31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕੱਕੜਵਾਲ ਚੌਕ ’ਚ ਧਰਨਾ ਲਗਾਉਣ ਨੂੰ ਲੈ ਕੇ ਦਿਵਿਆਂਗ ਏਕਤਾ ਯੂਨੀਅਨ ਅਤੇ ਵਾਲਮੀਕਿ ਬਰਾਦਰੀ ਆਹਮੋ-ਸਾਹਮਣੇ

ਧੂਰੀ, 30 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਲੰਘੀ 6 ਅਗਸਤ ਤੋਂ ਸ਼ਹਿਰ ਦੇ ਤ੍ਰਿਵੈਣੀ ਚੌਂਕ ਅਤੇ ਮੁੱਖ ਮੰਤਰੀ ਕੈਂਪ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਡਟੇ ‘ਦਿਵਿਆਂਗ ਏਕਤਾ ਯੂਨੀਅਨ’ ਦੇ ਆਗੂਆਂ ਵੱਲੋਂ ਅੱਜ 30 ਅਕਤੂਬਰ ਨੂੰ ਕੱਕੜਵਾਲ ਚੌਂਕ ਦਾ ਘਿਰਾਓ ਕਰਕੇ ਚੱਕਾ ਜਾਮ ਕਰਨ ਦਾ ਐਲਾਨ ਤੋਂ ਬਾਅਦ ਸਥਾਨਕ ਵਾਲਮੀਕਿ ਬਰਾਦਰੀ ਦੇ ਆਗੂਆਂ ਵੱਲੋਂ ਜਤਾਏ ਗਏ ਤਿੱਖੇ ਵਿਰੋਧ ਕਾਰਨ ਅੱਜ ਧੂਰੀ ਸ਼ਹਿਰ ਵਿੱਚ ਕਾਫ਼ੀ ਤਲਖ਼ੀ ਅਤੇ ਤਣਾਅਪੂਰਨ ਮਾਹੌਲ ਬਣਿਆ ਰਿਹਾ। ਸਥਿਤੀ ਨੂੰ ਵਿਗੜਨ ਤੋਂ ਰੋਕਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦਿਵਿਆਂਗ ਏਕਤਾ ਯੂਨੀਅਨ ਦੇ ਕਰੀਬ 12/13 ਆਗੂਆਂ ਨੂੰ ਰੋਕੂ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਹਿਰਾਸਤ ਵਿੱਚ ਕਰ ਲਿਆ।

Ad Position 21
No active advertisement
ਵਾਲਮੀਕਿ ਬਰਾਦਰੀ ਦੇ ਆਗੂ ਜਾਣਕਾਰੀ ਦਿੰਦੇ ਹੋਏ ਅਤੇ ਪੁਲਿਸ ਮੁਲਾਜ਼ਮਾਂ ਨੂੰ ਤਾਕੀਦ ਕਰਦੇ ਹੋਏ ਡੀ.ਐੱਸ.ਪੀ. ਧੂਰੀ ਗੁਰਪ੍ਰੀਤ ਸਿੰਘ। ਤਸਵੀਰ-ਲਖਵੀਰ ਸਿੰਘ ਧਾਂਦਰਾ 31-10-2026
ਧੂਰੀ, 30 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਲੰਘੀ 6 ਅਗਸਤ ਤੋਂ ਸ਼ਹਿਰ ਦੇ ਤ੍ਰਿਵੈਣੀ ਚੌਂਕ ਅਤੇ ਮੁੱਖ ਮੰਤਰੀ ਕੈਂਪ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਡਟੇ ‘ਦਿਵਿਆਂਗ ਏਕਤਾ ਯੂਨੀਅਨ’ ਦੇ ਆਗੂਆਂ ਵੱਲੋਂ ਅੱਜ 30 ਅਕਤੂਬਰ ਨੂੰ ਕੱਕੜਵਾਲ ਚੌਂਕ ਦਾ ਘਿਰਾਓ ਕਰਕੇ ਚੱਕਾ ਜਾਮ ਕਰਨ ਦਾ ਐਲਾਨ ਤੋਂ ਬਾਅਦ ਸਥਾਨਕ ਵਾਲਮੀਕਿ ਬਰਾਦਰੀ ਦੇ ਆਗੂਆਂ ਵੱਲੋਂ ਜਤਾਏ ਗਏ ਤਿੱਖੇ ਵਿਰੋਧ ਕਾਰਨ ਅੱਜ ਧੂਰੀ ਸ਼ਹਿਰ ਵਿੱਚ ਕਾਫ਼ੀ ਤਲਖ਼ੀ ਅਤੇ ਤਣਾਅਪੂਰਨ ਮਾਹੌਲ ਬਣਿਆ ਰਿਹਾ। ਸਥਿਤੀ ਨੂੰ ਵਿਗੜਨ ਤੋਂ ਰੋਕਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦਿਵਿਆਂਗ ਏਕਤਾ ਯੂਨੀਅਨ ਦੇ ਕਰੀਬ 12/13 ਆਗੂਆਂ ਨੂੰ ਰੋਕੂ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਹਿਰਾਸਤ ਵਿੱਚ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਜੱਥੇਬੰਦੀ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਪਹਿਲਾਂ ਹੀ ਕਈ ਅਹਿਮ ਮੀਟਿੰਗਾਂ ਹੋ ਚੁੱਕੀਆਂ ਹਨ। ਆਦਿ ਧਰਮ ਸਮਾਜ ਦੇ ਜਿਲ੍ਹਾ ਆਗੂ ਰਾਜਿੰਦਰ ਸਿੰਘ ਲੱਧੜ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਧੂਰੀ ਦੇ ਕੱਕੜਵਾਲ ਚੌਂਕ ਨੂੰ ਕਿਸੇ ਵੀ ਕੀਮਤ ‘ਤੇ ਜੰਗ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਬਰਾਦਰੀ ਨੂੰ ਜੱਥੇਬੰਦੀ ਦੀਆਂ ਹੱਕੀ ਮੰਗਾਂ ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਵਿਰੋਧ ਪ੍ਰਦਰਸ਼ਨ ਕਰਨ ਦੇ ਅਜਿਹੇ ਢੰਗ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਚੌਂਕ ਜਾਮ ਹੋਣ ਕਾਰਨ ਨਜ਼ਦੀਕੀ ਰਿਹਾਇਸ਼ੀ ਘਰਾਂ ਦੇ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਸਮੁੱਚੇ ਸ਼ਹਿਰ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ। ਤਿਉਹਾਰਾਂ ਦੇ ਇਸ ਖਾਸ ਮੌਸਮ ਵਿੱਚ ਅਜਿਹੇ ਜਾਮ ਲਗਾਉਣ ਨਾਲ ਸਥਾਨਕ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕਾਰੋਬਾਰ ਵੀ ਮੰਦੇ ਦੇ ਦੌਰ ਵਿੱਚੋਂ ਲੰਘਦਾ ਹੈ। ਦੂਜੇ ਪਾਸੇ, ਡੀ.ਐੱਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭ ਸਿੰਘ ਹੀਰਾ ਧੂਰੀ ਦੀ ਅਗਵਾਈ ਹੇਠ ਦਿਵਿਆਂਗ ਏਕਤਾ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਲਈ ਕੱਕੜਵਾਲ ਚੌਂਕ ਜਾਮ ਕਰਨ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਧਰਨੇ ਅਤੇ ਚੱਕਾ ਜਾਮ ਲਈ ਪ੍ਰਸ਼ਾਸਨ ਤੋਂ ਕੋਈ ਵੀ ਅਗਾਊ ਪ੍ਰਵਾਨਗੀ ਨਹੀਂ ਲਈ ਗਈ ਸੀ। ਇਸ ਲਈ ਸ਼ਹਿਰ ਵਿੱਚ ਸ਼ਾਂਤੀ ਭੰਗ ਹੋਣ ਦੇ ਖ਼ਦਸ਼ੇ ਨੂੰ ਦੇਖਦਿਆਂ ਇਹ ਰੋਕੂ ਕਾਰਵਾਈ ਕੀਤੀ ਗਈ ਹੈ। ਡੀ.ਐੱਸ.ਪੀ. ਨੇ ਤਾਕੀਦ ਕੀਤੀ ਕਿ ਸ਼ਹਿਰ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਰੈੱਡ ਕਰਾਸ ਨੂੰ ਸਹਿਯੋਗ ਦੇਣ ਲਈ ਉਦਯੋਗਪਤੀਆਂ ਨੂੰ ਅੱਗੇ ਆਉਣ ਦਾ ਸੱਦਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਦਾ ਮਹੀਨਾਵਾਰ ਸਮਾਗਮ ਕੱਲ੍ਹ
Ad Position 24