ਨਵ ਨਿਯੁਕਤ ਪੁਲਿਸ ਅਧਿਕਾਰੀ ਨੂੰ ਵੈਲਫੇਅਰ ਕਮੇਟੀ ਨੇ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਬੱਗੂਆਣਾ ਸੋਸ਼ਲ ਵੈਲਫੇਅਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਵਲੋਂ ਥਾਣਾ ਸਿਟੀ ਵਨ ਦੇ ਨਵ ਨਿਯੁਕਤ ਐਸ. ਐਚ.
ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਬੱਗੂਆਣਾ ਸੋਸ਼ਲ ਵੈਲਫੇਅਰ ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਵਲੋਂ ਥਾਣਾ ਸਿਟੀ ਵਨ ਦੇ ਨਵ ਨਿਯੁਕਤ ਐਸ.ਐਚ.ਓ ਜੈਦੀਪ ਸ਼ਰਮਾ ਦਾ ਜਿੱਥੇ ਸਵਾਗਤ ਕੀਤਾ, ਉੱਥੇ ਇਲਾਕੇ ਦੀ ਅਮਨ ਕਾਨੂੰਨ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਭੁਪਿੰਦਰ ਸ਼ਰਮਾ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਬੱਗੂਆਣਾ ਸੋਸ਼ਲ ਵੈਲਫੇਅਰ ਕਮੇਟੀ ਲੰਬੇ ਸਮੇਂ ਤੋਂ ਨਸ਼ਿਆਂ ਵਰਗੀ ਭੈੜੀ ਅਲਾਮਤ ਖਿਲਾਫ ਲੜਾਈ ਲੜਦੀ ਆ ਰਹੀ ਹੈ ਅਤੇ ਸਮਾਜਕ ਕੰਮਾਂ ਜਿਵੇਂ ਮੈਡੀਕਲ ਕੈਂਪ ਲਗਾਉਣ, ਗਰੀਬ ਬੱਚੀਆਂ ਦੀ ਸ਼ਾਦੀ ਕਰਵਾਉਣ ਦੇ ਉਪਰਾਲੇ ਵੀ ਨਿਰੰਤਰ ਕਰਦੀ ਆ ਰਹੀ ਹੈ। ਉਨ੍ਹਾਂ ਪੁਲਿਸ ਅਧਿਕਾਰੀ ਜੈਦੀਪ ਸ਼ਰਮਾ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।