ਬ੍ਰਿਟਿਸ਼ ਸੰਸਦ ’ਚ ਭਾਰਤੀ ਵਫ਼ਦ ਦਾ ਹੋਵੇਗਾ ਸਨਮਾਨ
ਮਲੇਰਕੋਟਲਾ, 15 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸੇਵਾ ਟਰੱਸਟ ਯੂਕੇ (ਭਾਰਤ) ਦੇ ਚੇਅਰਮੈਨ ਨਰੇਸ਼ ਮਿੱਤਲ ਦੀ ਅਗਵਾਈ ਹੇਠ 5 ਮੈਂਬਰੀ ਭਾਰਤੀ ਵਫ਼ਦ ਇੰਗਲੈਂਡ ਪਹੁੰਚ ਗਿਆ ਹੈ। ਵਫ਼ਦ ਵਿਚ ਡਾ.
ਮਲੇਰਕੋਟਲਾ, 15 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸੇਵਾ ਟਰੱਸਟ ਯੂਕੇ (ਭਾਰਤ) ਦੇ ਚੇਅਰਮੈਨ ਨਰੇਸ਼ ਮਿੱਤਲ ਦੀ ਅਗਵਾਈ ਹੇਠ 5 ਮੈਂਬਰੀ ਭਾਰਤੀ ਵਫ਼ਦ ਇੰਗਲੈਂਡ ਪਹੁੰਚ ਗਿਆ ਹੈ। ਵਫ਼ਦ ਵਿਚ ਡਾ. ਵਰਿੰਦਰ ਜੈਨ, ਵਿਵੇਕ ਸ਼ਰਮਾ, ਸੀ.ਏ. ਵਾਗੀਸ਼ ਸ਼ਰਮਾ ਅਤੇ ਗੁਰਦੀਪ ਸਿੰਘ ਪੰਨੂ ਸ਼ਾਮਲ ਹਨ। ਸਥਾਨਕ ਐਮ.ਪੀ. ਯਾਸੀਨ ਨੇ ਵਫ਼ਦ ਦਾ ਸਵਾਗਤ ਕੀਤਾ। ਸੰਸਥਾਪਕ ਚਰਨ ਕੰਵਲ ਸੇਖੋਂ ਐਮ.ਬੀ.ਈ. ਨੇ ਦੱਸਿਆ ਕਿ 16 ਨਵੰਬਰ ਨੂੰ ਬ੍ਰਿਟਿਸ਼ ਸੰਸਦ ਵਿਚ ਟਰੱਸਟ ਦੀ 10ਵੀਂ ਵਰ੍ਹੇਗੰਢ ਮੌਕੇ ਭਾਰਤੀ ਮੈਂਬਰਾਂ ਨੂੰ ‘ਸੇਵਾ ਯੂਕੇ ਇੰਪੈਕਟ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਸੇਵਾ ਧਾਮ ਆਸ਼ਰਮ, ਸਾਹਾ (ਅੰਬਾਲਾ) ਰਾਹੀਂ ਸਿਹਤ, ਸਿੱਖਿਆ ਅਤੇ ਡੀ.ਐੱਮ.ਡੀ ਵਰਗੀਆਂ ਦੁਰਲੱਭ ਬਿਮਾਰੀਆਂ ਤੋਂ ਪੀੜਤ ਬੱਚਿਆਂ ਲਈ ਮੁਫ਼ਤ ਸੇਵਾਵਾਂ ਦੇ ਰਿਹਾ ਹੈ।