14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬੇਰੁਜ਼ਗਾਰਾਂ ਨੇ ਪੁਲਿਸ ਰੋਕਾਂ ਪੁੱਟੀਆਂ ਮੁੱਖ ਮੰਤਰੀ ਦੇ ਦਫ਼ਤਰ ਦਾ ਕੀਤਾ ਘਿਰਾਓ

ਧੂਰੀ, 14 ਨਵੰਬਰ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸਥਾਨਕ ਦਫਤਰ ਸਾਹਮਣੇ ਲੱਗੀਆਂ ਪੁਲਿਸ ਰੋਕਾਂ ਨੂੰ ਪੁੱਟਣ ਲਈ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਖੂਬ ਧੱਕਾਮੁੱਕੀ ਹੋਈ, ਆਖਰ ਬੇਰੁਜ਼ਗਾਰ ਬਿਲਕੁਲ ਦਫਤਰ ਸਾਹਮਣੇ ਜਾ ਬੈਠੇ।

Ad Position 21
No active advertisement
ਅਜੀਤ ਡੈਸਕ 15-11-2026
ਧੂਰੀ, 14 ਨਵੰਬਰ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸਥਾਨਕ ਦਫਤਰ ਸਾਹਮਣੇ ਲੱਗੀਆਂ ਪੁਲਿਸ ਰੋਕਾਂ ਨੂੰ ਪੁੱਟਣ ਲਈ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਖੂਬ ਧੱਕਾਮੁੱਕੀ ਹੋਈ, ਆਖਰ ਬੇਰੁਜ਼ਗਾਰ ਬਿਲਕੁਲ ਦਫਤਰ ਸਾਹਮਣੇ ਜਾ ਬੈਠੇ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ,ਅਮਨ ਸੇਖਾ ਅਤੇ ਬੇਰੁਜ਼ਗਾਰ ਬੀ ਐਡ 55 ਪੀੜਤ ਯੂਨੀਅਨ ਦੇ ਗੁਰਪ੍ਰੀਤ ਪੱਕਾ ਕਲਾਂ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਬਾਜ਼ਾਰ ਵਿੱਚ ਰੋਸ ਮਾਰਚ ਕਰਦੇ ਹੋਏ ਮੁੱਖ ਸਹਾਇਤਾ ਕੇਂਦਰ ਨੇੜੇ ਪਹੁੰਚੇ। ਜਿੱਥੇ ਦਫਤਰ ਤੋ ਕਰੀਬ 50 ਮੀਟਰ ਪਹਿਲਾਂ ਹੀ ਚੌਂਕ ਵਿੱਚ ਤਾਇਨਾਤ ਭਾਰੀ ਪੁਲਿਸ ਬਲ ਨੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇੱਥੇ ਬੇਰੁਜ਼ਗਾਰਾਂ ਅਤੇ ਪ੍ਰਸ਼ਾਸ਼ਨ ਵਿਚਕਾਰ ਲੰਬਾ ਸਮਾਂ ਗੱਲਬਾਤ ਚੱਲਦੀ ਰਹੀ।ਬੇਰੁਜ਼ਗਾਰ ਮੁੱਖ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਲਈ ਬਜਿੱਦ ਸਨ।ਆਖਰ ਦੇਰ ਸ਼ਾਮ ਕਰੀਬ 3- 30 ਵਜੇ ਬੇਰੁਜ਼ਗਾਰਾਂ ਨੇ ਅਚਾਨਕ ਧਾਵਾ ਬੋਲਦੇ ਹੋਏ ਪੁਲਿਸ ਰੋਕਾਂ ਪੁੱਟ ਕੇ ਬਿਲਕੁਲ ਦਫਤਰ ਦੇ ਸਾਹਮਣੇ ਜਾ ਬੈਠੇ।ਇਸ ਮੌਕੇ ਦੋਵਾਂ ਧਿਰਾਂ ਵਿੱਚ ਖੂਬ ਧੱਕਾਮੁੱਕੀ ਹੋਈ। ਆਖਰ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ 20 ਨਵੰਬਰ ਨੂੰ ਪਮੁੱਖ ਸਕੱਤਰ ਨਾਲ ਨਿਸ਼ਚਿਤ ਕਰਵਾਈ। ਇਸ ਮੌਕੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਾਨ ,ਹਰਜੀਤ ਸਿੰਘ, ਦਰਸ਼ਨ ਸਿੰਘ ਲੱਡਾ, ਹਰਵਿੰਦਰ ਸਿੰਘ ਬਠਿੰਡਾ, ਮੰਗਲ ਬਠਿੰਡਾ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਬਹੁਤ ਜ਼ਿਆਦਤੀ ਕੀਤੀ ਹੈ।ਭਰਤੀ ਕੈਲੰਡਰ ਦਾ ਵਾਅਦਾ ਕਰਨ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ।ਉਹਨਾਂ ਐਲਾਨ ਕੀਤਾ ਆਉਂਦੇ ਦਿਨਾਂ ਵਿੱਚ ਉਹ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਜਨਤਕ ਸਮਾਗਮ ਵਿੱਚ ਸਿੱਧੇ ਸਵਾਲ ਕਰਨਗੇ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਪਿਛਲੇ ਕਰੀਬ ਗਿਆਰਾਂ ਮਹੀਨੇ ਤੋਂ ਪੱਕਾ ਮੋਰਚਾ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਵਲੋਂ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀ ਇੱਕ ਹੋਰ ਸੂਚੀ ਜਾਰੀ ਅਗਲੀ ਖ਼ਬਰ ਬੀਕੇਯੂ ਏਕਤਾ ਉਗਰਾਹਾਂ ਨੇ ਕੀਤਾ ਮਾਰਕੀਟ ਕਮੇਟੀ ਦਫ਼ਤਰ ਮੂਨਕ ਦਾ ਘਿਰਾਓ
Ad Position 24