02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਟਿੱਪਰ ਦੀ ਲਪੇਟ ’ਚ ਆਉਣ ਕਾਰਨ ਸੜਕ ਡਿਵਾਈਡਰ ’ਤੇ ਪੇਂਟ ਕਰ ਰਹੇ ਤਿੰਨ ਕਾਰੀਗਰ ਗੰਭੀਰ ਜ਼ਖ਼ਮੀ

ਭਵਾਨੀਗੜ੍ਹ, 2 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਸੰਗਰੂਰ-ਪਟਿਆਲਾ ਮੁਖ ਸੜਕ ’ਤੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਕੋਲ ਸੜਕ ਦੇ ਡਿਵਾਇਡਰ ’ਤੇ ਪੇਂਟ ਕਰ ਰਹੇ ਕਾਰੀਗਿਰਾਂ ਨੂੰ ਇਕ ਟਿੱਪਰ ਵਲੋਂ ਆਪਣੀ ਲੇਪਟ ’ਚ ਲੈ ਲੈਣ ਕਾਰਨ ਤਿੰਨ ਕਾਰੀਗਰਾਂ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਸਬੰਧੀ ਸਥਾਨਕ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਟੋਲ ਪਲਾਜੇ ਵਾਲਿਆਂ ਵਲੋਂ ਸੰਗਰੂਰ-ਪਟਿਆਲਾ ਮੁਖ ਸੜਕ ਦੇ ਡਿਵਾਇਡਰ ’ਤੇ ਕਾਰੀਗਿਰਾਂ ਵਲੋਂ ਪੇਂਟ ਕਰਵਾਇਆ ਜਾ ਰਿਹਾ ਸੀ ਤੇ ਇਨ੍ਹਾਂ ਦੀ ਰੰਗ ਦੇ ਸਮਾਨ ਵਾਲੀ ਪਿੱਕ ਅੱਪ ਗੱਡੀ ਸੜਕ ’ਤੇ ਖੜ੍ਹੀ ਸੀ ਤਾਂ ਸੰਗਰੂਰ ਤੋਂ ਭਵਾਨੀਗੜ੍ਹ ਵਾਲੀ ਸਾਇਡ ਨੂੰ ਆ ਰਹੇ ਇਕ ਟਿੱਪਰ ਨੇ ਬੇਕਾਬੂ ਹੋ ਕੇ ਇਨ੍ਹਾਂ ਦੀ ਖੜ੍ਹੀ ਪਿੱਕ ਅੱਪ ਗੱਡੀ ਨੂੰ ਟੱਕਰ ਮਾਰ ਦੇਣ ਕਾਰਨ ਇਨ੍ਹਾਂ ਦੀ ਪਿੱਕ ਅੱਪ ਗੱਡੀ ਅਤੇ ਟਰੱਕ ਦੀ ਲਪੇਟ ’ਚ ਤਿੰਨ ਕਾਰੀਗਿਰਾਂ ਦੇ ਆਉਣ ਕਾਰਨ ਗੰਭੀਰ ਜਖ਼ਮੀ ਹੋ ਗਏ ਜਿੰਨ੍ਹਾਂ ਨੂੰ ਰਾਹਗੀਰਾਂ ਨੇ ਚੁੱਕ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ।

Ad Position 21
No active advertisement
ਅਜੀਤ ਡੈਸਕ 03-11-2026
ਭਵਾਨੀਗੜ੍ਹ, 2 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਸੰਗਰੂਰ-ਪਟਿਆਲਾ ਮੁਖ ਸੜਕ ’ਤੇ ਪਿੰਡ ਰਾਮਪੁਰਾ ਨੂੰ ਜਾਂਦੀ ਸੜਕ ਕੋਲ ਸੜਕ ਦੇ ਡਿਵਾਇਡਰ ’ਤੇ ਪੇਂਟ ਕਰ ਰਹੇ ਕਾਰੀਗਿਰਾਂ ਨੂੰ ਇਕ ਟਿੱਪਰ ਵਲੋਂ ਆਪਣੀ ਲੇਪਟ ’ਚ ਲੈ ਲੈਣ ਕਾਰਨ ਤਿੰਨ ਕਾਰੀਗਰਾਂ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਸਬੰਧੀ ਸਥਾਨਕ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਟੋਲ ਪਲਾਜੇ ਵਾਲਿਆਂ ਵਲੋਂ ਸੰਗਰੂਰ-ਪਟਿਆਲਾ ਮੁਖ ਸੜਕ ਦੇ ਡਿਵਾਇਡਰ ’ਤੇ ਕਾਰੀਗਿਰਾਂ ਵਲੋਂ ਪੇਂਟ ਕਰਵਾਇਆ ਜਾ ਰਿਹਾ ਸੀ ਤੇ ਇਨ੍ਹਾਂ ਦੀ ਰੰਗ ਦੇ ਸਮਾਨ ਵਾਲੀ ਪਿੱਕ ਅੱਪ ਗੱਡੀ ਸੜਕ ’ਤੇ ਖੜ੍ਹੀ ਸੀ ਤਾਂ ਸੰਗਰੂਰ ਤੋਂ ਭਵਾਨੀਗੜ੍ਹ ਵਾਲੀ ਸਾਇਡ ਨੂੰ ਆ ਰਹੇ ਇਕ ਟਿੱਪਰ ਨੇ ਬੇਕਾਬੂ ਹੋ ਕੇ ਇਨ੍ਹਾਂ ਦੀ ਖੜ੍ਹੀ ਪਿੱਕ ਅੱਪ ਗੱਡੀ ਨੂੰ ਟੱਕਰ ਮਾਰ ਦੇਣ ਕਾਰਨ ਇਨ੍ਹਾਂ ਦੀ ਪਿੱਕ ਅੱਪ ਗੱਡੀ ਅਤੇ ਟਰੱਕ ਦੀ ਲਪੇਟ ’ਚ ਤਿੰਨ ਕਾਰੀਗਿਰਾਂ ਦੇ ਆਉਣ ਕਾਰਨ ਗੰਭੀਰ ਜਖ਼ਮੀ ਹੋ ਗਏ ਜਿੰਨ੍ਹਾਂ ਨੂੰ ਰਾਹਗੀਰਾਂ ਨੇ ਚੁੱਕ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਹਾਦਸੇ ਸਬੰਧੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਸਥਾਨਕ ਸਰਕਾਰੀ ਹਸਪਤਾਲ ਦੇ ਡਾਕਟਰ ਜਸਨਦੀਪ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਦੱਸਿਆ ਕਿ ਹਸਪਾਤਲ ਵਿਖੇ ਇਕ ਨਿੱਜੀ ਐਬੂੰਲੈਂਸ ਰਾਹੀ ਜਖ਼ਮੀ ਹੋਏ ਤਿੰਨ ਵਿਅਕਤੀ ਰੋਹਿਤ, ਆਕਾਸ਼ ਅਤੇ ਰਵੀ ਆਏ ਸੀ ਜਿੰਨ੍ਹਾਂ ’ਚ ਰੋਹਿਤ ਅਤੇ ਆਕਾਸ਼ ਦੇ ਢਿੱਡ ਉਪਰੋਂ ਕੋਈ ਵਹੀਕਲ ਲੰਘਣ ਕਾਰਨ ਅਤੇ ਰਵੀ ਦੀ ਇਕ ਲੱਤ ਟੁੱਟਣ ਕਾਰਨ ਇਹ ਤਿੰਨੋਂ ਗੰਭੀਰ ਜਖ਼ਮੀ ਹੋ ਗਏ ਸੀ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਇਕ ਵਿਅਕਤੀ ਨੂੰ ਸੜਕ ਸੁਰੱਖਿਆ ਫੋਰਸ ਟੀਮ ਲੈ ਕੇ ਆਈ ਸੀ ਜਿਸ ਦੀ ਹਾਲਤ ਸਥਿਰ ਹੈ। ਉਸ ਦਾ ਸੱਟਾਂ ਤੋਂ ਬਚਾਅ ਰਹਿ ਗਿਆ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕੇਗਾ-ਛੰਨਾ ਅਗਲੀ ਖ਼ਬਰ ਪੰਜਾਬ ਨੂੰ ਉਦਯੋਗਿਕ ਪੱਖੋਂ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਵੱਲ ਵੱਧ ਰਹੀ ਹੈ ਸਰਕਾਰ...
Ad Position 24