‘ਮੇਲਾ ਦੇਸ਼ ਭਗਤਾਂ ਦਾ’ ਭਲਕੇ
ਲੌਂਗੋਵਾਲ, 14 ਨਵੰਬਰ (ਵਿਨੋਦ, ਖੰਨਾ) - ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵੱਲੋਂ ਮਾਲਵੇ ਦਾ 22ਵਾਂ ਰਿਵਾਇਤੀ ਮੇਲਾ ਦੇਸ਼ ਭਗਤਾਂ ਦਾ 16 ਨਵੰਬਰ (ਸੋਮਵਾਰ) ਨੂੰ ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦਿਨ ਸਮੇਂ ਵਿਦਿਆਰਥੀਆਂ ਦੇ ਗੀਤ, ਭਾਸ਼ਣ ਅਤੇ ਕੋਰਿਓਗ੍ਰਾਫੀ ਮੁਕਾਬਲੇ ਕਰਵਾਏ ਜਾਣਗੇ।
ਲੌਂਗੋਵਾਲ, 14 ਨਵੰਬਰ (ਵਿਨੋਦ, ਖੰਨਾ) - ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵੱਲੋਂ ਮਾਲਵੇ ਦਾ 22ਵਾਂ ਰਿਵਾਇਤੀ ਮੇਲਾ ਦੇਸ਼ ਭਗਤਾਂ ਦਾ 16 ਨਵੰਬਰ (ਸੋਮਵਾਰ) ਨੂੰ ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਦਿਨ ਸਮੇਂ ਵਿਦਿਆਰਥੀਆਂ ਦੇ ਗੀਤ, ਭਾਸ਼ਣ ਅਤੇ ਕੋਰਿਓਗ੍ਰਾਫੀ ਮੁਕਾਬਲੇ ਕਰਵਾਏ ਜਾਣਗੇ। ਸ਼ਾਮ ਤੋਂ ਦੇਰ ਰਾਤ ਤੱਕ ਕੋਰਿਓਗ੍ਰਾਫੀਆਂ ਦੇ ਮੰਚਨ, ਉਸਾਚੂ ਗੀਤ-ਸੰਗੀਤ ਤੋਂ ਇਲਾਵਾ ਉੱਘੇ ਨਾਟਕਕਾਰ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ ਨਾਟਕਾਂ ਦਾ ਮੰਚਨ ਹੋਵੇਗਾ। ਇਸ ਤੋਂ ਇਲਾਵਾ ਅਗਾਂਹਵਧੂ ਸਾਹਿਤ ਦੀਆਂ ਪੁਸਤਕ ਪ੍ਰਦਰਸ਼ਨੀਆਂ ਇਸ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।