07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮੁੱਖ ਮੰਤਰੀ ਨਿਵਾਸ ਬਾਹਰ ਬੇਰੁਜ਼ਗਾਰਾਂ ਨੇ ਲਗਾਏ ਦੀਵੇ, ਰੋਸ ਦਾ ਕੀਤਾ ਪ੍ਰਗਟਾਵਾ

ਸੰਗਰੂਰ,7 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਬੇਰੁਜ਼ਗਾਰਾਂ ਨੇ ਦਿਵਾਲੀ ਤੋਂ ਪਹਿਲਾਂ ਹੀ ਦਿਵਾਲੀ ਮਨਾ ਕੇ ਪੰਜਾਬ ਸਰਕਾਰ ਨੂੰ ਲਾਹਣਤਾਂ ਪਾਈਆਂ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪਿਛਲੇ 317 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ( ਦੋਵੇਂ ਸੂਬਾ ਕਨਵੀਨਰਾਂ) ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਕਰੀਬ ਡੇਢ ਵਜੇ ਸਥਾਨਕ ਵੇਰਕਾ ਪਲਾਂਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕੀਤਾ।

Ad Position 21
No active advertisement
ਗੁਰਮਤਿ ਸਮਾਗਮ 18 ਤੋਂ 08-11-2026
ਸੰਗਰੂਰ,7 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਬੇਰੁਜ਼ਗਾਰਾਂ ਨੇ ਦਿਵਾਲੀ ਤੋਂ ਪਹਿਲਾਂ ਹੀ ਦਿਵਾਲੀ ਮਨਾ ਕੇ ਪੰਜਾਬ ਸਰਕਾਰ ਨੂੰ ਲਾਹਣਤਾਂ ਪਾਈਆਂ। ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪਿਛਲੇ 317 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਅਮਨ ਸੇਖਾ ( ਦੋਵੇਂ ਸੂਬਾ ਕਨਵੀਨਰਾਂ) ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਕਰੀਬ ਡੇਢ ਵਜੇ ਸਥਾਨਕ ਵੇਰਕਾ ਪਲਾਂਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕੀਤਾ। ਬੇਰੁਜ਼ਗਾਰ ‘ਬੇਰੁਜ਼ਗਾਰਾਂ ਦੀ ਕਾਹਦੀ ਦਿਵਾਲੀ ,ਬੋਝੇ ਖ਼ਾਲੀ ਦੀਵੇ ਖ਼ਾਲੀ’ ਦੇ ਨਾਅਰੇ ਲਾਉਂਦੇ ਰਹੇ।ਬੇਰੁਜ਼ਗਾਰਾਂ ਨੇ ਆਪਣੇ ਹੱਥਾਂ ਵਿੱਚ ਖ਼ਾਲੀ ਦੀਵੇ ਚੁੱਕੇ ਹੋਏ ਸਨ। ਕਲੋਨੀ ਦੇ ਗੇਟ ਅੱਗੇ ਪਹੁੰਚਦਿਆਂ ਹੀ ਬੇਰੁਜ਼ਗਾਰਾਂ ਨੂੰ ਪੁਲਿਸ ਵੱਲੋਂ ਬੇਰੁਜ਼ਗਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੀ ਦੇਹਲੀ ਉੱਪਰ ਖ਼ਾਲੀ ਦੀਵੇ ਲਗਾਉਣ ਲਈ ਬਜਿੱਦ ਸਨ। ਕਾਫ਼ੀ ਕਸਮਕਸ ਮਗਰੋਂ ਬੇਰੁਜ਼ਗਾਰਾਂ ਨੂੰ ਕਲੋਨੀ ਦੇ ਗੇਟ ਤੱਕ ਲੈ ਕੇ ਜਾਣ ਦੀ ਸਹਿਮਤੀ ਬਣੀ। ਪਰੰਤੂ ਬੇਰੁਜ਼ਗਾਰ ਜਬਰੀ ਭਗਵੰਤ ਮਾਨ ਦੀ ਕੋਠੀ ਦੇ ਗੇਟ ਤੱਕ ਪੁੱਜ ਗਏ। ਜਿੱਥੇ ਉਹਨਾਂ ਨੇ ਖ਼ਾਲੀ ਦੀਵੇ ਰੱਖ ਕੇ ਆਪਣਾ ਰੋਸ ਜ਼ਾਹਿਰ ਕੀਤਾ । ਬੇਰੁਜ਼ਗਾਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਉੱਪਰ ਅੜੇ ਰਹੇ। ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀ ਪ੍ਰਮੁੱਖ ਸਕੱਤਰ ਕੇ.ਪੀ. ਸਿਨਹਾ ਸਮੇਤ ਸਿੱਖਿਆ, ਸਿਹਤ ਅਤੇ ਪ੍ਰਸੋਨਲ ਸਕੱਤਰ ਨਾਲ 27 ਨਵੰਬਰ ਨੂੰ ਪੈਨਲ ਮੀਟਿੰਗ ਕਰਵਾਉਣ ਦੀ ਪੱਤਰਕਾ ਜਾਰੀ ਕੀਤੀ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਉਹ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਮਿਲਣੀਆਂ ਵਿੱਚ ਸਵਾਲ ਕਰਨਗੇ। ਇਸ ਮੌਕੇ ਸੂਬਾ ਆਗੂ ਸੰਦੀਪ ਮੋਫ਼ਰ,ਅਮਨਦੀਪ ਕੌਰ,ਸੁਪਿੰਦਰ ਬਰੇਟਾ, ਨਿਰਮਲ ਮੋਗਾ, ਗੁਰਦੀਪ ਅਤੇ ਹਰਸ਼ਰਨ ਭੱਠਲ ਬਰਨਾਲਾ, ਜਗਤਾਰ ਟੋਡਰਵਾਲ, ਹਰਮੇਸ਼ ਥਲੇਸ਼ਾ, ਗਗਨਦੀਪ ਕੌਰ, ਬਿੰਦਰਪਾਲ ਕੌਰ, ਮੋਨਿਕਾ ਬੋਹਾ, ਲਖਵਿੰਦਰ ਕੌਰ, ਭੁਪਿੰਦਰ ਭਵਾਨੀਗੜ੍ਹ, ਰਾਮ ਸਿੰਘ, ਜੀਤੂ ਕੁਮਾਰ,ਰਾਜਵੀਰ (ਤਿੰਨੇ ਕੌਹਰੀਆਂ), ਮਨਜੀਤ ਕੌਰ, ਸ਼ਿੰਦਰ ਕੌਰ, ਗੁਰਦੀਪ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ ਕੁਲਰੀਆਂ, ਗੁਰਮੀਤ ਕੌਰ ਘਨੌਰ, ਮਨਪ੍ਰੀਤ ਧੂਰੀ, ਜਸਵੀਰ ਨਾਭਾ, ਰਮਨ ਧੂਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪਿੰਡ ਫਰਵਾਲ... ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
Ad Position 24