18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪ੍ਰਾਚੀਨ ਰਾਧਾ ਕ੍ਰਿਸ਼ਨ ਮੰਦਰ ’ਚ ਚੌਥੇ ਨਰਾਤੇ ਮੌਕੇ ਭਜਨ-ਕੀਰਤਨ ਨਾਲ ਭਗਤੀ ਮਈ ਹੋਇਆ ਮਾਹੌਲ

ਫ਼ਿਰੋਜ਼ਪੁਰ 17 ਅਕਤੂਬਰ (ਸੁਖਵਿੰਦਰ ਸਿੰਘ)- ਪ੍ਰਾਚੀਨ ਰਾਧਾ ਕ੍ਰਿਸ਼ਨ ਮੰਦਰ ਵਿਖੇ ਚੌਥੇ ਨਰਾਤੇ ਦੇ ਪਾਵਨ ਮੌਕੇ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੰਦਰ ਵਿੱਚ ਸੁੰਦਰ ਭਜਨ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ।

Ad Position 21
No active advertisement
ਅਜੀਤ ਡੈਸਕ 18-10-2026
ਫ਼ਿਰੋਜ਼ਪੁਰ 17 ਅਕਤੂਬਰ (ਸੁਖਵਿੰਦਰ ਸਿੰਘ)- ਪ੍ਰਾਚੀਨ ਰਾਧਾ ਕ੍ਰਿਸ਼ਨ ਮੰਦਰ ਵਿਖੇ ਚੌਥੇ ਨਰਾਤੇ ਦੇ ਪਾਵਨ ਮੌਕੇ ’ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੰਦਰ ਵਿੱਚ ਸੁੰਦਰ ਭਜਨ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਮਾਤਾ ਰਾਣੀ ਦੇ ਜੈਕਾਰਿਆਂ ਅਤੇ ਭਜਨਾਂ ਦੀ ਗੂੰਜ ਨਾਲ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਾਤਾ ਰਾਣੀ ਦਾ ਗੁਣਗਾਨ ਕੀਤਾ। ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਮੇਜਰ ਸਿੰਘ ਸਿੱਧੂ ਅਤੇ ਬਾਬਾ ਫ਼ਰੀਦ ਮਾਰਕੀਟ ਦੇ ਪ੍ਰਧਾਨ ਮੋਹਿਤ ਕੁਮਾਰ ਮਿੱਕੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਵਿਚ ਭਾਜਪਾ ਵਰਕਰ ਨਵਨੀਤ ਸ਼ਰਮਾ, ਦੀਪਕ, ਸੌਰਵ, ਅਮਿਤ, ਜਗੀਰ, ਰਾਜਨ ਜੋਸ਼ੀ, ਮੋਂਟੀ ਜੋਸ਼ੀ, ਸਾਜਨ ਵਰਮਾ, ਪ੍ਰਦੀਪ ਚਨਾਨਾ, ਜਗਦੀਸ਼, ਨਿਰਮਲਜੀਤ ਤੇ ਰਾਜੂ ਪਰਵੇਸ਼ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਮੇਲਾ 20 ਨੂੰ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24