ਅਭਿਸ਼ੇਕ ਕਾਲਜ ਵਿਖੇ ਸਟਾਕ ਮਾਰਕੀਟ ਅਤੇ ਵਿੱਤੀ ਬਾਜ਼ਾਰ ’ਤੇ ਰਾਸ਼ਟਰੀ ਵੈਬੀਨਾਰ ਕਰਵਾਇਆ
ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਸਥਿਤ ਅਭਿਸ਼ੇਕ ਕਾਲਜ ਦੇ ਕਾਮਰਸ ਵਿਭਾਗ ਵਲੋਂ ਆਈ. ਕਿਊ.
ਅਬੋਹਰ, 21 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਸਥਿਤ ਅਭਿਸ਼ੇਕ ਕਾਲਜ ਦੇ ਕਾਮਰਸ ਵਿਭਾਗ ਵਲੋਂ ਆਈ.ਕਿਊ.ਏ.ਸੀ. ਦੇ ਵਿਸ਼ੇਸ਼ ਸਹਿਯੋਗ ਨਾਲ “ਇੰਟਰੋਡਕਸ਼ਨ ਟੂ ਸਟਾਕ ਮਾਰਕੀਟ ਐਂਡ ਫਾਈਨੈਂਸ਼ੀਅਲ ਮਾਰਕੀਟ ਇਨ ਇੰਡੀਆ”(ਸਟਾਕ ਮਾਰਕੀਟ ਤੇ ਭਾਰਤ ਵਿਚ ਵਿੱਤੀ ਬਾਜ਼ਾਰ) ਵਿਸ਼ੇ ’ਤੇ ਇਕ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਵਿਚ ਵੱਖ-ਵੱਖ ਵਿੱਦਿਅਕ ਅਦਾਰਿਆਂ ਤੇ ਕਾਲਜਾਂ ਤੋਂ 60 ਤੋਂ ਵੱਧ ਵਿਦਿਆਰਥੀਆਂ ਤੇ ਭਾਗੀਦਾਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵੈਬੀਨਾਰ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਮੋੜ ਦੇ ਅਸਿਸਟੈਂਟ ਪ੍ਰੋਫੈਸਰ ਡਾ.ਨਿਤਿਨ ਬੱਬਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ.ਰਾਜਵੀਰ ਕੌਰ ਨੇ ਮੁੱਖ ਬੁਲਾਰੇ ਦਾ ਨਿੱਘਾ ਸਵਾਗਤ ਕੀਤਾ। ਆਪਣੇ ਵੈਬੀਨਾਰ ਸੰਬੋਧਨ ਦੌਰਾਨ ਡਾ. ਨਿਤਿਨ ਬੱਬਰ ਨੇ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ, ਵਿੱਤੀ ਬਾਜ਼ਾਰ, ਨਿਵੇਸ਼ ਦੇ ਵੱਖ-ਵੱਖ ਮੌਕਿਆਂ ਤੇ ਸ਼ੇਅਰ ਬਾਜ਼ਾਰ ਨਾਲ ਜੁੜੀਆਂ ਅਹਿਮ ਬਾਰੀਕੀਆਂ ਬਾਰੇ ਬਹੁਤ ਹੀ ਸਰਲ ਭਾਸ਼ਾ ਵਿਚ ਸਮਝਾਇਆ। ਕਾਲਜ ਦੀ ਚੇਅਰਪਰਸਨ ਡਾ. ਸ਼ਕੁੰਤਲਾ ਮਿੱਢਾ ਤੇ ਡਾਇਰੈਕਟਰ ਰਮਣੀਕ ਮਿੱਢਾ ਨੇ ਕਾਮਰਸ ਵਿਭਾਗ ਤੇ ਆਈ.ਕਿਊ.ਏ.ਸੀ. ਦੀ ਟੀਮ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਵੈਬੀਨਾਰ ਦੀ ਕੋਆਰਡੀਨੇਟਰ ਸ਼੍ਰੀਮਤੀ ਪ੍ਰਿਅੰਕਾ ਜੁਨੇਜਾ ਨੇ ਮੁੱਖ ਬੁਲਾਰੇ, ਮੈਨੇਜਮੈਂਟ, ਪ੍ਰਿੰਸੀਪਲ ਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।