30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮੋਟਰਸਾਈਕਲ ਖੱਡੇ ’ਚ ਵੱਜਣ ਕਾਰਨ ਔਰਤ ਨੂੰ ਲੱਗੀਆਂ ਗੰਭੀਰ ਸੱਟਾਂ

ਮੱਲਾਂਵਾਲਾ ਖਾਸ, 29 ਸਤੰਬਰ (ਸਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਮੱਖੂ ਨੂੰ ਜਾਣ ਵਾਲੀ ਸੜਕ ’ਤੇ ਵੱਡੀਆਂ ਨਹਿਰਾਂ ’ਤੇ ਬਣੇ ਪੁਲ ਨੇੜੇ ਸੜਕ ਵਿਚਕਾਰ ਪਿਆ ਵੱਡਾ ਖੱਡਾ ਰਾਹਗੀਰਾਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਇਸ ਖੱਡੇ ਕਾਰਨ ਇਕ ਹੋਰ ਹਾਦਸਾ ਵਾਪਰ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਮੱਲਾਂਵਾਲਾ ਖਾਸ, 29 ਸਤੰਬਰ (ਸਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਮੱਖੂ ਨੂੰ ਜਾਣ ਵਾਲੀ ਸੜਕ ’ਤੇ ਵੱਡੀਆਂ ਨਹਿਰਾਂ ’ਤੇ ਬਣੇ ਪੁਲ ਨੇੜੇ ਸੜਕ ਵਿਚਕਾਰ ਪਿਆ ਵੱਡਾ ਖੱਡਾ ਰਾਹਗੀਰਾਂ ਲਈ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਇਸ ਖੱਡੇ ਕਾਰਨ ਇਕ ਹੋਰ ਹਾਦਸਾ ਵਾਪਰ ਗਿਆ। ਜਿਸ ਵਿਚ ਮੋਟਰਸਾਈਕਲ ਸਵਾਰ ਅਤੇ ਉਸ ਦੇ ਪਿੱਛੇ ਬੈਠੀ ਔਰਤ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਮੱਲਾਂਵਾਲਾ ਵਾਲੇ ਪਾਸੇ ਤੋਂ ਮੱਖੂ ਵੱਲ ਜਾ ਰਿਹਾ ਸੀ। ਜਦੋਂ ਉਹ ਵੱਡੀਆਂ ਨਹਿਰਾਂ ਵਾਲੇ ਪੁਲ ਨੇੜੇ ਸੜਕ ’ਤੇ ਪਏ ਡੂੰਘੇ ਖੱਡੇ ਵਿਚ ਜਾ ਵੱਜਿਆ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਉਛਲ ਗਿਆ ਅਤੇ ਸਾਹਮਣੇ ਤੋਂ ਆ ਰਹੀ ਕਾਰ ਨਾਲ ਜਾ ਟਕਰਾਇਆ। ਹਾਦਸੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠੀ ਔਰਤ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਲੋਕਾਂ ਨੇ ਤੁਰੰਤ ਉਸ ਨੂੰ ਮੌਕੇ ਤੋਂ ਚੁੱਕ ਕੇ ਮੱਖੂ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ। ਇਸ ਤੋਂ ਪਹਿਲਾਂ ਵੀ ਇਸ ਖੱਡੇ ਕਾਰਨ ਕਈ ਹਾਦਸੇ ਵਾਪਰਨ ਦੀ ਗੱਲ ਇਲਾਕਾ ਵਾਸੀਆਂ ਵਲੋਂ ਕਹੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮੱਲਾਂਵਾਲਾ ਤੋਂ ਮਖੂ ਅਤੇ ਆਰਿਫ ਕੇ ਤੋਂ ਮੱਖੂ ਨੂੰ ਜਾਣ ਵਾਲੇ ਹਾਈਵੇ ’ਤੇ ਕਈ ਥਾਵਾਂ ’ਤੇ ਖੱਡੇ ਪਏ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਸੀਵਰੇਜ ਦੇ ਢੱਕਣ ਹੇਠਾਂ ਧੱਸੇ ਹੋਏ ਹਨ ਅਤੇ ਅਧੂਰੇ ਨਾਲਿਆਂ ਕਾਰਨ ਪਾਣੀ ਸੜਕ ’ਤੇ ਆ ਜਾਂਦਾ ਹੈ। ਜਿਸ ਨਾਲ ਵਾਹਨ ਚਾਲਕਾਂ ਲਈ ਖਤਰਾ ਹੋਰ ਵੱਧ ਜਾਂਦਾ ਹੈ। ਇਲਾਕਾ ਵਾਸੀਆਂ ਹਰਪ੍ਰੀਤ ਸਿੰਘ ਲਾਹੌਰੀਆ, ਰਣਜੀਤ ਸਿੰਘ, ਰਾਏ ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ , ਆਦਿ ਨੇ ਪੀ.ਡਬਲਯੂ.ਡੀ ਵਿਭਾਗ ਅਤੇ ਸਬੰਧਤ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਸੜਕ ’ਤੇ ਪਏ ਇਸ ਵੱਡੇ ਖੱਡੇ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਇਹ ਖੱਡਾ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕਿਸਾਨ ਮਜ਼ਦੂਰ ਮੋਰਚੇ ਅਤੇ ਹੋਰ ਜਥੇਬੰਦੀਆਂ ਨੇ ਦਿੱਤੀ ਹਮਾਇਤ ਅਗਲੀ ਖ਼ਬਰ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ 7.41 ਲੱਖ ਦੀ ਆਨਲਾਈਨ ਠੱਗੀ, ਓਡੀਸ਼ਾ ਵਾਸੀ ਖ਼ਿਲਾਫ਼ ਮੁਕੱਦਮਾ ਦਰਜ
Ad Position 24