04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਮੱਲਾਂਵਾਲਾ 3 ਅਕਤੂਬਰ (ਬਲਬੀਰ ਸਿੰਘ ਜੋਸਨ)-ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਪੁਰਬ ਪਿੰਡ ਕਟੋਰਾ ਦੇ ਗੁਰਦੁਆਰਾ ਭਲਾਈ ਸਾਹਿਬ ਪਾਤਸ਼ਾਹੀ ਤੀਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਸੰਬੰਧੀ 1 ਅਕਤੂਬਰ ਨੂੰ ਰੱਖਾਏ ਗਏ ਅਖੰਡ ਪਾਠ ਦੇ ਭੋਗ 3 ਅਕਤੂਬਰ ਨੂੰ ਪਾਏ ਗਏ।

Ad Position 21
No active advertisement
ਅਜੀਤ ਡੈਸਕ 04-10-2026
ਮੱਲਾਂਵਾਲਾ 3 ਅਕਤੂਬਰ (ਬਲਬੀਰ ਸਿੰਘ ਜੋਸਨ)-ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਪੁਰਬ ਪਿੰਡ ਕਟੋਰਾ ਦੇ ਗੁਰਦੁਆਰਾ ਭਲਾਈ ਸਾਹਿਬ ਪਾਤਸ਼ਾਹੀ ਤੀਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਸੰਬੰਧੀ 1 ਅਕਤੂਬਰ ਨੂੰ ਰੱਖਾਏ ਗਏ ਅਖੰਡ ਪਾਠ ਦੇ ਭੋਗ 3 ਅਕਤੂਬਰ ਨੂੰ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾ ’ਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ’ਚ ਚੱਲ ਰਹੇ ਦੀਵਾਨਾ ’ਚ ਭਾਈ ਸੁਖਦੇਵ ਸਿੰਘ ਡੱਲਾ ਕਥਾ ਵਾਚਕ ਬਾਉਲੀ ਸਾਹਿਬ ਵਾਲੇ, ਭਾਈ ਕੁਲਦੀਪ ਸਿੰਘ ਕਥਾ ਵਾਚਕ ਲੱਖੋ ਕੇ ਬਹਿਰਾਮ, ਭਾਈ ਅੰਮ੍ਰਿਤਪ੍ਰੀਤ ਸਿੰਘ ਰਾਗੀ ਜਥਾ ਫ਼ਿਰੋਜ਼ਪੁਰ, ਬੀਬੀ ਦਲਜੀਤ ਕੌਰ ਕਥਾ ਵਾਚਕ ਆਰਮਾਨਪੁਰਾ, ਭਾਈ ਹਰਜਿੰਦਰ ਸਿੰਘ ਕਵੀਸ਼ਰੀ ਜਥਾ ਅਟਾਰੀ ਤੇ ਭਾਈ ਬੋਹੜ ਸਿੰਘ ਢਾਡੀ ਜਥਾ ਬਾਰੇ ਕੇ ਵਲੋਂ ਸੰਗਤਾਂ ਨੂੰ ਗੁਰਬਾਣੀ, ਕਥਾ-ਵਿਚਾਰ, ਕਵੀਸ਼ਰੀ, ਢਾਡੀ ਵਾਰਾਂ ਤੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਬੱਚਿਆਂ ਵਲੋਂ ਵੀ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਕਥਾ-ਵਿਚਾਰ, ਕਵੀਸ਼ਰੀ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਗੁਰਦੁਆਰਾ ਰਾਮਦਾਸਪੁਰੀ ਦੇ ਮੁੱਖ ਸੇਵਾਦਾਰ ਭਗਤ ਮਿਲਖਾ ਸਿੰਘ ਨੇ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਰੇਬੀਜ਼ ਦਿਵਸ ’ਤੇ ਵਿਭਾਗ ਵਲੋਂ 96 ਬੇਸਹਾਰਾ ਕੁੱਤਿਆਂ ਦਾ ਟੀਕਾਕਰਨ ਅਗਲੀ ਖ਼ਬਰ ਫ਼ਤਹਿਗੜ੍ਹ ਸਭਰਾ ਨੂੰ ਨੈਸ਼ਨਲ ਹਾਈਵੇ 54 ਨਾਲ ਜੋੜਨ ਵਾਲੀ ਸੜਕ ਕਈ ਥਾਵਾਂ ਤੋਂ ਟੁੱਟੀ, ਲੋਕ ਪ੍ਰੇਸ਼ਾਨ
Ad Position 24