31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜ਼ਿਲ੍ਹਾ ਸੰਗਰੂਰ ਵਿਚ ਜ਼ੋਰਾਂ ਉੱਤੇ ਹੈ ਨਕਲੀ ਖੋਏ ਅਤੇ ਪਨੀਰ ਦੀ ਵਿਕਰੀ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਲੋਕ ਚੁੱਕ ਰਹੇ ਨੇ ਸਵਾਲ

ਸੰਗਰੂਰ, 30 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਹਰਿਆਣੇ ਨਾਲ ਲੱਗਦੇ ਜ਼ਿਲ੍ਹਾ ਸੰਗਰੂਰ ਵਿਚ ਤਿਉਹਾਰੀ ਮੌਸਮ ਦੌਰਾਨ ਨਕਲੀ ਖੋਆ ਅਤੇ ਪਨੀਰ ਦੀ ਵਿੱਕਰੀ ਸ਼ਰੇਆਮ ਹੋਣ ਕਾਰਨ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਉਂਗਲ ਉੱਠਣ ਲੱਗੀ ਹੈ। ਇਹ ਨਕਲੀ ਖੋਆ ਅਤੇ ਪਨੀਰ ਨਾ ਕੇਵਲ ਦੂਸਰੇ ਸੂਬਿਆਂ ਤੋਂ ਆ ਰਿਹਾ ਹੈ ਸਗੋਂ ਜ਼ਿਲ੍ਹਾ ਸੰਗਰੂਰ ਦੀਆਂ ਬਹੁਤ ਸਾਰੀਆਂ ਡੇਅਰੀਆਂ ਤੋਂ ਵੀ ਲਿਆ ਜਾ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਸੰਗਰੂਰ, 30 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਹਰਿਆਣੇ ਨਾਲ ਲੱਗਦੇ ਜ਼ਿਲ੍ਹਾ ਸੰਗਰੂਰ ਵਿਚ ਤਿਉਹਾਰੀ ਮੌਸਮ ਦੌਰਾਨ ਨਕਲੀ ਖੋਆ ਅਤੇ ਪਨੀਰ ਦੀ ਵਿੱਕਰੀ ਸ਼ਰੇਆਮ ਹੋਣ ਕਾਰਨ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਉਂਗਲ ਉੱਠਣ ਲੱਗੀ ਹੈ। ਇਹ ਨਕਲੀ ਖੋਆ ਅਤੇ ਪਨੀਰ ਨਾ ਕੇਵਲ ਦੂਸਰੇ ਸੂਬਿਆਂ ਤੋਂ ਆ ਰਿਹਾ ਹੈ ਸਗੋਂ ਜ਼ਿਲ੍ਹਾ ਸੰਗਰੂਰ ਦੀਆਂ ਬਹੁਤ ਸਾਰੀਆਂ ਡੇਅਰੀਆਂ ਤੋਂ ਵੀ ਲਿਆ ਜਾ ਸਕਦਾ ਹੈ। ਇਸ ਸਬੰਧੀ ਜਦ ਸਹਾਇਕ ਫੂਡ ਕਮਿਸ਼ਨਰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਕਸਰ ਮਿਠਾਈਆਂ, ਪਨੀਰ ਅਤੇ ਖੋਏ ਦੇ ਨਮੂਨੇ ਭਰੇ ਜਾਂਦੇ ਹਨ ਅਤੇ ਸ਼ਿਕਾਇਤ ਮਿਲਣ ਉੱਤੇ ਵੀ ਕਾਰਵਾਈ ਹੁੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜ਼ਿਲ੍ਹਾ ਸੰਗਰੂਰ ਵਿਚ ਨਕਲੀ ਖੋਏ, ਪਨੀਰ ਜਾਂ ਘਟੀਆ ਮਿਠਾਈਆਂ ਵੇਚਣ ਵਾਲਿਆਂ ਨੂੰ ਇਸ ਵਿਭਾਗ ਦਾ ਕੋਈ ਡਰ ਭਉ ਵਿਖਾਈ ਨਹੀਂ ਦੇ ਰਿਹਾ। ਕੁਝ ਹਲਵਾਈ ਬਚੀਆਂ ਖਰਾਬ ਹੋਈਆਂ ਮਿਠਾਈਆਂ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੇ ਹਨ। ਇਸ ਸਬੰਧੀ ਜਦ ਸਿਵਲ ਸਰਜਨ ਡਾ. ਅਮਰਜੀਤ ਕੌਰ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਨਮਾਨ ਅਤੇ ਸੱਭਿਆਚਾਰਿਕ ਸਮਾਗਮ ਅੱਜ ਅਗਲੀ ਖ਼ਬਰ ਜਪਾਨ ’ਚ ਚਾਂਦੀ ਚਮਕਾ ਕੇ ਮਲੇਰਕੋਟਲਾ ਦਾ ਮਾਣ ਬਣਿਆ ਯਾਸਰ - ਵਿਧਾਇਕ ਜਮੀਲ ਅਤੇ ਡੀ.ਸੀ. ਨੇ ਕੀਤਾ ਸਨਮਾਨਿਤ
Ad Position 24