04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਹਿਲ ਮੰਡੀ ਸੰਗਰੂਰ ਜਿੱਥੇ ਮਿਹਨਤ ਨੂੰ ਮਾਣ ਅਤੇ ਦੇਸੀ ਉਤਪਾਦਾਂ ਨੂੰ ਮਿਲੀ ਪਹਿਚਾਣ, ਨੇ ਸਫਲਤਾਪੂਰਵਕ ਪੂਰੇ ਕੀਤੇ ਚਾਰ ਸਾਲ

ਸੰਗਰੂਰ, 4 ਅਕਤੂਬਰ (ਧੀਰਜ ਪਸ਼ੌਰੀਆ)- ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ...

Ad Position 21
No active advertisement
ਅਜੀਤ ਡੈਸਕ 04-10-2026

ਸੰਗਰੂਰ, 4 ਅਕਤੂਬਰ (ਧੀਰਜ ਪਸ਼ੌਰੀਆ)- ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਉਚਿਤ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ, ਸੰਗਰੂਰ ਨੇ ਸਫਲਤਾਪੂਰਵਕ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪਹਿਲ ਮੰਡੀ ਨੇ ਸਥਾਨਕ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਤੌਰ ’ਤੇ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਦੀ ਅਗਵਾਈ ਵਿਚ ਚੱਲ ਰਹੀ ਇਸ ਮੰਡੀ ਬਾਰੇ ਗੱਲ ਕਰਦੇ ਆਂ ਡਾ. ਏ. ਐੱਸ. ਮਾਨ ਨੇ ਕਿਹਾ ਕਿ ਪਹਿਲ ਮੰਡੀ ਸਿਰਫ਼ ਉਤਪਾਦ ਵੇਚਣ ਦਾ ਸਥਾਨ ਨਹੀਂ, ਸਗੋਂ ਪੇਂਡੂ ਮਹਿਲਾਵਾਂ, ਸੈਲਫ ਹੈਲਪ ਗਰੁੱਪਾਂ ਅਤੇ ਜੈਵਿਕ ਕਿਸਾਨਾਂ ਨੂੰ ਸਵੈ-ਰੋਜ਼ਗਾਰ, ਆਤਮ-ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਲਿਜਾਣ ਵਾਲਾ ਇਕ ਪ੍ਰਭਾਵਸ਼ਾਲੀ ਮੰਚ ਬਣ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਮੰਡੀ ਵਿਚ ਸੈਲਫ ਹੈਲਪ ਗਰੁੱਪਾਂ ਵਲੋਂ ਹੱਥੀਂ ਤਿਆਰ ਕੀਤੇ ਵੱਖ-ਵੱਖ ਉਤਪਾਦ, ਜਿਵੇਂ ਕਿ ਅਚਾਰ, ਮਸਾਲੇ, ਸਰ੍ਹੋਂ ਦਾ ਤੇਲ, ਦੇਸੀ ਖਾਣ-ਪੀਣ ਦੀਆਂ ਵਸਤਾਂ, ਹਸਤਕਲਾ ਅਤੇ ਹੋਰ ਘਰੇਲੂ ਉਤਪਾਦ ਉਪਲਬਧ ਕਰਵਾਏ ਜਾਂਦੇ ਹਨ। ਜੈਵਿਕ ਕਿਸਾਨ ਵੀ ਆਪਣੀ ਕੁਦਰਤੀ ਅਤੇ ਗੁਣਵੱਤਾ ਵਾਲੀ ਪੈਦਾਵਾਰ ਸਿੱਧੇ ਖਪਤਕਾਰਾਂ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆ ਰਹੇ ਤਿਉਹਾਰਾਂ ਦੇ ਦਿਨ੍ਹਾਂ ਵਿਚ ਇਸ ਪਹਿਲ ਮੰਡੀ ਵਿਚ ਸ਼ੁੱਧ ਮਿਠਿਆਈਆਂ ਮੁਹੱਈਆ ਕਰਵਾਈਆਂ ਜਾਣਗੀਆਂ।

ਡਾ. ਮਾਨ ਨੇ ਕਿਹਾ ਕਿ ਪਹਿਲ ਮੰਡੀ ਨੂੰ ਲੋਕਾਂ ਵਲੋਂ ਮਿਲ ਰਿਹਾ ਭਰੋਸਾ ਇਸਦੀ ਸਭ ਤੋਂ ਵੱਡੀ ਸਫਲਤਾ ਹੈ। ਖਪਤਕਾਰਾਂ ਨੂੰ ਸ਼ੁੱਧ ਅਤੇ ਗੁਣਵੱਤਾ ਵਾਲੇ ਉਤਪਾਦ ਮਿਲਣ ਦੇ ਨਾਲ-ਨਾਲ ਉਤਪਾਦਕਾਂ ਨੂੰ ਆਪਣੇ ਸਮਾਨ ਦੀ ਵਾਜਬ ਕੀਮਤ ਅਤੇ ਸਿੱਧਾ ਬਾਜ਼ਾਰ ਮਿਲ ਰਿਹਾ ਹੈ। ਇਸ ਨਾਲ ਕਈ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਹੋਇਆ ਹੈ ਅਤੇ ਮਹਿਲਾਵਾਂ ਵਿਚ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਆਤਮ-ਵਿਸ਼ਵਾਸ ਵਧਿਆ ਹੈ। ਪਹਿਲ ਮੰਡੀ ਨੇ ਚਾਰ ਸਾਲਾਂ ਵਿਚ ਭਰੋਸੇ, ਗੁਣਵੱਤਾ ਅਤੇ ਸਵੈ-ਨਿਰਭਰਤਾ ਦੀ ਇਕ ਨਵੀਂ ਪਛਾਣ ਬਣਾਈ ਹੈ। ਭਵਿੱਖ ਵਿਚ ਵੀ ਇਸ ਮੰਚ ਨੂੰ ਹੋਰ ਮਜ਼ਬੂਤ ਕਰਦਿਆਂ ਵੱਧ ਤੋਂ ਵੱਧ ਸੈਲਫ ਹੈਲਪ ਗਰੁੱਪਾਂ ਅਤੇ ਕਿਸਾਨਾਂ ਨੂੰ ਇਸ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਡਾ. ਮਨਦੀਪ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਸਮੇਂ-ਸਮੇਂ ਸਿਰ ਪਹਿਲ ਮੰਡੀ ਦੇ ਗਰੁੱਪ ਮੈਬਰਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਕਿੱਤਾ ਮੁੱਖੀ ਟ੍ਰੇਨਿੰਗਾਂ ਕਾਰਗਰ ਸਾਬਿਤ ਹੋਈਆਂ ਹਨ। ਪਹਿਲ ਮੰਡੀ ਦੀ ਚਾਰ ਸਾਲਾਂ ਦੀ ਸਫ਼ਲ ਯਾਤਰਾ ਨੂੰ ਸਥਾਨਕ ਉਤਪਾਦਕਾਂ, ਸੈਲਫ ਹੈਲਪ ਗਰੁੱਪਾਂ ਅਤੇ ਖਪਤਕਾਰਾਂ ਦੇ ਸਾਂਝੇ ਸਹਿਯੋਗ ਦਾ ਨਤੀਜਾ ਦੱਸਦਿਆਂ ਡਾ. ਮਾਨ ਨੇ ਸਾਰੇ ਸਹਿਯੋਗੀਆਂ ਅਤੇ ਖਰੀਦਦਾਰਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗੁੜ ਖਾਣ ਵਾਲੇ ਹੋ ਜਾਣ ਸਾਵਧਾਨ ਅਗਲੀ ਖ਼ਬਰ ਨਸ਼ੇ ਦੇ ਸ਼ੱਕ ਕਾਰਨ ਨੌਜਵਾਨ ਦੀ ਮੌਤ, ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਵਾਲ
Ad Position 24