02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨੰਗਲਾ ਸਕੂਲ ਦੇ ਵਿਦਿਆਰਥੀਆਂ ਨੇ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਲਹਿਰਾਗਾਗਾ, 2 ਨਵੰਬਰ (ਅਸ਼ੋਕ ਗਰਗ)-ਪੀ. ਐੱਮ.

Ad Position 21
No active advertisement
ਅਜੀਤ ਡੈਸਕ 03-11-2026
ਲਹਿਰਾਗਾਗਾ, 2 ਨਵੰਬਰ (ਅਸ਼ੋਕ ਗਰਗ)-ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਵਿਖੇ ਕਰਵਾਈ ਗਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਨੰਗਲਾ ਦੇ ਵਿਦਿਆਰਥੀਆਂ ਨੇ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਮੁਕਾਬਲੇ ਦੌਰਾਨ ਸੱਤਵੀਂ ਜਮਾਤ ਦੀ ਪ੍ਰਿੰਕਾ ਕੌਰ ਨੇ ਸਿਹਤ ਤੇ ਸਫ਼ਾਈ ਵਿਸ਼ੇ ਵਿੱਚ ਪਹਿਲਾ, ਨੌਂਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਨੇ ਬਿਹਤਰ ਭਵਿੱਖ ਲਈ ਵਿਸ਼ੇ ਵਿੱਚ ਦੂਜਾ ਅਤੇ ਅੱਠਵੀਂ ਜਮਾਤ ਦੇ ਮਨਿੰਦਰ ਸਿੰਘ ਨੇ ਹਰੀ ਊਰਜਾ ਤੇ ਵਾਤਾਵਰਨ ਸੰਭਾਲ ਵਿਸ਼ੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਫ਼ਲਤਾ ਪਿੱਛੇ ਵਿਗਿਆਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਅਤੇ ਮਿਹਨਤ ਰਹੀ। ਸਕੂਲ ਪਹੁੰਚਣ ’ਤੇ ਸਕੂਲ ਇੰਚਾਰਜ ਗੁਰਦਰਸ਼ਨ ਗਿਰ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਸੰਜੀਵ ਕੁਮਾਰ, ਬੂਟਾ ਸਿੰਘ, ਸ਼ਮਨਦੀਪ ਗਿੱਲ, ਰਸ਼ਪਾਲ ਸਿੰਘ, ਸਰਬਜੀਤ ਕੌਰ, ਨੀਤੂ ਸਿੰਗਲਾ, ਪ੍ਰੀਤੀ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਹਨੂਮਾਨ ਅੰਸ਼ ਫ਼ਿਲਮ ਦਿਖਾਈ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਨਾਲ ਸੰਗਰੂਰ ਦੇ ਲੇਬਰ ਚੌਕ ਵਿੱਚ ਆਇਆ ਸਾਕਾਰਾਤਮਿਕ ਬਦਲਾਅ- ਐੱਸ.ਐੱਸ.ਪੀ.ਡਾ. ਰਵਜੋਤ ਗ...
Ad Position 24