ਇਨਸਾਫ ਦੀ ਮੰਗ ਲਈ 253 ਅਧਿਆਪਕ ਉਤਰੇ ਸੜਕਾਂ ’ਤੇ ਮਨਾਈ ਕਾਲੀ ਦਿਵਾਲੀ
ਧੂਰੀ, 7 ਨਵੰਬਰ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ 253 ਅਧਿਆਪਕਾਂ ਦੁਆਰਾ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਸਰਕਾਰੀ ਹਸਪਤਾਲ ਕੋਲੋਂ ਆਰੰਭ ਹੋਕੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੱਖ ਮੰਤਰੀ ਸਹਾਇਤਾ ਕੇਂਦਰ ਪਹੁੰਚਿਆ।
ਧੂਰੀ, 7 ਨਵੰਬਰ (ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ 253 ਅਧਿਆਪਕਾਂ ਦੁਆਰਾ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਸਰਕਾਰੀ ਹਸਪਤਾਲ ਕੋਲੋਂ ਆਰੰਭ ਹੋਕੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੱਖ ਮੰਤਰੀ ਸਹਾਇਤਾ ਕੇਂਦਰ ਪਹੁੰਚਿਆ। ਅਧਿਆਪਕਾ ਦੁਆਰਾ ਜਮ ਕੇ ਸਰਕਾਰ ਦੁਆਰਾ ਨਾਰੇਬਾਜੀ ਕੀਤੀ ਗਈ । ਜਾਣਕਾਰੀ ਦਿੰਦਿਆਂ ਬਲਕਾਰ ਸਿੰਘ ਅਤੇ ਸਾਥੀ ਅਧਿਆਪਕਾਂ ਨੇ ਦਸਿਆ। ਕਿ 7 ਮਈ 2026 ਨੂੰ ਤਿੰਨ ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ (ਪਰਖ ਕਾਲ) ਪੂਰਾ ਹੋਣ ਤੋਂ ਕੇਵਲ ਇੱਕ ਦਿਨ ਪਹਿਲਾਂ ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਮਾਸਟਰ ਕਾਡਰ ਦੀਆਂ ਸੇਵਾਵਾਂ ਨਿਭਾ ਰਹੇ 253 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੁਆਰਾ ਸੇਵਾਵਾਂ ਖਤਮ ਕਰਨ ਦਾ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ, ਇਸ ਦਾ ਕਾਰਨ ਦੱਸਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਦਸੰਬਰ 2021 ਵਿੱਚ ਕਾਂਗਰਸ ਸਰਕਾਰ ਦੁਆਰਾ ਵੱਖ ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਲਈ ਭਰਤੀ ਕੱਢੀ ਗਈ ਸੀ ਜਿਸ ਦੀ ਪ੍ਰੀਖਿਆ ਅਗਸਤ 2022 ਦੇ ਵਿੱਚ ਕਰਵਾਈ ਗਈ, ਸਿੱਖਿਆ ਵਿਭਾਗ ਪੰਜਾਬ ਦੁਆਰਾ ਇਹ ਪ੍ਰੀਖਿਆ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਛੱਡ ਇੱਕ ਕੰਪਨੀ ਨਾਈਲੇਟ ਦੁਆਰਾ ਕਰਵਾਈ ਗਈ। ਜਿਸ ਦਾ ਨਤੀਜਾ ਤਰੁਟੀਆਂ ਨਾਲ ਭਰੀ ਹੋਈ ਉੱਤਰ ਕੁੰਜੀ ਨਾਲ ਦਸੰਬਰ 2022 ਵਿੱਚ ਜਾਰੀ ਕੀਤਾ ਅਤੇ ਇਸੇ ਉੱਤਰ ਕੁੰਜੀ ਦੇ ਆਧਾਰ ਤੇ ਹੀ ਸਿਲੈਕਸ਼ਨ ਲਿਸਟ ਜਾਰੀ ਕਰ ਨਿਯੁਕਤੀ ਪੱਤਰ ਵੰਡੇ ਗਏ। ਬੁਲਾਰਿਆਂ ਨੇ ਦੱਸਿਆ ਕਿ ਵੱਧ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਿਲੇਕਸ਼ਨ ਲਿਸਟ ਵਿੱਚੋਂ ਬਾਹਰ ਕੀਤਾ ਗਿਆ ਹੈ। ਜੇਕਰ ਉਨ੍ਹਾਂ ਨਾਲ ਜਲਦ ਤੋ ਜਲਦ ਇਨਸਾਫ ਨਾ ਕੀਤਾ ਗਿਆ ਤਾਂ ਉਹ ਇਹ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨਗੇ, ਉਨਾਂ ਨੇ ਇਸ ਭਰਤੀ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਗੱਲ ਵੀ ਆਖੀ ਕਿਉਂਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਇਸ ਭਰਤੀ ਵਿੱਚ ਕੋਈ ਵੱਡੀ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ। ਇਸ ਮੌਕੇ ਬਿਕਰਮਦੇਵ, ਸੰਦੀਪ ਗਿੱਲ, ਗੁਰਮੇਲ ਕੁਲਰੀਆਂ, ਕ੍ਰਿਸ਼ਨ ਸਿੰਘ , ਗੁਰਦੀਪ ਸਿੰਘ, ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ ਜੀਟੀਯੂ, ਡੀਟੀਐਫ ਜਥੇਬੰਦੀਆਂ ਦੇ ਆਗੂ ਹਾਜਰ ਰਹੇ।