28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਅੱਜ ਭੋਗ ’ਤੇ ਵਿਸ਼ੇਸ਼-ਮੁਖ਼ਤਿਆਰ ਸਿੰਘ ਸਿੱਧੂ

ਮਮਦੋਟ- ਮੁਖ਼ਤਿਆਰ ਸਿੰਘ ਸਿੱਧੂ ਦਾ ਜਨਮ 26 ਸਤੰਬਰ 1941 ਨੂੰ ਪਿਤਾ ਸ: ਗੁਰਨਾਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪਿੰਡ ਮੁੰਡੇ ਕੇ ਤਹਿਸੀਲ ਚੂਨੀ,ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਫ਼ਿਰੋਜਪੁਰ ਜ਼ਿਲੇ੍ ਦੇ ਮਮਦੋਟ ਨਜ਼ਦੀਕੀ ਪਿੰਡ ਕਾਲਾ ਟਿੱਬਾ (ਆਲਾ ਧੁਤਾ) ਵਿਖੇ ਆਣ ਵਸਿਆ।

Ad Position 21
No active advertisement
ਅਜੀਤ ਡੈਸਕ 29-11-2026
ਮਮਦੋਟ- ਮੁਖ਼ਤਿਆਰ ਸਿੰਘ ਸਿੱਧੂ ਦਾ ਜਨਮ 26 ਸਤੰਬਰ 1941 ਨੂੰ ਪਿਤਾ ਸ: ਗੁਰਨਾਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਪਿੰਡ ਮੁੰਡੇ ਕੇ ਤਹਿਸੀਲ ਚੂਨੀ,ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਫ਼ਿਰੋਜਪੁਰ ਜ਼ਿਲੇ੍ ਦੇ ਮਮਦੋਟ ਨਜ਼ਦੀਕੀ ਪਿੰਡ ਕਾਲਾ ਟਿੱਬਾ (ਆਲਾ ਧੁਤਾ) ਵਿਖੇ ਆਣ ਵਸਿਆ। ਜਿੱਥੇ ਆਪ ਨਜ਼ਦੀਕੀ ਪਿੰਡ ਭੂਰੇ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ 4 ਜਮਾਤਾਂ ਤੱਕ ਪੜ੍ਹਾਈ ਕਰਕੇ ਆਪਣੇ ਪਿਤਾ ਪੁਰਖੀ ਖੇਤੀਬਾੜ੍ਹੀ ਦੇ ਧੰਦੇ ਵਿਚ ਜੁਟ ਕੇ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗੇ। ਆਪ ਦਾ ਵਿਆਹ ਗੁਰਮੇਜ ਕੌਰ ਸਪੁੱਤਰੀ ਸ: ਜਗੀਰ ਸਿੰਘ ਵਾਸੀ ਪਿੰਡ ਚੰਨਣਖੇੜ੍ਹਾ ਨਾਲ ਹੋਇਆ ਅਤੇ ਆਪ ਦੇ ਘਰ ਤਿੰਨ ਸਪੁੱਤਰਾਂ ਮਹਿਲ ਸਿੰਘ ਸਿੱਧੂ, ਜਰਨੈਲ ਸਿੰਘ ਸਿੱਧੂ, ਬਖਸ਼ੀਸ਼ ਸਿੰਘ ਸਿੱਧੂ ਅਤੇ ਇਕ ਸਪੁੱਤਰੀ ਸੁਖਵਿੰਦਰ ਕੌਰ ਨੇ ਜਨਮ ਲਿਆ। ਆਪ ਦੇ ਸਪੁੱਤਰ ਪੜ੍ਹਾਈ ਪੂਰੀ ਕਰਨ ਉਪਰੰਤ ਆਪ ਦੇ ਨਾਲ ਖੇਤੀਬਾੜ੍ਹੀ ਦੇ ਕੰਮ ਵਿਚ ਜੁਟ ਗਏ, ਜਿਸ ਦੇ ਨਾਲ-ਨਾਲ ਪਰਿਵਾਰ ਨੇ ਆੜ੍ਹਤ ਦਾ ਕਾਰੋਬਾਰ ਅਨਾਜ਼ ਮੰਡੀ ਟਿੱਬੀ ਖ਼ੁਰਦ ਅਤੇ ਰੋਡੇ ਵਾਲਾ ਵਿਖੇ ਸ਼ੁਰੂ ਕਰ ਲਿਆ। ਖੇਤੀਬਾੜ੍ਹੀ ਅਤੇ ਆੜ੍ਹਤ ਦੇ ਕਾਰੋਬਾਰ ’ਚ ਖੂਬ ਤਰੱਕੀ ਕੀਤੀ ਅਤੇ ਇਲਾਕੇ ਵਿਚ ਪਰਿਵਾਰ ਦਾ ਨਾਮ ਬਣਾਇਆ। ਪਿੰਡ ਅਤੇ ਇਲਾਕੇ ਦੀ ਸੇਵਾ ਲਈ ਆਪ ਦੇ ਪਰਿਵਾਰ ਨੇ 10 ਸਾਲ ਪਿੰਡ ਦੇ ਸਰਪੰਚ ਵਜੋਂ ਅਤੇ 15 ਸਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵਜੋਂ ਸੇਵਾ ਕੀਤੀ। ਆਪ ਦੇ ਸਪੁੱਤਰ ਮਹਿਲ ਸਿੰਘ ਸਿੱਧੂ ਨੇ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ ਅਤੇ ਪਿੰਡ ਦੇ ਨੰਬਰਦਾਰ ਵਜੋਂ ਹੁਣ ਵੀ ਸੇਵਾ ਵਿਚ ਜੁਟਿਆ ਹੋਇਆ ਹੈ। ਆਪ ਦੇ ਪੋਤਰੇ ਪੋਤਰੀਆਂ ਵਿਦੇਸ਼ਾਂ ਤੱਕ ਪਹੁੰਚ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੇ ਹਨ। ਸਿਆਸੀ ਤੌਰ ’ਤੇ ਸ਼ੁਰੂ ਤੋਂ ਹੀ ਆਪ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਬੀਤੀੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸ: ਮੁਖ਼ਤਿਆਰ ਸਿੰਘ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਅੱਜ 29 ਨਵੰਬਰ ਦਿਨ ਐਤਵਾਰ ਨੂੰ ਪਰਿਵਾਰ ਦੇ ਗ੍ਰਹਿ ਪਿੰਡ ਕਾਲਾ ਟਿੱਬਾ ਵਿਖੇ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਹੋਵੇਗੀ। -ਰਾਜਿੰਦਰ ਸਿੰਘ ਹਾਂਡਾ
Ad Position 22
No active advertisement
ਪਿਛਲੀ ਖ਼ਬਰ ਗੁ: ਟਿੱਬੀਸਰ ਸਾਹਿਬ ਪਿੰਡ ਕੱਟੂ ਵਿਖੇ ਗੁਰਮਤਿ ਸਮਾਗਮ ਦੇ ਆਖ਼ਰੀ ਦਿਨ 52 ਪ੍ਰਾਣੀ ਅੰਮ੍ਰਿਤਪਾਨ ਕਰ ਕੇ ਗੁਰੂ ਵਾਲੇ ਬਣੇ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ-2026 ਦਾ ਸ਼ਾਨਦਾਰ ਆਗਾਜ਼
Ad Position 24