29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

31 ਨੂੰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਬਜ਼ੁਰਗਾਂ ਦਾ ਹੋਵੇਗਾ ਅਨੋਖਾ ਖੇਡ ਮੇਲਾ

ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਦੀ ਸਿਹਤ ਅਤੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਕ ਵਿਲੱਖਣ ਉਪਰਾਲਾ ਕਰਦੇ ਹੋਏ ਖੇਡ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕੱਲ੍ਹ 31 ਅਕਤੂਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਬਾਗਬਾਨ ਵ੍ਰਿਧ ਆਸ਼ਰਮ, ਨਜ਼ਦੀਕ ਬਲਾਈਂਡ ਹੋਮ, ਮੱਖੂ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਵੇਗਾ। ਕੌਂਸਲ ਪ੍ਰਧਾਨ ਪੀ.

Ad Position 21
No active advertisement
ਕੌਂਸਲ ਪ੍ਰਧਾਨ ਪੀ.ਡੀ. ਸ਼ਰਮਾ। ਅਜੀਤ ਤਸਵੀਰ 30-10-2026
ਫ਼ਿਰੋਜ਼ਪੁਰ, 29 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸੀਨੀਅਰ ਸਿਟੀਜ਼ਨ ਕੌਂਸਲ ਫ਼ਿਰੋਜ਼ਪੁਰ ਵਲੋਂ ਬਜ਼ੁਰਗਾਂ ਦੀ ਸਿਹਤ ਅਤੇ ਮਨੋਰੰਜਨ ਨੂੰ ਮੁੱਖ ਰੱਖਦੇ ਹੋਏ ਇਕ ਵਿਲੱਖਣ ਉਪਰਾਲਾ ਕਰਦੇ ਹੋਏ ਖੇਡ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਕੱਲ੍ਹ 31 ਅਕਤੂਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਬਾਗਬਾਨ ਵ੍ਰਿਧ ਆਸ਼ਰਮ, ਨਜ਼ਦੀਕ ਬਲਾਈਂਡ ਹੋਮ, ਮੱਖੂ ਗੇਟ, ਫ਼ਿਰੋਜ਼ਪੁਰ ਸ਼ਹਿਰ ਵਿਖੇ ਹੋਵੇਗਾ। ਕੌਂਸਲ ਪ੍ਰਧਾਨ ਪੀ.ਡੀ. ਸ਼ਰਮਾ ਅਤੇ ਸਮੂਹ ਕਾਰਜਕਾਰਨੀ ਕਮੇਟੀ ਨੇ ਦੱਸਿਆ ਕਿ ਇਸ ਮੇਲੇ ਦਾ ਮਕਸਦ ਬਜ਼ੁਰਗਾਂ ਨੂੰ ਇਕੱਲਾਪਣ ਤੋਂ ਕੱਢ ਕੇ ਖੇਡਾਂ ਰਾਹੀਂ ਫਿਰ ਤੋਂ ਜਵਾਨੀ ਵਾਲਾ ਜੋਸ਼ ਭਰਨਾ ਹੈ। ਮੇਲੇ ਵਿਚ ਕਈ ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਅਤੇ ਮਨੋਰੰਜਕ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਪਤਵੰਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ’ਤੇ ਪਹੁੰਚ ਕੇ ਬਜ਼ੁਰਗ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ।
Ad Position 22
No active advertisement
ਪਿਛਲੀ ਖ਼ਬਰ ਸਾਹਿਲ ਖੁਰਾਣਾ ਬਣੇ ਯੂਥ ਕਾਂਗਰਸ ਸ਼ਹਿਰੀ ਬਲਾਕ ਮੱਖੂ ਦੇ ਪ੍ਰਧਾਨ ਅਗਲੀ ਖ਼ਬਰ ਕਰਵਾ ਚੌਥ ਮੌਕੇ ਵਿਸ਼ੇਸ਼ ਡਰੱਗ ਅਵੇਅਰਨੈੱਸ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
Ad Position 24