ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਆਗੂ ਅਤੇ ਵਰਕਰ ਬਾਬਾ ਬਕਾਲਾ ਸਾਹਿਬ ਲਈ ਰਵਾਨਾ
ਮੱਖੂ, 28 ਅਗਸਤ (ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ‘ਪੰਥ ਬਚਾਓ, ਪੰਜਾਬ ਬਚਾਓ’ ਪੰਥਕ ਕਾਨਫਰੰਸ ਵਿਚ ਸ਼ਮੂਲੀਅਤ ਲਈ ਹਲਕਾ ਜ਼ੀਰਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਇਕ ਵੱਡਾ ਕਾਫਲਾ ਮੱਖੂ ਤੋਂ ਰਵਾਨਾ ਹੋਇਆ। ਇਸ ਮੌਕੇ ਪਾਰਟੀ ਦੇ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਵਿਚ ਕਾਨਫਰੰਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਮੱਖੂ, 28 ਅਗਸਤ (ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ‘ਪੰਥ ਬਚਾਓ, ਪੰਜਾਬ ਬਚਾਓ’ ਪੰਥਕ ਕਾਨਫਰੰਸ ਵਿਚ ਸ਼ਮੂਲੀਅਤ ਲਈ ਹਲਕਾ ਜ਼ੀਰਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਇਕ ਵੱਡਾ ਕਾਫਲਾ ਮੱਖੂ ਤੋਂ ਰਵਾਨਾ ਹੋਇਆ। ਇਸ ਮੌਕੇ ਪਾਰਟੀ ਦੇ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਵਿਚ ਕਾਨਫਰੰਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਥ ਅਤੇ ਪੰਜਾਬ ਨੂੰ ਬਚਾਉਣ ਲਈ ਸਾਨੂੰ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਸਾਲ 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੀ ਅਗਵਾਈ ਹੇਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਸਰਕਾਰ ਬਣਾਉਣੀ ਪਵੇਗੀ, ਤਾਂ ਹੀ ਪੰਜਾਬ ਦੇ ਭਲੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਣਗੇ। ਇਸ ਮੌਕੇ ਭਾਈ ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਭਾਈ ਗੁਰਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਫਿਰੋਜ਼ਪੁਰ, ਭਾਈ ਇਕਬਾਲ ਸਿੰਘ ਚੱਬਾ ਜ਼ਿਲ੍ਹਾ ਆਗੂ, ਪਰਗਟ ਸਿੰਘ ਮੱਖੂ ਜ਼ਿਲ੍ਹਾ ਆਗੂ, ਜਥੇਦਾਰ ਗੁਰਦੀਪ ਸਿੰਘ ਗੁਰਾਲੀ, ਜਥੇਦਾਰ ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ ਮੱਖੂ, ਭਾਈ ਰਘਬੀਰ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ, ਕਾਬਲ ਸਿੰਘ ਬੂਟੇ ਵਾਲਾ ਬਲਾਕ ਪ੍ਰਧਾਨ ਮੱਲਾਂਵਾਲਾ,ਮਾਸਟਰ ਵੀਰ ਸਿੰਘ ਸੇਖਵਾਂ,ਸਰਪੰਚ ਲਖਵਿੰਦਰ ਸਿੰਘ ਭੁੱਲਰ ਅਰਾਈਆਂ ਵਾਲਾ,ਭਾਈ ਸਰਬਜੀਤ ਸਿੰਘ ਤਲਵੰਡੀ,ਡਾਕਟਰ ਸੁਖਦੇਵ ਸਿੰਘ ਵਿੰਜੋਕੇ,ਸਰਪੰਚ ਸਾਹਬ ਸਿੰਘ ਰਸੂਲਪੁਰ, ਅਨੋਖ ਸਿੰਘ ਰੋਡੇਵਾਲਾ,ਭਾਈ ਜਸਵੀਰ ਸਿੰਘ ਸਭਰਾ,ਜਸਵੀਰ ਸਿੰਘ ਸਸਤੇਵਾਲੀ, ਪਰਗਟ ਸਿੰਘ ਖਹਿਰਾ,ਸੁਖਚੈਨ ਸਿੰਘ ਅਰਾਈਆਂ ਵਾਲਾ,ਸਤਨਾਮ ਸਿੰਘ ਆਹਲਾ, ਭਾਈ ਗੁਰਪਾਲ ਸਿੰਘ ਸੰਧੂ ਰੌਣਕ ਘੁੱਦੂ ਵਾਲਾ,ਬਾਬਾ ਦਿਲਬਾਗ ਸਿੰਘ ਵਰਪਾਲ,ਹਰਨੇਕ ਸਿੰਘ ਖੰਨਾ ਗੁਰਦੇਵ ਸਿੰਘ,ਜੋਗਿੰਦਰ ਸਿੰਘ ਅਰਾਈਆਂਵਾਲਾ,ਗੁਰਸ਼ਾਨ ਸਿੰਘ ਮੱਲਾਵਾਲਾ ਯੂਥ ਆਗੂ,ਡਾਕਟਰ ਗੁਰਪ੍ਰੀਤ ਸਿੰਘ ਮੱਲਾਂਵਾਲਾ,ਚਮਕੌਰ ਸਿੰਘ ਆਸ਼ੀਕੇ ,ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਸਭਰਾ,ਰੇਸ਼ਮ ਸਿੰਘ, ਬਲਵਿੰਦਰ ਸਿੰਘ ਗੱਟਾ,ਪਾਲਾ ਸਿੰਘ ਮਰਹਾਣਾ,ਰਣਜੀਤ ਸਿੰਘ ਬੰਬ,ਮੇਜਰ ਸਿੰਘ,ਹਰਪ੍ਰੀਤ ਸਿੰਘ ਨਰੰਗ ਸਿੰਘ ਵਾਲਾ,ਨਿਰਮਲ ਸਿੰਘ ਜ਼ੀਰਾ ਹਰੀ ਸਿੰਘ ਕੱਚਰ ਭਾਨ,ਜੁਗਰਾਜ ਸਿੰਘ ਠੱਠਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸ਼ਾਮਿਲ ਸਨ।