02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਰਾਲ਼ੀ ਨਾ ਸਾੜਨ ਵਾਲ਼ੇ ਕਿਸਾਨ ਬਣਨ ਸਮਾਜ ਲਈ ਮਿਸਾਲ-ਥਾਣਾ ਮੁਖੀ ਹਰਜਿੰਦਰ ਸਿੰਘ

ਅਮਰਗੜ੍ਹ 2 ਨਵੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਗੁਰੂਆਂ-ਪੀਰਾਂ ਦੀ ਧਰਤੀ ਦੇ ਆਬੋ-ਹਵਾ ਨੂੰ ਪਲੀਤ ਹੋਣ ਤੋਂ ਬਚਾਉਣਾ ਕੇਵਲ ਪ੍ਰਸ਼ਾਸਨਿਕ ਫ਼ਰਜ਼ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਨੈਤਿਕ ਜਵਾਬਦੇਹੀ ਹੈ। ਇਸੇ ਸੁਨੇਹੇ ਨੂੰ ਕਿਸਾਨਾਂ ਦੇ ਬੂਹਿਆਂ ਤੋਂ ਅੱਗੇ ਖੇਤਾਂ ਦੀਆਂ ਵੱਟਾਂ ਤੱਕ ਪਹੁੰਚਾਉਣ ਲਈ ਐੱਸ.

Ad Position 21
No active advertisement
ਅਜੀਤ ਡੈਸਕ 03-11-2026
ਅਮਰਗੜ੍ਹ 2 ਨਵੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਗੁਰੂਆਂ-ਪੀਰਾਂ ਦੀ ਧਰਤੀ ਦੇ ਆਬੋ-ਹਵਾ ਨੂੰ ਪਲੀਤ ਹੋਣ ਤੋਂ ਬਚਾਉਣਾ ਕੇਵਲ ਪ੍ਰਸ਼ਾਸਨਿਕ ਫ਼ਰਜ਼ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਨੈਤਿਕ ਜਵਾਬਦੇਹੀ ਹੈ। ਇਸੇ ਸੁਨੇਹੇ ਨੂੰ ਕਿਸਾਨਾਂ ਦੇ ਬੂਹਿਆਂ ਤੋਂ ਅੱਗੇ ਖੇਤਾਂ ਦੀਆਂ ਵੱਟਾਂ ਤੱਕ ਪਹੁੰਚਾਉਣ ਲਈ ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਮਾਲੇਰਕੋਟਲਾ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਡੀ.ਐੱਸ.ਪੀ. ਅਮਰਗੜ੍ਹ ਸੰਜੀਵ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ.ਐਚ.ਓ. ਅਮਰਗੜ ਇੰਸਪੈਕਟਰ ਹਰਜਿੰਦਰ ਸਿੰਘ ਨੇ ਪਿੰਡ ਦੌਲਤਪੁਰ ਛੰਨਾ ਵਿਖੇ ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਦੇ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਕਿਹਾ ਕਿ ਪਰਾਲ਼ੀ ਨਾ ਸਾੜਨ ਵਾਲ਼ੇ ਕਿਸਾਨ ਸਮਾਜ ਲਈ ਮਿਸਾਲ ਬਣਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਅੱਗ ਦੀਆਂ ਲਪਟਾਂ ਦੀ ਥਾਂ ਜ਼ਿੰਮੇਵਾਰ ਖੇਤੀ ਦੀ ਮਿਸਾਲ ਕਾਇਮ ਕਰੀਏ, ਤਾਂ ਜੋ ਸਾਡੀ ਧਰਤੀ ਵੀ ਸਾਹ ਲੈ ਸਕੇ ਅਤੇ ਆਉਣ ਵਾਲੀਆਂ ਨਸਲਾਂ ਵੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੋਪਾਲ ਦਾਸ ਗੋਇਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਬਾਬਾ ਬਿਧੀ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ
Ad Position 24