29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਣਜ ਵਿਭਾਗ ਤੇ ਇਲੈਕਟ੍ਰਿਕ ਸ਼ੈੱਡ ਦੀਆਂ ਟੀਮਾਂ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀਆਂ

ਫ਼ਿਰੋਜ਼ਪੁਰ 29 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 27 ਸਤੰਬਰ 2026 ਨੂੰ ਖੇਡੇ ਗਏ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸੀਨੀਅਰ ਮੰਡਲ ਵਾਣਿਜ ਪ੍ਰਬੰਧਕ/ਐੱਫ.

Ad Position 21
No active advertisement
ਅਜੀਤ ਡੈਸਕ 30-09-2026
ਫ਼ਿਰੋਜ਼ਪੁਰ 29 ਸਤੰਬਰ (ਰਾਕੇਸ਼ ਚਾਵਲਾ): ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 27 ਸਤੰਬਰ 2026 ਨੂੰ ਖੇਡੇ ਗਏ। ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸੀਨੀਅਰ ਮੰਡਲ ਵਾਣਿਜ ਪ੍ਰਬੰਧਕ/ਐੱਫ.ਐੱਸ. ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਇਲੈਕਟਰੀਕਲ ਤੇ ਆਰ.ਐੱਸ.ਓ. ਦੀ ਸਾਂਝੀ ਟੀਮ ਨੂੰ ਲਗਾਤਾਰ ਦੋ ਸੈੱਟਾਂ ਵਿਚ 2-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਉੱਥੇ ਹੀ ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਇਲੈਕਟ੍ਰਿਕ ਸ਼ੈੱਡ ਦੀ ਟੀਮ ਨੇ ਮਕੈਨੀਕਲ ਵਿਭਾਗ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਜਗ੍ਹ ਬਣਾਈ। ਟੂਰਨਾਮੈਂਟ ਸੀਨੀਅਰ ਮੰਡਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਫਾਈਨਲ ਵਿਚ ਪਹੁੰਚਣ ਵਾਲੀਆਂ ਦੋਵਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਧਾਰਮਿਕ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਝੋਨੇ ਦੀ ਚੁਕਾਈ ਢਿੱਲੀ ਹੋਣ ਕਾਰਨ ਦਾਣਾ ਮੰਡੀ ਸਠਿਆਲਾ ਵਿਖੇ ਲੱਗੇ ਅੰਬਾਰ
Ad Position 24