30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ 7.41 ਲੱਖ ਦੀ ਆਨਲਾਈਨ ਠੱਗੀ, ਓਡੀਸ਼ਾ ਵਾਸੀ ਖ਼ਿਲਾਫ਼ ਮੁਕੱਦਮਾ ਦਰਜ

ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)-ਆਨਲਾਈਨ ਇਸ਼ਤਿਹਾਰ ਰਾਹੀਂ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ ਫ਼ਿਰੋਜ਼ਪੁਰ ਦੇ ਇਕ ਵਿਅਕਤੀ ਤੋਂ 7. 41 ਲੱਖ ਰੁਪਏ ਦੀ ਕਥਿਤ ਸਾਈਬਰ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਓਡੀਸ਼ਾ ਵਾਸੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਫ਼ਿਰੋਜ਼ਪੁਰ, 29 ਸਤੰਬਰ (ਗੁਰਿੰਦਰ ਸਿੰਘ)-ਆਨਲਾਈਨ ਇਸ਼ਤਿਹਾਰ ਰਾਹੀਂ ਫਰੈਂਚਾਈਜ਼ੀ ਦੇਣ ਦਾ ਝਾਂਸਾ ਦੇ ਕੇ ਫ਼ਿਰੋਜ਼ਪੁਰ ਦੇ ਇਕ ਵਿਅਕਤੀ ਤੋਂ 7.41 ਲੱਖ ਰੁਪਏ ਦੀ ਕਥਿਤ ਸਾਈਬਰ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਓਡੀਸ਼ਾ ਵਾਸੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਨੁਜ ਸ਼ਰਮਾ ਪੁੱਤਰ ਪਵਨ ਸ਼ਰਮਾ ਵਾਸੀ ਪਾਮ ਸਿਟੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਸ ਨੇ ਫ਼ੋਨ ’ਤੇ ‘ਮੀਸ਼ੇ ਡਿਜੀਟਲ ਕੰਪਨੀ’ ਵਲੋਂ ਟੈਕਸੋ ਪ੍ਰੋਡਕਟ ਡਿਲੀਵਰੀ ਨਾਲ ਸਬੰਧਿਤ ਫਰੈਂਚਾਈਜ਼ੀ ਦੇਣ ਸਬੰਧੀ ਇਸ਼ਤਿਹਾਰ ਦੇਖਿਆ। ਫਰੈਂਚਾਈਜ਼ੀ ਲੈਣ ਲਈ ਉਸ ਨੇ ਇਸ਼ਤਿਹਾਰ ਵਿਚ ਦਿੱਤੇ ਮੋਬਾਈਲ ਨੰਬਰ ਰਾਹੀਂ ਕੰਪਨੀ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਇਕ ਮੋਬਾਈਲ ਨੰਬਰ ਤੋਂ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਅਤੇ ਉਸ ਦੇ ਈ-ਮੇਲ ਪਤੇ ’ਤੇ ਇਕ ਫਾਰਮ ਭੇਜਿਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਫਾਰਮ ਭਰਨ ਉਪਰੰਤ ਉਸ ਨੂੰ ਵੱਖ-ਵੱਖ ਬੈਂਕ ਲੈਣ-ਦੇਣ ਰਾਹੀਂ ਰਕਮ ਭੇਜਣ ਲਈ ਕਿਹਾ ਗਿਆ, ਜਿਸ ’ਤੇ ਉਸ ਨੇ ਦੱਸੇ ਗਏ ਖਾਤਿਆਂ ਵਿਚ ਕੁੱਲ 7,41,930 ਰੁਪਏ ਤਬਦੀਲ ਕਰ ਦਿੱਤੇ। ਪਰ ਰਕਮ ਅਦਾ ਕਰਨ ਦੇ ਬਾਵਜੂਦ ਜਦੋਂ ਉਸ ਨੂੰ ਫਰੈਂਚਾਈਜ਼ੀ ਨਹੀਂ ਮਿਲੀ ਤਾਂ ਉਸ ਨੂੰ ਆਪਣੇ ਨਾਲ ਆਨਲਾਈਨ ਠੱਗੀ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤਾਂ ਦਰਜ ਕਰਵਾਈਆਂ। ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਸਬੰਧਿਤ ਮੋਬਾਈਲ ਨੰਬਰ ਦੇ ਰਿਕਾਰਡ ਦੀ ਜਾਂਚ ਕੀਤੀ ਗਈ, ਜਿਸ ਵਿਚ ਉਸ ਦੀ ਪਛਾਣ ਪ੍ਰਾਣਕ੍ਰਿਸ਼ਨਾ ਮੋਹੰਤੀ ਪੁੱਤਰ ਸ਼ੁਕਾਦੇਬ ਮੋਹੰਤੀ ਵਾਸੀ ਬਾਲੇਸ਼ਵਰ, ਜ਼ਿਲ੍ਹਾ ਭਦਰਕ, ਓਡੀਸ਼ਾ ਵਜੋਂ ਹੋਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਨੂੰਨੀ ਰਾਇ ਹਾਸਲ ਕਰਨ ਉਪਰੰਤ ਪ੍ਰਾਣਕ੍ਰਿਸ਼ਨਾ ਮੋਹੰਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 319(2) ਅਤੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਖੱਡੇ ’ਚ ਵੱਜਣ ਕਾਰਨ ਔਰਤ ਨੂੰ ਲੱਗੀਆਂ ਗੰਭੀਰ ਸੱਟਾਂ ਅਗਲੀ ਖ਼ਬਰ ਕੈਨੇਡਾ ’ਚ ਪੁੱਤਰ ਦੇ ਹਾਦਸੇ ਦਾ ਡਰ ਦਿਖਾ ਕੇ 11.50 ਲੱਖ ਦੀ ਆਨਲਾਈਨ ਠੱਗੀ
Ad Position 24