02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕਿਸਾਨੀ ਸਮੱਸਿਆਵਾਂ ਸਮੇਤ ਭਖਦੇ ਮਸਲਿਆਂ ਬਾਰੇ ਕੀਤੀ ਬੈਠਕ

ਸੰਗਰੂਰ, 2 ਨਵੰਬਰ (ਧੀਰਜ ਪਸ਼ੌਰੀਆ) - ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੀ ਸਾਂਝੀ ਮੀਟਿੰਗ ਸ੍ਰੀ ਗੁਰਲਾਭ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ। ਲੋਕ ਲਹਿਰ ਦੇ ਸੂਬਾ ਸਕੱਤਰ ਸ੍ਰੀ ਮਹਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਮੀਟਿੰਗ ਵਿੱਚ ਦੇਸ਼ ਵਿਦੇਸ਼ ਦੇ ਭੱਖਦੇ ਮਸਲਿਆਂ ਤੋਂ ਇਲਾਵਾ ਕਿਸਾਨੀ ਨਾਲ ਸੰਬੰਧਿਤ ਮਸਲੇ, ਵਾਤਾਵਰਨ ਸਬੰਧੀ ਗੰਭੀਰ ਐਮਰਜੈਂਸੀ, ਸਮਾਜ ਵਿੱਚ ਫੈਲ ਰਹੀ ਅਸ਼ਾਂਤੀ ਅਤੇ ਅਰਾਜਕਤਾ, ਪੰਜਾਬ ਸਮੇਤ ਸਾਰੀ ਦੁਨੀਆ ਤੇ ਨਸ਼ਿਆਂ ਦਾ ਬੋਲਬਾਲਾ, ਬੇਰੁਜਗਾਰੀ, ਖਾਧ ਪਦਾਰਥਾਂ ਦਾ ਗੰਭੀਰ ਹੋ ਰਿਹਾ ਸੰਕਟ, ਆਰਥਿਕ ਨਾ ਬਰਾਬਰੀ ਅਤੇ ਰਾਜ ਕਰਤਾ ਲੋਕਾਂ ਦਾ ਇਹਨਾਂ ਮਸਲਿਆਂ ਪ੍ਰਤੀ ਗੰਭੀਰ ਨਾ ਹੋਣਾ ਆਦਿ ਬਾਰੇ ਵਿਚਾਰ ਚਰਚਾ ਹੋਈ ।

Ad Position 21
No active advertisement
ਅਜੀਤ ਡੈਸਕ 03-11-2026
ਸੰਗਰੂਰ, 2 ਨਵੰਬਰ (ਧੀਰਜ ਪਸ਼ੌਰੀਆ) - ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੀ ਸਾਂਝੀ ਮੀਟਿੰਗ ਸ੍ਰੀ ਗੁਰਲਾਭ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਭਾਗ ਲਿਆ। ਲੋਕ ਲਹਿਰ ਦੇ ਸੂਬਾ ਸਕੱਤਰ ਸ੍ਰੀ ਮਹਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਮੀਟਿੰਗ ਵਿੱਚ ਦੇਸ਼ ਵਿਦੇਸ਼ ਦੇ ਭੱਖਦੇ ਮਸਲਿਆਂ ਤੋਂ ਇਲਾਵਾ ਕਿਸਾਨੀ ਨਾਲ ਸੰਬੰਧਿਤ ਮਸਲੇ, ਵਾਤਾਵਰਨ ਸਬੰਧੀ ਗੰਭੀਰ ਐਮਰਜੈਂਸੀ, ਸਮਾਜ ਵਿੱਚ ਫੈਲ ਰਹੀ ਅਸ਼ਾਂਤੀ ਅਤੇ ਅਰਾਜਕਤਾ, ਪੰਜਾਬ ਸਮੇਤ ਸਾਰੀ ਦੁਨੀਆ ਤੇ ਨਸ਼ਿਆਂ ਦਾ ਬੋਲਬਾਲਾ, ਬੇਰੁਜਗਾਰੀ, ਖਾਧ ਪਦਾਰਥਾਂ ਦਾ ਗੰਭੀਰ ਹੋ ਰਿਹਾ ਸੰਕਟ, ਆਰਥਿਕ ਨਾ ਬਰਾਬਰੀ ਅਤੇ ਰਾਜ ਕਰਤਾ ਲੋਕਾਂ ਦਾ ਇਹਨਾਂ ਮਸਲਿਆਂ ਪ੍ਰਤੀ ਗੰਭੀਰ ਨਾ ਹੋਣਾ ਆਦਿ ਬਾਰੇ ਵਿਚਾਰ ਚਰਚਾ ਹੋਈ । ਲੋਕ ਲਹਿਰ ਦੇ ਕੌਮੀ ਆਗੂਆਂ ਸੁਖਦੇਵ ਸਿੰਘ ਭੋਪਾਲ, ਗੁਰਦਰਸ਼ਨ ਸਿੰਘ ਖਟੜਾ, ਸਮਿੰਦਰ ਸਿੰਘ ਲੌਂਗੋਵਾਲ, ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਪ੍ਰਧਾਨ ਜਗਪਾਲ ਸਿੰਘ ਉਧਾ ਨੇ ਕਿਹਾ ਕਿ ਸਰਕਾਰਾਂ ਉਪਰੋਕਤ ਮਸਲਿਆਂ ਨਾਲ ਸਹਿਮਤ ਹਨ ਪ੍ਰੰਤੂ ਇਹਨਾਂ ਦਾ ਹੱਲ ਕੱਢਣ ਬਾਰੇ ਕੋਈ ਇਹਨਾਂ ਕੋਲ ਠੋਸ ਨੀਤੀ ਨਹੀਂ ਹੈ, ਕਿਉਂਕਿ ਜਿਸ ਕਾਰਪੋਰੇਟ ਸੈਕਟਰ ਦੀ ਥਿਊਰੀ ਤੇ ਅੱਜ ਦੁਨੀਆ ਚੱਲ ਰਹੀ ਹੈ ਉਹ ਹੀ ਇਹਨਾਂ ਸਾਰੇ ਮਸਲਿਆਂ ਦੀ ਜੜ ਹੈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਖੇਤੀ ਸੈਕਟਰ ਨੂੰ ਤਬਾਹ ਕਰਨ ਤੇ ਲੱਗੀ ਹੋਈ ਹੈ । ਨਵੇਂ ਫੈਸਲੇ ਅਨੁਸਾਰ ਪਿੰਡਾਂ ਵਿੱਚ ਬਣੀਆਂ ਸੁਸਾਇਟੀਆਂ ਦੇ ਸਾਰੇ ਅਧਿਕਾਰ ਖਤਮ ਕਰਕੇ ਕੇਂਦਰ ਸਰਕਾਰ ਆਪਣੇ ਅਧੀਨ ਲੈ ਰਹੀ ਹੈ ਜਿਸ ਨਾਲ ਕਿ ਜੋ ਕਿਸਾਨਾਂ ਨੂੰ ਥੋੜੀ ਬਹੁਤੀ ਰਾਹਤ ਮਿਲਦੀ ਸੀ ਹੁਣ ਉਹ ਵੀ ਖਤਮ ਹੋਣ ਜਾ ਰਹੀ ਹੈ । ਇਸ ਸਬੰਧੀ ਕਿਸਾਨ ਫਰੰਟ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਕੇ 02 ਨਵੰਬਰ ਨੂੰ ਪੰਜਾਬ ਭਰ ਵਿੱਚ ਪ੍ਰਦਰਸ਼ਨ ਕਰੇਗੀ । ਕਿਸਾਨ ਫਰੰਟ ਦੇ ਬਾਨੀ ਆਗੂ ਸਵਰਗੀ ਮੱਘਰ ਸਿੰਘ ਕੁਲਰੀਆਂ ਦੀ ਬਰਸੀ 21 ਨਵੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਮਨਾਈ ਜਾਵੇਗੀ। ਉਸ ਹੀ ਦਿਨ ਪਾਣੀਆਂ ਨਾਲ ਅਤੇ ਖੇਤੀਬਾੜੀ ਦੇ ਸੰਕਟ ਨਾਲ ਸੰਬੰਧਿਤ ਦੋ ਪੇਪਰ ਤਿਆਰ ਕਰਕੇ ਦਿੱਤੇ ਜਾਣਗੇ। ਲਹਿਰਾ ਗਾਗਾ ਵਿਖੇ ਭਾਰਤ ਪੱਧਰੀ ਹੋਈ ਕਾਨਫਰੰਸ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕੀਤੀ ਗਈ ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 15 ’ਚ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਅਗਲੀ ਖ਼ਬਰ ਹੌਟਸਪੌਟਾਂ ’ਚ ਹੁਣ ਨਸ਼ਿਆਂ ਦੀ ਥਾਂ ਖੇਡਾਂ ਦੀ ਗੂੰਜ ਸੁਣੇਗੀ- ਡੀ.ਸੀ. ਤੇ ਐੱਸ.ਐੱਸ.ਪੀ. ਨੇ ਵਿਭਾਗਾਂ ਨੂੰ ਦਿੱਤੇ ਤੇਜ਼...
Ad Position 24