13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਿੱਖਿਆ ਜਗਤ ’ਚ ਆਧਾਰਸ਼ਿਲਾ ਸਕੂਲ ਦਾ ਨਾਂਅ ਰੌਸ਼ਨ ਡਾਇਰੈਕਟਰ ਰਾਜੀਵ ਗੁਪਤਾ ਨੂੰ ਮਿਲਿਆ ਰਾਸ਼ਟਰੀ ਸਨਮਾਨ

ਅਬੋਹਰ, 13 ਅਕਤੂਬਰ (ਵਿਵੇਕ ਹੂੜੀਆ)-ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਪਛਾਣ ਰੱਖਣ ਵਾਲੇ ਆਧਾਰਸ਼ਿਲਾ ਸਕੂਲ ਦੇ ਨਾਂ ਇਕ ਹੋਰ ਮਾਣਮੱਤੀ ਪ੍ਰਾਪਤੀ ਜੁੜ ਗਈ ਹੈ। ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ਨੂੰ ‘ਰਾਸ਼ਟਰੀ ਸਿੱਖਿਆ ਕਾਨਕਲੇਵ 2.

Ad Position 21
No active advertisement
ਅਜੀਤ ਡੈਸਕ 14-10-2026
ਅਬੋਹਰ, 13 ਅਕਤੂਬਰ (ਵਿਵੇਕ ਹੂੜੀਆ)-ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਪਛਾਣ ਰੱਖਣ ਵਾਲੇ ਆਧਾਰਸ਼ਿਲਾ ਸਕੂਲ ਦੇ ਨਾਂ ਇਕ ਹੋਰ ਮਾਣਮੱਤੀ ਪ੍ਰਾਪਤੀ ਜੁੜ ਗਈ ਹੈ। ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ਨੂੰ ‘ਰਾਸ਼ਟਰੀ ਸਿੱਖਿਆ ਕਾਨਕਲੇਵ 2.0’ ਦੌਰਾਨ ਵੱਕਾਰੀ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ। ‘ਪਲੱਸ ਨਾਈਨ ਵਨ ਮੀਡੀਆ’ ਵਲੋਂ ਗ੍ਰੇਟਰ ਨੋਇਡਾ ਸਥਿਤ ਦ ਗੌਰਸ ਸਰੋਵਰ ਪ੍ਰੀਮੀਅਰ ਹੋਟਲ ਵਿਖੇ ਕਰਵਾਏ ਗਏ ਇਸ ਸਮਾਗਮ ਵਿਚ ਦੇਸ਼ ਭਰ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਅਤੇ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਲਗਾਈ ਗਈ ਐਜੂਕੇਸ਼ਨ ਐਗਜ਼ੀਬਿਸ਼ਨ ਵਿਚ ਰਾਜੀਵ ਗੁਪਤਾ ਨੇ ਆਧੁਨਿਕ ਸਿੱਖਿਆ ਤਕਨੀਕਾਂ, ਡਿਜੀਟਲ ਲਰਨਿੰਗ ਅਤੇ ਸਿੱਖਿਆ ਦੇ ਖੇਤਰ ਵਿਚ ਹੋ ਰਹੇ ਨਵੇਂ ਤਜਰਬਿਆਂ ਬਾਰੇ ਅਹਿਮ ਜਾਣਕਾਰੀ ਹਾਸਿਲ ਕੀਤੀ। ਇਸ ਰਾਸ਼ਟਰੀ ਸਨਮਾਨ ਨਾਲ ਪੂਰੇ ਸਕੂਲ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਹੈ। ਸਕੂਲ ਮੈਨੇਜਮੈਂਟ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਤਜਰਬੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿਚ ਸਹਾਈ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਅਸਲ੍ਹਾ ਲਾਇਸੰਸਾਂ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਸਰਪੰਚ ਯੂਨੀਅਨ ਦੇ ਹੱਕ ਵਿਚ ਨਿੱਤਰੀ ਮਿਸਲ ਸਤਲੁਜ ਅਗਲੀ ਖ਼ਬਰ ਪਰਗਟ ਸਿੰਘ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋਏ ਸਾਬਕਾ ਮੰਤਰੀ ਹੰਸ ਰਾਜ ਜੋਸਨ
Ad Position 24