ਪ੍ਰਕਿਰਤੀ ਕਲੱਬ ਜ਼ੀਰਾ ਨੇ ਮਹੀਨੇਵਾਰ ਮੀਟਿੰਗ ਵਿਚ ਕੀਤੀਆਂ ਵਿਚਾਰਾਂ
ਜ਼ੀਰਾ,8 ਅਗਸਤ (ਰਜਨੀਸ਼ ਕਥੂਰੀਆ)-ਪ੍ਰਕਿਰਤੀ ਕਲੱਬ ਜ਼ੀਰਾ (ਰਜਿ.) ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਥਿਤ ਪ੍ਰਕਿਰਤੀ ਪਾਰਕ ਵਿਖੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਕੀਤੀ ਗਈ।
ਜ਼ੀਰਾ,8 ਅਗਸਤ (ਰਜਨੀਸ਼ ਕਥੂਰੀਆ)-ਪ੍ਰਕਿਰਤੀ ਕਲੱਬ ਜ਼ੀਰਾ (ਰਜਿ.) ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਥਿਤ ਪ੍ਰਕਿਰਤੀ ਪਾਰਕ ਵਿਖੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਕੀਤੀ ਗਈ।ਇਸ ਸਬੰਧ ਵਿਚ ਬਲਦੇਵ ਸਿੰਘ ਬਾਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਜੁਲਾਈ ਮਹੀਨੇ ਦਾ ਹਿਸਾਬ ਕਲੱਬ ਦੇ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਪੇਸ਼ ਕੀਤਾ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਲੱਬ ਵਲੋਂ ਜੁਲਾਈ ਮਹੀਨੇ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਇਸ ਉਪਰ ਤਸੱਲੀ ਪ੍ਰਗਟ ਕੀਤੀ ਗਈ। ਮੀਟਿੰਗ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਗੁਰਤੇਜ ਸਿੰਘ ਗਿੱਲ ਸੇਵਾਮੁਕਤ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਕਲੱਬ ਨੇ ਪਾਰਕ ਦੀਆਂ ਦੀਵਾਰਾਂ ਉਪਰ ਵਾਤਾਵਰਣ , ਸਿੱਖਿਆ ਅਤੇ ਸਮਾਜ ਸੁਧਾਰ ਆਦਿ ਵਿਸ਼ਿਆਂ ਨਾਲ ਸਬੰਧਿਤ ਮਾਟੋ ਲਿਖਵਾ ਕੇ ਅਤੇ ਸੀਨਰੀਆਂ ਬਣਵਾ ਕੇ ਕਲੱਬ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਨਾਲ ਪਾਰਕ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ। ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਅੰਤ ਵਿੱਚ ਕਲੱਬ ਦੇ ਪਹੁੰਚੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੀਟਿੰਗ ਵਿਚ ਉਪਰੋਕਤ ਹਸਤੀਆਂ ਤੋਂ ਇਲਾਵਾ ਜਸਵੰਤ ਸਿੰਘ ਨਾਮਦੇਵ, ਅਵਤਾਰ ਸਿੰਘ ਕਾਨੂੰਗੋ, ਗੁਰਦੀਪ ਸਿੰਘ ਪੰਡੋਰੀ , ਸੁਖਪਾਲ ਸਿੰਘ ਪੰਡੋਰੀ , ਗੁਰਦੀਪ ਸਿੰਘ ਧਾਲੀਵਾਲ, ਚਰਨਪ੍ਰੀਤ ਸਿੰਘ ਸੋਨੂੰ , ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਰਾਜ ਕੁਮਾਰ ਕੱਕੜ , ਜੁਗਿੰਦਰ ਸਿੰਘ ਝਤਰਾ, ਜਗਜੀਤ ਸਿੰਘ ਪਟਵਾਰੀ, ਬਲਵੰਤ ਸਿੰਘ ਧੰਜੂ ਸੈਸ਼ਨ ਜੱਜ , ਦਲੀਪ ਸ਼ਰਮਾ , ਹਰਜਿੰਦਰ ਸਿੰਘ ਨਾਰੰਗ, ਭੁਪਿੰਦਰ ਸਿੰਘ ਭੁੱਲਰ, ਭਜਨ ਪੇਂਟਰ , ਗੁਰਚਰਨ ਸਿੰਘ ਢਿਲੋਂ, ਸੁਰੇਸ਼ ਕੁਮਾਰ ਕਾਲਾ, ਬਲਜਿੰਦਰ ਸਿੰਘ ਸੰਧੂ , ਜੁਗਰਾਜ ਸਿੰਘ ਭੂਈ , ਗੁਰਭੇਜ ਸਿੰਘ ਸਿੱਧੂ , ਮਨਜੀਤ ਸਿੰਘ ਸੰਧੂ ਮਾਸਟਰ ਸੁਰਜੀਤ ਸਿੰਘ, ਪਰਮਜੀਤ ਸਿੰਘ ਪੱਬੀ ਅਤੇ ਸਤਨਾਮ ਸਿੰਘ ਬਾਠ ਆਦਿ ਹਾਜ਼ਿਰ ਸਨ।