08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਤਲਵੰਡੀ ਭਾਈ ’ਚ ਰੇਲ ਗੱਡੀ ’ਚੋਂ ਮਿਲੀ ਅਣਪਛਾਤੇ ਨੌਜ਼ਵਾਨ ਦੀ ਲਾਸ਼

ਤਲਵੰਡੀ ਭਾਈ, 8 ਜੂਨ (ਕੁਲਜਿੰਦਰ ਸਿੰਘ ਗਿੱਲ)- ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਰੇਲ ਗੱਡੀ ’ਚੋਂ ਅਣਪਛਾਤੇ ਨੌਜ਼ਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਸਥਾਨਿਕ ਰੇਲਵੇ ਸਟੇਸ਼ਨ ਤੇ ਗੌਰਮਿੰਟ ਰੇਲਵੇ ਪੁਲਿਸ ਵਲੋਂ ਉਕਤ ਅਣਪਛਾਤੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 09-08-2026
ਤਲਵੰਡੀ ਭਾਈ, 8 ਜੂਨ (ਕੁਲਜਿੰਦਰ ਸਿੰਘ ਗਿੱਲ)- ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਰੇਲ ਗੱਡੀ ’ਚੋਂ ਅਣਪਛਾਤੇ ਨੌਜ਼ਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਸਥਾਨਿਕ ਰੇਲਵੇ ਸਟੇਸ਼ਨ ਤੇ ਗੌਰਮਿੰਟ ਰੇਲਵੇ ਪੁਲਿਸ ਵਲੋਂ ਉਕਤ ਅਣਪਛਾਤੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਗੌਰਮਿੰਟ ਰੇਲਵੇ ਪੁਲਿਸ ਚੌਂਕੀ ਤਲਵੰਡੀ ਭਾਈ ਦੇ ਇੰਚਾਰਜ ਏ.ਐਸ.ਆਈ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਇੱਥੇ ਰੇਲਵੇ ਸਟੇਸ਼ਨ ਤੇ ਪੁੱਜੀ ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਆਉਣ ਵਾਲੀ ਰੇਲ ਗੱਡੀ ਦੇ ਗਾਰਡ ਨੇ ਇਤਲਾਹ ਦਿੱਤੀ ਕਿ ਰੇਲ ਗੱਡੀ ਦੇ ਇੱਕ ਡੱਬੇ ਵਿਚ ਕਿਸੇ ਨੌਜ਼ਵਾਨ ਦੀ ਲਾਸ਼ ਪਈ ਹੈ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵਲੋਂ ਉਕਤ ਲਾਸ਼ ਨੂੰ ਰੇਲ ਗੱਡੀ ਵਿਚੋਂ ਉਤਾਰ ਕੇ ਕਬਜ਼ੇ ਵਿੱਚ ਲੈ ਲਿਆ ਗਿਆ। ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਲਾਸ਼ ਕਰੀਬ 26-27 ਸਾਲਾਂ ਦੇ ਨੌਜ਼ਵਾਨ ਦੀ ਹੈ। ਜਿਸਦਾ ਰੰਗ ਸਾਂਵਲਾ, ਚਿਹਰਾ ਲੰਬੂਤਰਾ, ਕੱਦ 5 ਫੁੱਟ 8 ਇੰਚ ਦੇ ਕਰੀਬ, ਸਿਰ ਤੋਂ ਮੋਨਾ ਹੈ। ਜਿਸਦੇ ਨੀਲੇ ਰੰਗ ਦੀ ਜੀਨ ਅਤੇ ਨੀਲੀ ਡੱਬੀਦਾਰ ਟੀ-ਸ਼ਰਟ ਪਹਿਨੀ ਹੋਈ। ਉਨ੍ਹਾਂ ਦੱਸਿਆ ਕਿ ਉਕਤ ਲਾਸ਼ ਦੀ ਸ਼ਨਾਖਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਸ਼ਨਾਖਤ ਲਈ ਲਾਸ਼ ਨੂੰ ਅਗਲੇ 72 ਘੰਟਿਆਂ ਵਾਸਤੇ ਮੋਰਚਰੀ ਵਿੱਚ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ ਭਾਰਤੀ ਨੇ ਜ਼ੀਰਾ ’ਚ ਬਜ਼ੁਰਗਾਂ ਲਈ ਸਹਾਇਕ ਉਪਕਰਨ ਦਾ ਰਜਿਸਟਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਕੋਰ ਕਮੇਟੀ ਮੈਂਬਰਾਂ ਦੀ ਹੋਈ ਮੀਟਿੰਗ
Ad Position 24