ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਮੌਕੇ ਵੱਡਾ ਇਕੱਠ, ਹਰ ਅੱਖ ਹੋਈ ਨਮ
ਕਬੱਡੀ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਭਾਵਪੂਰਤ ਸ਼ਰਧਾਂਜਲੀ ਭੇਟ
ਫ਼ਿਰੋਜ਼ਪੁਰ, 21 ਅਗਸਤ (ਗੁਰਿੰਦਰ ਸਿੰਘ)- ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਤੂਤ ਦੇ ਗੁਰਦੁਆਰਾ ਛਾਪੜੀ ਸਾਹਿਬ ਵਿਖੇ ਵੱਡਾ ਇਕੱਠ ਹੋਇਆ। ਜਿੱਥੇ ਕਬੱਡੀ ਜਗਤ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ।
ਸ
ਸਮਾਗਮ ’ਚ ਸ਼ਾਮਿਲ ਹੁੰਦੇ ਨਾਮੀ ਕਬੱਡੀ ਖਿਡਾਰੀ। ਤਸਵੀਰਾਂ-ਗੁਰਿੰਦਰ ਸਿੰਘ
22-08-2026
ਫ਼ਿਰੋਜ਼ਪੁਰ, 21 ਅਗਸਤ (ਗੁਰਿੰਦਰ ਸਿੰਘ)- ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਤੂਤ ਦੇ ਗੁਰਦੁਆਰਾ ਛਾਪੜੀ ਸਾਹਿਬ ਵਿਖੇ ਵੱਡਾ ਇਕੱਠ ਹੋਇਆ। ਜਿੱਥੇ ਕਬੱਡੀ ਜਗਤ, ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਾਹੌਲ ਗਮਗੀਨ ਰਿਹਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਰ ਅੱਖ ਨਮ ਦਿਖਾਈ ਦਿੱਤੀ। ਬਾਬਾ ਬੋਹੜ ਸਿੰਘ ਦੀ ਦੇਖ ਰੇਖ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਗੁਰਜੀਤ ਤੂਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਹੋਣਹਾਰ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਮਿਲਣਸਾਰ ਅਤੇ ਸਾਊ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਕਬੱਡੀ ਜਗਤ ਅਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁਰਜੀਤ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਕਬੱਡੀ ਜਗਤ ਤੋਂ ਸੁਲਤਾਨ ਸਮਾਸਪੁਰ, ਪਾਲਾ ਜਲਾਲਪੁਰੀਆ, ਗੁਰਪ੍ਰੀਤ ਜੰਗਿਆਣਾ, ਭੂਰੀ ਛੰਨਾ, ਪਿਸਟਲ ਭਿੰਡਰ, ਸ਼ਰਨਾ ਡੱਗੂ ਰੋਮਾਣਾ, ਇੰਦਰ ਪੰਜ ਗਰਾਈਂ, ਬਾਜਾ ਮੱਲਣ, ਫੌਜੀ ਰੌਂਤਾ, ਸ਼ੀਰਾ ਪਿਥੋਂ, ਕੋਚ ਨੀਲੂ ਸੈਦੋਕੇ, ਜੀਤਾ ਸੈਦੋ, ਸ਼ਿੰਦੂ ਸਾਧਾਂ ਵਾਲਾ, ਪ੍ਰੇਮ ਝੁਨੇਰ, ਚੈਨਾ ਸਿੱਧਵਾਂ, ਗੁਰਪ੍ਰੀਤ ਬੇਰ ਕਲਾਂ, ਮਨਜੀਤ ਛਿਓੜਾ, ਗਿੰਦੀ ਤੂਤ ਅਤੇ ਅਮਨ ਲੋਪੋਂ ਕੁਮੈਂਟੇਟਰ ਸਮੇਤ ਕਈ ਨਾਮਵਰ ਖਿਡਾਰੀਆਂ ਤੋਂ ਇਲਾਵਾ ਹਲਕਾ ਵਿਧਾਇਕ ਰਜਨੀਸ਼ ਦਹੀਯਾ, ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਜਿੰਦੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ, ਹਲਕਾ ਇੰਚਾਰਜ ਆਸ਼ੂ ਬਾਂਗੜ, ਸਾਬਕਾ ਵਿਧਾਇਕ ਜਲਾਲਾਬਾਦ ਰਮਿੰਦਰ ਆਂਵਲਾ, ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁਦਕੀ, ਲਾਡੀ ਗਹਿਰੀ, ਆਪ ਆਗੂ ਮੌੜਾ ਸਿੰਘ ਅਣਜਾਣ ਤੋਂ ਇਲਾਵਾ ਉੱਘੇ ਲੋਕ ਗਾਇਕ ਸੰਧੂ ਸੁਰਜੀਤ, ਪਿੰਡ ਦੇ ਸਰਪੰਚ ਸਵਰਨ ਸਿੰਘ ਅਤੇ ਸਾਬਕਾ ਸਰਪੰਚ ਰਵਿੰਦਰ ਸਿੰਘ ਤੂਤ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।