06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਤਾ ਨਹਿਰਾ ਵਾਲੀ ਦੀ ਯਾਦ ’ਚ ਪਿੰਡ ਪਿੰਡੀ ਅੱਡੇ ’ਤੇ ਲਗਾਏ ਵੱਖ-ਵੱਖ ਤਰ੍ਹਾਂ ਦੇ ਲੰਗਰ

ਗੋਲੂ ਕਾ ਮੋੜ, 5 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸਰੂ ਮਾਤਾ ਨਹਿਰਾਂ ਵਾਲੀ ਮਮਦੋਟ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡੀ ਦੇ ਵਸਨੀਕਾਂ ਅਤੇ ਸਮੂਹ ਦੁਕਾਨਦਾਰਾਂ ਵਲੋ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮੇਲੇ ’ਤੇ ਜਾਣ ਵਾਲੀਆਂ ਸੰਗਤਾਂ ਅਤੇ ਹੋਰ ਲੰਘਦੇ ਰਾਹਗੀਰਾਂ ਦੇ ਵਹੀਕਲ ਰੋਕ ਕੇ ਸੇਵਾਦਾਰਾਂ ਨੇ ਪਿਆਰ ਸਤਿਕਾਰ ਨਾਲ ਲੰਗਰ ਅਤੇ ਜਲ ਛਕਾਇਆ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਗੋਲੂ ਕਾ ਮੋੜ, 5 ਅਗਸਤ (ਸੁਰਿੰਦਰ ਸਿੰਘ ਪੁਪਨੇਜਾ)-ਸਰੂ ਮਾਤਾ ਨਹਿਰਾਂ ਵਾਲੀ ਮਮਦੋਟ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡੀ ਦੇ ਵਸਨੀਕਾਂ ਅਤੇ ਸਮੂਹ ਦੁਕਾਨਦਾਰਾਂ ਵਲੋ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮੇਲੇ ’ਤੇ ਜਾਣ ਵਾਲੀਆਂ ਸੰਗਤਾਂ ਅਤੇ ਹੋਰ ਲੰਘਦੇ ਰਾਹਗੀਰਾਂ ਦੇ ਵਹੀਕਲ ਰੋਕ ਕੇ ਸੇਵਾਦਾਰਾਂ ਨੇ ਪਿਆਰ ਸਤਿਕਾਰ ਨਾਲ ਲੰਗਰ ਅਤੇ ਜਲ ਛਕਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿੰਦਰ ਨਾਗਪਾਲ, ਕੁਲਵਿੰਦਰ ਮਾਹਲਾ ਸਰਪੰਚ ਪਿੰਡੀ ਨੇ ਦੱਸਿਆ ਪਿੰਡੀ ਵਸਨੀਕਾਂ ਅਤੇ ਅੱਡੇ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਹਰ ਸਾਲ ਮਾਤਾ ਦੇ ਅਸ਼ੀਰਵਾਦ ਨਾਲ ਸਵੇਰੇ 10 ਵਜੇ ਤੋ ਬਰੈੱਡ ਪਕੌੜੇ, ਟਿੱਕੀਆਂ, ਕੜੀ ਚਾਵਲ, ਫਰੂਟ ਚਾਟ, ਕੁਲਚੇ ਛੋਲੇ, ਮਕਰੋਨੀ, ਨਿਓਡਲ ਆਦਿ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਚਲਾਈਆਂ ਗਈਆਂ ਹਨ। ਅੱਡੇ ਦੇ ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਕਰਦੇ ਹਨ। ਇਹ ਲੰਗਰ ਅਤੇ ਛਬੀਲਾ ਦੇਰ ਸ਼ਾਮ ਸੰਗਤਾਂ ਦੀ ਵਾਪਸੀ ਤੱਕ ਚੱਲਦਿਆਂ ਰਹਿਣਗੀਆਂ। ਇਸ ਮੌਕੇ ਅਭੀ ਨਾਗਪਾਲ, ਹਰਵਿੰਦਰ ਸਿੰਘ ਛਾਬੜਾ, ਵਿਜੇ ਹਾਡਾ, ਪਾਰਸ ਕਮਰਾ, ਛਿੰਦਾ ਪੁੁੁਪਨੇਜਾ, ਸਾਜਨ ਨਾਗਪਾਲ, ਵਿੱਕੀ ਕਮਰਾ, ਖਾਨ ਚੰਦ, ਅਮਨ ਹਾਂਡਾ, ਪਵਨ ਕੁਮਾਰ ਸਬਜ਼ੀ ਵਾਲਾ, ਸੋਨੂੰ ਸ਼ਰਮਾ ਆਦਿ ਆ ਦੁਕਾਨਦਾਰਾਂ ਤੋਂ ਇਲਾਵਾ ਪਿੰਡ ਦੇ ਨੌਜਵਾਨ ਵੱਡੀ ਗਿਣਤੀ ਵਿਚ ਸੇਵਾ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ‘ ਕੁਦਰਤ ਸੰਭਾਲ ਸਪਤਾਹ’ ਤਹਿਤ ਦੂਜੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ’ਚ ਬੂਟੇ ਲਗਾਏ ਅਗਲੀ ਖ਼ਬਰ ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਕੀਤਾ ਅੱਗ ਬੁਝਾਉ ਕੇਂਦਰ ਦਾ ਦੌਰਾ ਫਾਇਰ ਇੰਸਪੈਕਟਰ ਨੇ...
Ad Position 24
No active advertisement