14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਪੈਰਾਡਾਈਜ਼ ਸਕੂਲ ਵਿਖੇ ਕਰੀਅਰ ਕੌਂਸਲਿੰਗ ਸੈਮੀਨਾਰ

ਜ਼ੀਰਾ, 13 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਰੋਡ ਜ਼ੀਰਾ ਸਥਿਤ ਪੈਰਾਡਾਈਜ਼ ਸਕੂਲ ਵਿਖੇ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਡਾ. ਪ੍ਰਦੀਪ ਵਰਮਾ ਦੇ ਵਿਸ਼ੇਸ਼ ਸਹਿਯੋਗ ਨਾਲ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਐੱਨ.

Ad Position 21
No active advertisement
ਅਜੀਤ ਡੈਸਕ 14-10-2026
ਜ਼ੀਰਾ, 13 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਰੋਡ ਜ਼ੀਰਾ ਸਥਿਤ ਪੈਰਾਡਾਈਜ਼ ਸਕੂਲ ਵਿਖੇ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਡਾ. ਪ੍ਰਦੀਪ ਵਰਮਾ ਦੇ ਵਿਸ਼ੇਸ਼ ਸਹਿਯੋਗ ਨਾਲ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਐੱਨ.ਪੀ.ਐੱਲ. ਕੈਰੀਅਰ ਕੌਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਹੀ ਦਿਸ਼ਾ ਚੁਣਨ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ। ਪ੍ਰੀਸ਼ਦ ਦੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਅਤੇ ਚੇਅਰਮੈਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਤੇ ਯੋਗਤਾ ਅਨੁਸਾਰ ਢੁਕਵੇਂ ਕਿੱਤੇ ਦੀ ਚੋਣ ਕਰਨ ਲਈ ਪ੍ਰੇਰਿਤ ਕਰਨਾ ਅਤੇ ਸਿੱਖਿਆ ਦੇ ਖੇਤਰ ਵਿਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਉਣਾ ਹੈ। ਚੇਅਰਮੈਨ ਹਰਜੀਤ ਸਿੰਘ ਸਿੱਧੂ, ਮੈਡਮ ਅਮਰਜੀਤ ਕੌਰ ਸਿੱਧੂ ਤੇ ਪ੍ਰਿੰਸੀਪਲ ਡਾ. ਅਵਿਨਾਸ਼ ਸਿੰਘ ਨੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਡਾ. ਪ੍ਰਦੀਪ ਵਰਮਾ ਨੇ ਧੰਨਵਾਦ ਪ੍ਰਗਟ ਕੀਤਾ। ਪ੍ਰੋਗਰਾਮ ਦੌਰਾਨ ਸੰਸਥਾ ਦੇ ਮੈਂਬਰ ਜਰਨਲ ਸਕੱਤਰ ਜਗਦੇਵ ਸ਼ਰਮਾ, ਅਸ਼ੋਕ ਕੁਮਾਰ ਪਲਤਾ, ਅਨਿਲ ਬਜਾਜ, ਮੈਡਮ ਵਨੀਤਾ ਝਾਜੀ, ਸੋਨੂੰ ਗੁਜਰਾਲ, ਗੁਰਬਖਸ਼ ਸਿੰਘ ਵਿੱਜ, ਰਮਾ ਸ਼ਰਮਾ, ਅੰਜੂ ਵਰਮਾ, ਸਕੂਲ ਸਟਾਫ਼ ਵਲੋਂ ਮੈਡਮ ਪਰਿਭਾਸ਼ਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਮਹਾਂਬਲੀ ਸ਼ੇਰਾ’ ਵਲੋਂ ਦਰਿਆ ਸਤਲੁਜ ਦੀਆਂ ਸਟੱਡਾਂ ਪੱਕੀਆਂ ਕਰਨ ਲਈ ਯੂਨਾਈਟਿਡ ਸਿੱਖਸ ਦੇ ਉਪਰਾਲਿਆਂ ਦੀ ਸ਼ਲਾਘਾ ਅਗਲੀ ਖ਼ਬਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਲੋਂ ਪੰਡੋਰੀ ਖੱਤਰੀਆਂ ਦੇ ਸਰਕਾਰੀ ਸਕੂਲ ’ਚ ਸਵੱਛਤਾ ਅਤੇ ਗ੍ਰੀਨ ਦੀਵਾਲੀ ਸੰਬੰਧੀ ਜਾਗਰ...
Ad Position 24