27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਾਸਟਰ ਐਥਲੀਟ ਸ਼ਰਮਾ ਨੇ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ ਤਿੰਨ ਤਗਮੇ

ਚੀਮਾ ਮੰਡੀ, 27 ਨਵੰਬਰ (ਗੁਰਜੀਤ ਸਿੰਘ ਚਹਿਲ) - ਬੀਤੇ ਦਿਨੀ ਮਸਤੂਆਣਾ ਸਾਹਿਬ ਵਿਖੇ ਹੋਈ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ 65 ਸਾਲ ਤੋਂ ਵੱਧ ਉਮਰ ਵਰਗ ‘ਚ ਡਾ. ਸੁਖਦੇਵ ਸ਼ਰਮਾ ਹਰਿਆਉ ਡਸਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ।

Ad Position 21
No active advertisement
ਅਜੀਤ ਡੈਸਕ 28-11-2026
ਚੀਮਾ ਮੰਡੀ, 27 ਨਵੰਬਰ (ਗੁਰਜੀਤ ਸਿੰਘ ਚਹਿਲ) - ਬੀਤੇ ਦਿਨੀ ਮਸਤੂਆਣਾ ਸਾਹਿਬ ਵਿਖੇ ਹੋਈ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ 65 ਸਾਲ ਤੋਂ ਵੱਧ ਉਮਰ ਵਰਗ ‘ਚ ਡਾ. ਸੁਖਦੇਵ ਸ਼ਰਮਾ ਹਰਿਆਉ ਡਸਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ । ਉਨ੍ਹਾਂ ਨੇ 10 ਹਜਾਰ ਮੀਟਰ ਦੌੜ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ, ਜਦੋ ਕਿ 1500 ਮੀਟਰ ਅਤੇ 200 ਮੀਟਰ ਦੌੜ ਮੁਕਾਬਲੇ ‘ਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦੇ ਤਗਮੇ ਆਪਣੇ ਨਾਅ ਕੀਤੇ। ਇਸ ਮਾਣਮੱਤੀ ਜਿੱਤ ਲਈ ਉਨਾ ਨੂੰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕਾਕਾ ਹਰਿੰਦਰਵੀਰ ਸਿੰਘ ਫਤਹਿਗੜ੍ਹ ਮੈਬਰ ਅਕਾਲ ਕਾਲਜ ਕੌਸ਼ਲ ਮਸਤੂਆਣਾ, ਕੁਲਵਿੰਦਰ ਸਿੰਘ ਵਿਰਕ ਸਾਬਕਾ ਸਰਪੰਚ ਡਸਕਾ, ਸਾਹਿਬ ਸਿੰਘ ਵਿਰਕ ਥਾਣਾ ਮੁਖੀ ਧਨੌਲਾ, ਧਰਮਿੰਦਰ ਸਿੰਘ ਵਿਰਕ ਕਲੱਬ ਪ੍ਰਧਾਨ ਰੱਤਾਖੇੜਾ, ਸੇਵਕ ਸਿੰਘ ਸਾਬਕਾ ਪੰਚ ਡਸਕਾ, ਕੁਲਦੀਪ ਸਿੰਘ ਸਾਬਕਾ ਪੰਚ ਡਸਕਾ, ਡਾ. ਅੰਸ਼ੂਮਨ ਫੁੱਲ ਐਮ.ਡੀ. ਕਸ਼ਮੀਰੀ ਹਸਪਤਾਲ ਸੁਨਾਮ, ਡਾ. ਭੀਮ ਸੈਨ ਕਾਸਲ ਚੀਮਾ, ਡਾ. ਪਿਆਰਾ ਸਿੰਘ ਗੋਬਿੰਦਗੜ ਜੇਜੀਆ, ਡਾ. ਸੁਬੇਗ ਸਿੰਘ ਰੱਤਾਖੇੜਾ, ਡਾ. ਦਲਜੀਤ ਸਿੰਘ ਧਾਲੀਵਾਲ ਗੰਢੂਆਂ, ਡਾ. ਰਾਮ ਲਾਲ ਗੋਇਲ ਧਰਮਗੜ੍ਹ, ਡਾ. ਗੁਰਚਰਨ ਸਿੰਘ ਢੀਂਡਸਾ, ਮਾਸਟਰ ਰਣਜੀਤ ਸਿੰਘ ਛਾਜਲਾ, ਡਾ. ਸੁਖਵਿੰਦਰ ਸਿੰਘ ਸਾਬਕਾ ਸਰਪੰਚ ਉਗਰਾਹਾ ਤੋ ਇਲਾਵਾ ਖੇਡ ਪ੍ਰੇਮੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਸਮਸ਼ੇਰ ਸ਼ੇਰੀ ਯਾਦਗਾਰੀ ਸਮਾਗਮ 13 ਨੂੰ ਖੋਖਰ ਵਿੱਚ ਅਗਲੀ ਖ਼ਬਰ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਮੁੜ ਟ੍ਰੈਫਿਕ ਪੁਲਿਸ ਦੇ ਇੰਚਾਰਜ ਦਾ ਸੰਭਾਲਿਆ ਅਹੁਦਾ
Ad Position 24