ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
ਟਰੈਫਿਕ ਵਿਵਸਥਾ ਦੀ ਕਮਾਨ ਨਵੇਂ ਅਧਿਕਾਰੀਆਂ ਨੂੰ ਸੌਂਪੀ
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ਵਿਭਾਗ ਵਿਚ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਟਰੈਫਿਕ ਵਿਵਸਥਾ ਅਤੇ ਪੀ. ਸੀ.
ਮਲੇਰਕੋਟਲਾ, 27 ਨਵੰਬਰ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਟਰੈਫਿਕ ਪੁਲਿਸ ਵਿਭਾਗ ਵਿਚ ਅਹਿਮ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਟਰੈਫਿਕ ਵਿਵਸਥਾ ਅਤੇ ਪੀ.ਸੀ.ਆਰ.-ਕਮ-ਈ.ਆਰ.ਵੀ. ਦੀ ਜ਼ਿੰਮੇਵਾਰੀ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਇੰਸਪੈਕਟਰ ਸ਼ੇਰਵਿੰਦਰ ਸਿੰਘ ਔਲਖ ਨੂੰ ਜ਼ਿਲ੍ਹਾ ਟਰੈਫਿਕ ਇੰਚਾਰਜ, ਪੀ.ਸੀ.ਆਰ.-ਕਮ-ਈ.ਆਰ.ਵੀ. ਮਲੇਰਕੋਟਲਾ ਨੂੰ (ਦਿਨ ਸਮੇਂ) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਜ਼ਿਲ੍ਹਾ ਟਰੈਫਿਕ ਇੰਚਾਰਜ, ਪੀ.ਸੀ.ਆਰ.-ਕਮ-ਈ.ਆਰ.ਵੀ. ਮਲੇਰਕੋਟਲਾ ਨੂੰ (ਰਾਤ ਸਮੇਂ) ਤਾਇਨਾਤ ਕੀਤਾ ਗਿਆ ਹੈ, ਜਦਕਿ ਏ.ਐੱਸ.ਆਈ. ਗੁਰਮੁੱਖ ਸਿੰਘ ਲੱਡੀ ਨੂੰ ਜ਼ਿਲ੍ਹਾ ਟਰੈਫਿਕ-ਕਮ-ਈ.ਆਰ.ਵੀ. ਮਲੇਰਕੋਟਲਾ ਦਾ ਸਹਾਇਕ ਇੰਚਾਰਜ (ਦਿਨ ਸਮੇਂ) ਨਿਯੁਕਤ ਕੀਤਾ ਗਿਆ ਹੈ। ਇਸ ਫੇਰਬਦਲ ਤਹਿਤ ਦਿਨ ਅਤੇ ਰਾਤ ਸਮੇਂ ਟਰੈਫਿਕ ਪ੍ਰਬੰਧਾਂ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਸਬੰਧਤ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ।