ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਵਿਕਰੀ ਵਿਚ ਧਾਂਦਲੀਆਂ ਦਾ ਸਿਲਸਿਲਾ ਅਜੇ ਵੀ ਜਾਰੀ
ਮਮਦੋਟ, 29 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਕੇਦਰ ਤੇ ਪੰਜਾਬ ਸਰਕਾਰ ਵਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਤੇ ਪਰਾਲੀ ਨੂੰ ਵਾਹ ਕੇ ਮਿੱਟੀ ਵਿਚ ਮਿਲਾਉਣ ਵਾਲੀ ਮਸ਼ੀਨਰੀ ’ਤੇ ਭਾਂਵੇ ਕਿਸਾਨਾਂ ਨੂੰ ਸਬਸਿਡੀਆ ਦਿੱਤੀ ਜਾ ਰਹੀਆਂ ਹਨ, ਪਰ ਇਨ੍ਹਾਂ ਸਬਸਿਡੀਆਂ ਦਾ ਲਾਭ ਕਿਸਾਨਾਂ ਨੂੰ ਘੱਟ ਅਤੇ ਇਸ ਮਸੀਨਰੀ ਨੂੰ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੇਚਣ ਵਾਲੇ ਡੀਲਰਾਂ ਨੂੰ ਵੱਧ ਹੋ ਰਿਹਾ ਹੈ। ਜਦੋ ਤੋਂ ਸਰਕਾਰਾਂ ਵਲੋਂ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਮਸ਼ੀਨਰੀ ਬਨਾਉਣ ਤੇ ਵੇਚਣ ਵਾਲਿਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਬਸਿਡੀ ’ਤੇ ਮਿਲਣ ਵਾਲੀ ਮਸ਼ੀਨਰੀ ਦੇ ਭਾਅ ਦੁੱਗਣੇ ਤਿੱਗਣੇ ਕਰ ਦਿੱਤੇ ਗਏ, ਜਿਸ ਕਾਰਨ ਸਿਬਸਿਡੀਆਂ ਦਾ ਲਾਭ ਕਿਸਾਨਾਂ ਨੂੰ ਮਿਲਣ ਦੀ ਬਜਾਏ ਇਹ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ, ਵੇਚਣ ਵਾਲੇ ਡੀਲਰਾਂ ਅਤੇ ਮਸ਼ੀਨਰੀ ਦੀ ਸ਼ਿਫਾਰਸ਼ ’ਤੇ ਨਿਗਰਾਨੀ ਕਰਨ ਵਾਲੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ, ਜਿਸ ਦੀ ਮਿਸਾਲ ਪੰਜਾਬ ’ਚੋਂ ਵੱਡੇ ਪੱਧਰ ’ਤੇ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਗਾਇਬ ਪਾਏ ਜਾਣ ਅਤੇ ਕੁਝ ਖੇਤੀਬਾੜੀ ਅਧਿਕਾਰੀਆਂ ਖ਼ਿਲਾਫ਼ ਧਾਂਦਲੀਆਂ ਕਰਨ ’ਤੇ ਕਾਰਵਾਈ ਹੋਣ ਤੋਂ ਮਿਲਦੀ ਹੈ।
ਮਮਦੋਟ, 29 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)-ਕੇਦਰ ਤੇ ਪੰਜਾਬ ਸਰਕਾਰ ਵਲੋਂ ਪਰਾਲੀ ਦੀਆਂ ਗੱਠਾਂ ਬਣਾਉਣ ਤੇ ਪਰਾਲੀ ਨੂੰ ਵਾਹ ਕੇ ਮਿੱਟੀ ਵਿਚ ਮਿਲਾਉਣ ਵਾਲੀ ਮਸ਼ੀਨਰੀ ’ਤੇ ਭਾਂਵੇ ਕਿਸਾਨਾਂ ਨੂੰ ਸਬਸਿਡੀਆ ਦਿੱਤੀ ਜਾ ਰਹੀਆਂ ਹਨ, ਪਰ ਇਨ੍ਹਾਂ ਸਬਸਿਡੀਆਂ ਦਾ ਲਾਭ ਕਿਸਾਨਾਂ ਨੂੰ ਘੱਟ ਅਤੇ ਇਸ ਮਸੀਨਰੀ ਨੂੰ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੇਚਣ ਵਾਲੇ ਡੀਲਰਾਂ ਨੂੰ ਵੱਧ ਹੋ ਰਿਹਾ ਹੈ। ਜਦੋ ਤੋਂ ਸਰਕਾਰਾਂ ਵਲੋਂ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਤੇ ਸਬਸਿਡੀਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਮਸ਼ੀਨਰੀ ਬਨਾਉਣ ਤੇ ਵੇਚਣ ਵਾਲਿਆਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਬਸਿਡੀ ’ਤੇ ਮਿਲਣ ਵਾਲੀ ਮਸ਼ੀਨਰੀ ਦੇ ਭਾਅ ਦੁੱਗਣੇ ਤਿੱਗਣੇ ਕਰ ਦਿੱਤੇ ਗਏ, ਜਿਸ ਕਾਰਨ ਸਿਬਸਿਡੀਆਂ ਦਾ ਲਾਭ ਕਿਸਾਨਾਂ ਨੂੰ ਮਿਲਣ ਦੀ ਬਜਾਏ ਇਹ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ, ਵੇਚਣ ਵਾਲੇ ਡੀਲਰਾਂ ਅਤੇ ਮਸ਼ੀਨਰੀ ਦੀ ਸ਼ਿਫਾਰਸ਼ ’ਤੇ ਨਿਗਰਾਨੀ ਕਰਨ ਵਾਲੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ, ਜਿਸ ਦੀ ਮਿਸਾਲ ਪੰਜਾਬ ’ਚੋਂ ਵੱਡੇ ਪੱਧਰ ’ਤੇ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਗਾਇਬ ਪਾਏ ਜਾਣ ਅਤੇ ਕੁਝ ਖੇਤੀਬਾੜੀ ਅਧਿਕਾਰੀਆਂ ਖ਼ਿਲਾਫ਼ ਧਾਂਦਲੀਆਂ ਕਰਨ ’ਤੇ ਕਾਰਵਾਈ ਹੋਣ ਤੋਂ ਮਿਲਦੀ ਹੈ। ਸਬਸਿਡੀ ਵਾਲੀ ਖੇਤੀ ਮਸ਼ੀਨਰੀ ਵਿਚ ਹੋਈ ਘਪਲੇਬਾਜ਼ੀ ਸੰਬੰਧੀ ਜ਼ਮੀਨੀ ਪੱਧਰ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਗਾਇਬ ਨਹੀਂ ਹੋਈ। ਬਲਕਿ ਮਸ਼ੀਨਰੀ ਗਰੀਬ ਕਿਸਾਨਾਂ ਤੇ ਜ਼ਿਆਦਾਤਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਤ ਜੋ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਹਨ, ਉਨ੍ਹਾਂ ਕਿਸਾਨਾਂ ਨੂੰ ਵੇਚੀ ਹੀ ਨਹੀ ਗਈ। ਉਨ੍ਹਾਂ ਨੂੰ ਮਸ਼ੀਨਰੀ ਦੇਣ ਦੀ ਬਜਾਏ ਥੋੜੇ ਬਹੁਤੇ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਂਅ ਖੇਤੀ ਮਸ਼ੀਨਰੀ ਦੇ ਸਿਰਫ ਬਿੱਲ ਹੀ ਕੱਟੇ ਗਏ ਹਨ ਅਤੇ ਖਾਨਾਪੂਰਤੀ ਕਰਕੇ ਸਬਸਿਡੀਆਂ ਦੀਆਂ ਰਕਮਾਂ ਮਸ਼ੀਨਰੀ ਵੇਚਣ ਵਾਲੀਆਂ ਫਰਮਾਂ ਨੇ ਖੇਤੀਬਾੜੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡਕਾਰ ਲਈਆਂ ਹਨ। ਹੁਣ ਫਿਰ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਜਨਰਲ ਵਰਗਾਂ ਨੂੰ ਛੱਡ ਕੇ ਸਿਰਫ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਕਿਸਾਨਾਂ ਨੂੰ ਹੀ ਸਬਸਿਡੀ ’ਤੇ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਹੈ। ਅਜਿਹਾ ਹੀ ਪਿਛਲੇ ਸਾਲ ਵੀ ਕੀਤਾ ਗਿਆ ਸੀ।ਜਨਰਲ ਵਰਗਾਂ ਨੂੰ ਛੱਡ ਕੇ ਸਿਰਫ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਕਿਸਾਨਾਂ ਨੂੰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੇਣ ਦਾ ਫੈਸਲਾ ਘਪਲੇਬਾਜ਼ ਅਫਸਰਾਂ ਅਤੇ ਖੇਤੀ ਮਸ਼ੀਨਰੀ ਵੇਚਣ ਵਾਲਿਆਂ ਦੇ ਦਿਮਾਂਗ ਦੀ ਹੀ ਉਪਜ ਲੱਗਦੀ ਹੈ, ਜਿਨ੍ਹਾਂ ਵਲੋਂ ਸਰਕਾਰ ਨੂੰ ਗੁੰਮਰਾਹ ਕਰਕੇ ਉਸ ਤਰ੍ਹਾਂ ਦਾ ਫੈਸਲਾ ਕਰਵਾਇਆ ਗਿਆ ਹੈ। ਜਿਸ ਨਾਲ ਮਸ਼ੀਨਰੀ ਬਨਾਉਣ, ਵੇਚਣ ਤੇ ਨਿਗਰਾਨੀ ਕਰਨ ਵਾਲੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੱਧ ਤੋਂ ਵੱਧ ਧਨ ਕਮਾ ਸਕਣ। ਅਸੀਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਦੇਣ ਦੇ ਵਿਰੋਧੀ ਨਹੀਂ, ਬਲਕਿ ਸਰਕਾਰ ਵਲੋਂ ਸਾਰੇ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਦੇਣ ਦੀ ਸਕੀਮ ਵਿਚ ਸ਼ਾਮਿਲ ਕੀਤੇ ਜਾਣਾ ਚਾਹੀਦਾ ਸੀ। ਪਹਿਲਾਂ ਵੀ ਤਾਂ ਹਰ ਵਾਰ ਬਿਨ੍ਹਾਂ ਕਿਸੇ ਜਾਤੀ ਭੇਦਭਾਵ ਤੇ ਹਰੇਕ ਵਰਗ ਦੇ ਕਿਸਾਨਾਂ ਨੂੰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਖਰੀਦਣ ਦੀ ਇਜਾਜ਼ਤ ਹੁੰਦੀ ਸੀ। ਹੁਣ ਪਿਛਲੇ ਦੋ ਸਾਲ ਤੋ ਜਨਰਲ ਵਰਗ ਨਾਲ ਵਿਤਕਰਾਂ ਕਿਉਂ ਕੀਤਾ ਜਾ ਰਿਹਾ ਹੈ, ਕੀ ਪੰਜਾਬ ਸਰਕਾਰ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕੋਲ ਕੋਈ ਅਜਿਹਾ ਅੰਕੜਾ ਹੈ, ਜਿਸ ਨਾਲ ਪਤਾ ਚੱਲ ਸਕੇ ਕਿ ਜਨਰਲ ਵਰਗ ਜਾਂ ਪੱਛੜ੍ਹੀਆਂ ਸ਼੍ਰੇਣੀਆਂ ਨਾਲ ਸੰਬੰਧਤ ਸਾਰੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਜੇਕਰ ਅਜਿਹਾ ਕੋਈ ਅੰਕੜਾਂ ਨਹੀ ਤਾਂ ਇਨ੍ਹਾਂ ਵਰਗਾਂ ਨੂੰ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਤੋਂ ਵਾਂਝੇ ਕਿਉ ਰੱਖਿਆ ਗਿਆ ਹੈ। ਇਹ ਸਵਾਲ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਜਵਾਬ ਦੀ ਮੰਗ ਕਰਦਾ ਹੈ। ਕਿਸਾਨ ਆਗੂ ਧਰਮ ਸਿੰਘ ਲਾਲਚੀਆਂ, ਗੁਰਬਚਨ ਸਿੰਘ ਕਿਲੀ, ਜਸਵਿੰਦਰ ਸਿੰਘ ਭੁਲੇਰੀਆ,ਗੁਰਪਿਆਰ ਸਿੰਘ ਸੰਧੂ, ਗੁਰਭੇਜ ਸਿੰਘ ਕਿਲੀ, ਨਰਿੰਦਰਪਾਲ ਸਿੰਘ ਜਤਾਲਾ ਨੇ ਬਿਨ੍ਹਾਂ ਕਿਸੇ ਜਾਤੀ ਭੇਦਭਾਵ ਦੇ ਲੋੜਵੰਦ ਸਾਰੇ ਕਿਸਾਨਾਂ ਲਈ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਦੇਣ ਦੀ ਮੰਗ ਕੀਤੀ ਹੈ।