16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵੋਟਾਂ ਦੀ ਵਿਸ਼ੇਸ਼ ਸੁਧਾਈ ਸਬੰਧੀ ਬੀ.ਐਲ.ਓ. ਤੇ ਬੀ.ਐਲ.ਏ. ਦੀ ਅਹਿਮ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 24-06-2026
ਜ਼ੀਰਾ, 23 ਜੂਨ (ਰਜਨੀਸ਼ ਕਥੂਰੀਆ)-ਸਿਵਲ ਪਸ਼ੂ ਹਸਪਤਾਲ ਜ਼ੀਰਾ ਵਿਖੇ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ.ਆਰ.) ਸਬੰਧੀ ਅਹਿਮ ਮੀਟਿੰਗ ਹੋਈ ਜਿਸ ਵਿਚ ਬੂਥ ਨੰਬਰ 128 ਦੇ ਬੀ.ਐਲ.ਓ.ਧਰਮਿੰਦਰ ਮੱਲਾ ਅਤੇ ਸੁਖਵਿੰਦਰ ਸਿੰਘ ਬੂਥ ਨੰਬਰ 129 ਤੋਂ ਇਲਾਵਾ ਬੀ.ਐਲ.ਏ.ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਬੀ.ਐਲ.ਏ.ਬੂਥ ਨੰਬਰ 128, ਜਸਦੀਪ ਸਿੰਘ ਬੀ.ਐਲ.ਏ.ਬੂਥ ਨੰਬਰ 128, ਬੂਥ 129 ਦੇ.ਬੀ.ਐਲ.ਏ.ਕਰਨਜੀਤ ਸਿੰਘ ਸੰਧੂ, ਅਨਿਲ ਕੁਮਾਰ,ਬੀ.ਐਲ.ਏ.ਬੂਥ 128 ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਐਸ.ਆਈ.ਆਰ.ਦੇ ਸ਼ਡਿਊਲ ਸਬੰਧੀ ਐਸ.ਆਈ.ਆਰ.ਬਾਰੇ ਲੋਕਾਂ ਨੂੰ ਵੋਟਾਂ ਦੀ ਗਹਿਰੀ ਸੁਧਾਈ ਬਾਰੇ ਜਾਗਰੂਕ ਕਰਨ ਅਤੇ ਐਸ. ਆਈ.ਆਰ.ਨਾਲ ਸਬੰਧਤ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ਼ ਸੇਵੀ ਸੁਖਦੇਵ ਬਿੱਟੂ ਵਿੱਜ ਬੀ.ਐਲ.ਏ.ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸ. ਆਈ. ਆਰ. ਸਬੰਧੀ ਵੋਟਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਜੋ ਘਰ-ਘਰ ਵਿਚ ਜਾ ਕੇ ਪੜਤਾਲ ਕਰਨਗੇ। ਉਹਨਾ ਕਿਹਾ ਕਿ ਸਮੁੱਚੇ ਸ਼ਹਿਰ ਨਿਵਾਸੀ ਉਹਨਾਂ ਨੂੰ ਆਪਣਾ ਸਹਹਿਯੋਗ ਦੇਣ। ਉਹਨਾਂ ਕਿਹਾ ਕਿ ਇਸ ਸਬੰਧੀ ਗੁਰਦੁਆਰਾ ਸਾਹਿਬ ਵਿਚੋਂ ਆਵਾਜ਼ ਦੇ ਕੇ ਸੂਚਿਤ ਵੀ ਕੀਤਾ ਜਾਵੇਗਾ ਤਾਂ ਜੋ ਕੋਈ ਵਿਅਕਤੀ ਆਪਣੀ ਜਾਣਕਾਰੀ ਦੇਣ ਤੋਂ ਅਧੂਰਾ ਨਾ ਰਹਿ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੈਰੋਲ ’ਤੇ ਗਿਆ ਕੇਂਦਰੀ ਜੇਲ੍ਹ ਫਿਰੋਜ਼ਪੁਰ ਦਾ ਕੈਦੀ ਫਰਾਰ, ਮਾਮਲਾ ਦਰਜ ਅਗਲੀ ਖ਼ਬਰ ਗੁਰੂਹਰਸਹਾਏ ਵਿਖੇ ਧਰਨਾ ਦੂਜੇ ਦਿਨ ਵੀ ਜਾਰੀ, ਕਮਿਊਨਟੀ ਹੈਲਥ ਅਫ਼ਸਰਾਂ ਅਤੇ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਕੰਮਕਾਜ ਮੁਕੰ...
Ad Position 24