ਜਪਾਨ ’ਚ ਚਾਂਦੀ ਚਮਕਾ ਕੇ ਮਲੇਰਕੋਟਲਾ ਦਾ ਮਾਣ ਬਣਿਆ ਯਾਸਰ - ਵਿਧਾਇਕ ਜਮੀਲ ਅਤੇ ਡੀ.ਸੀ. ਨੇ ਕੀਤਾ ਸਨਮਾਨਿਤ
ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਜਾਪਾਨ ਦੀ ਧਰਤੀ ‘ਤੇ ਹੋਈਆਂ 5ਵੀਆਂ ਏਸ਼ੀਅਨ ਪੈਰਾ ਖੇਡਾਂ-2026 ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਦੁਨੀਆ ਭਰ ‘ਚ ਰੌਸ਼ਨ ਕਰਨ ਵਾਲੇ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਅਮਰਗੜ੍ਹ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਰ ਉਰਫ਼ ਜੱਸੀ ਦੀ ਸਫਲਤਾ ‘ਤੇ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ। ਵਿਧਾਇਕ ਮਲੇਰਕੋਟਲਾ ਡਾ.
ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਜਾਪਾਨ ਦੀ ਧਰਤੀ ‘ਤੇ ਹੋਈਆਂ 5ਵੀਆਂ ਏਸ਼ੀਅਨ ਪੈਰਾ ਖੇਡਾਂ-2026 ਵਿਚ ਚਾਂਦੀ ਦਾ ਤਗਮਾ ਜਿੱਤ ਕੇ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਦੁਨੀਆ ਭਰ ‘ਚ ਰੌਸ਼ਨ ਕਰਨ ਵਾਲੇ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਅਮਰਗੜ੍ਹ ਦੇ ਹੋਣਹਾਰ ਖਿਡਾਰੀ ਮੁਹੰਮਦ ਯਾਸਰ ਉਰਫ਼ ਜੱਸੀ ਦੀ ਸਫਲਤਾ ‘ਤੇ ਪੂਰਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ ਹੈ। ਵਿਧਾਇਕ ਮਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਯਾਸਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫਲਤਾ ਕੇਵਲ ਤਗਮੇ ਦੀ ਚਮਕ ਨਹੀਂ, ਸਗੋਂ ਸਾਲਾਂ ਦੀ ਸਾਧਨਾ, ਸਬਰ ਅਤੇ ਆਪਣੇ ਆਪ ‘ਤੇ ਅਟੁੱਟ ਭਰੋਸੇ ਦੀ ਜਿਉਂਦੀ ਮਿਸਾਲ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜਾਫਰ ਅਲੀ ਭੈਣੀ, ਵਿਧਾਇਕ ਦੇ ਪੀ.ਏ. ਗੁਰਮੁੱਖ ਸਿੰਘ, ਏ.ਕੇ.ਵਾਈ. ਮੁਨਿਸ ਰਹਿਮਾਨ, ਕੋਚ ਹਰਮਿੰਦਰਪਾਲ ਸਿੰਘ ਆਦਿ ਹਾਜ਼ਰ ਸਨ।