ ਅਗਵਾਈ ਹੇਠ ਗੋਲਡਨ ਐਨਕਲੇਵ ਫ਼ਿਰੋਜ਼ਪੁਰ ਸਥਿਤ ਸ਼੍ਰੀ ਨਵ ਦੁਰਗਾ ਸ਼ਕਤੀ ਪੀਠ ਮੰਦਰ ਵਿਖੇ ਮਾਤਾ ਰਾਣੀ ਦੀ ਵਿਸ਼ੇਸ਼ ਚੌਕੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਚੇਅਰਮੈਨ ਧਰਮਪਾਲ ਬਾਂਸਲ ਨੇ ਮਾਤਾ ਰਾਣੀ ਦੀਆਂ ਮਨਮੋਹਕ ਭੇਟਾਂ ਗਾ ਕੇ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੌਰਾਨ ਮੰਦਰ ਦੇ ਪੁਜਾਰੀ ਪੰਡਿਤ ਪੰਕਜ ਸ਼ਰਮਾ, ਨਰੇਸ਼ ਹਾਂਡਾ, ਸੰਗੀਤ ਨਿਰਦੇਸ਼ਕ ਗਰੋਵ ਅਨਮੋਲ, ਅਸ਼ੋਕ ਗਰਗ, ਮੋਹਿੰਦਰ ਬਜਾਜ, ਮੁਕੇਸ਼ ਗੋਇਲ, ਅਸ਼ੋਕ ਕੱਕੜ, ਕੈਲਾਸ਼ ਸ਼ਰਮਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।