ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਡੇਰਾ ਸ੍ਰੀ ਭਜਨਗੜ੍ਹ ਵਿਖੇ ਨਤਮਸਤਕ ਹੋਏ ਮਾਂਟੂ ਵੋਹਰਾ
ਗੋਲੂ ਕਾ ਮੋੜ, 29 ਅਕਤੂਬਰ(ਸੁਰਿੰਦਰ ਸਿੰਘ ਪੁਪਨੇਜਾ)- ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਰੋਹਿਤ ਕੁਮਾਰ ਮਾਂਟੂ ਵੋਹਰਾ ਆਪਣੇ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਮੌਕੇ ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਗੋਲੂ ਕਾ ਮੋੜ, 29 ਅਕਤੂਬਰ(ਸੁਰਿੰਦਰ ਸਿੰਘ ਪੁਪਨੇਜਾ)- ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਮਗਰੋਂ ਰੋਹਿਤ ਕੁਮਾਰ ਮਾਂਟੂ ਵੋਹਰਾ ਆਪਣੇ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਮੌਕੇ ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡੇਰੇ ਦੇ ਗੱਦੀਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੋਲੂ ਕਾ ਮੋੜ ਵਿਖੇ ਇਕੱਠੇ ਹੋਏ ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮਾਂਟੂ ਵੋਹਰਾ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਗਏ। ਇਸ ਦੌਰਾਨ ਮਾਂਟੂ ਵੋਹਰਾ ਨੇ ਕਿਹਾ ਕਿ ਡੇਰਾ ਸ੍ਰੀ ਭਜਨਗੜ੍ਹ ਨਾਲ ਉਨ੍ਹਾਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ ਤੇ ਉਹ ਹਮੇਸ਼ਾ ਇਸ ਪਵਿੱਤਰ ਅਸਥਾਨ ਤੋਂ ਅਸ਼ੀਰਵਾਦ ਲੈ ਕੇ ਆਪਣੇ ਅਗਲੇਰੇ ਕਾਰਜਾਂ ਦੀ ਸ਼ੁਰੂਆਤ ਕਰਦੇ ਹਨ। ਇਸ ਮੌਕੇ ਮਾਂਟੂ ਵੋਹਰਾ ਦੇ ਨਾਲ ਗੁਰਪ੍ਰੀਤ ਬਰਾੜ, ਲਾਡਾ ਵੋਹਰਾ, ਰਕੇਸ਼ ਕੁਮਾਰ ਤੇ ਕੇਵਲ ਕ੍ਰਿਸ਼ਨ ਤੋਂ ਇਲਾਵਾ ਕਾਂਗਰਸੀ ਆਗੂ ਸਾਬਕਾ ਸਰਪੰਚ ਕਸ਼ਮੀਰ ਲਾਲ, ਸਾਬਕਾ ਚੇਅਰਮੈਨ ਵੇਦ ਪ੍ਰਕਾਸ਼, ਸਾਬਕਾ ਸਰਪੰਚ ਲਾਲ ਚੰਦ, ਪੱਪੂ ਮੰਡ, ਪ੍ਰਸ਼ੋਤਮ ਥਿੰਦ, ਜਰਨੈਲ ਥਿੰਦ, ਕੁਲਵਿੰਦਰ ਮਾਹਲਾ ਪਿੰਡੀ, ਮਨਦੀਪ ਨੰਬਰਦਾਰ, ਰਮੇਸ਼ ਥਿੰਦ, ਸੋਹਣ ਸਿੰਘ ਲਹਿਰੀ, ਹਰਭਜਨ ਸਿੰਘ ਤਿਰਪਾਲ ਕੇ, ਦਲੀਪ ਕੁਮਾਰ, ਕਾਕਾ ਲਹਿਰੀ, ਸ਼ਾਮ ਸੁੰਦਰ ਪਟਵਾਰੀ, ਛਿੰਦੂ ਹਾਂਡਾ ਤੇ ਸੁਖਚੈਨ ਲਾਲ ਆਦਿ ਹਾਜ਼ਰ ਸਨ।