ਕੇ.ਸੀ.ਟੀ. ਕਾਲਜ ਵਿਖੇ ਰਾਜ ਪੱਧਰੀ ਤੀਰ ਅੰਦਾਜ਼ੀ ਖੇਡਾਂ ਦੇ ਦੂਜੇ ਦਿਨ ਜੇਤੂ ਖਿਡਾਰੀ ਸਨਮਾਨਿਤ
ਚੀਮਾ ਮੰਡੀ, 30 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕੇ. ਸੀ.
ਚੀਮਾ ਮੰਡੀ, 30 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕੇ.ਸੀ.ਟੀ. ਕਾਲਜ ਫਤਿਹਗੜ੍ਹ ਵਿਖੇ ਹੋ ਰਹੀਆਂ 14 ਸਾਲ ਤੋਂ ਘੱਟ ਉਮਰ ਵਰਗ ਦੀਆਂ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਜੋ ਕਿ ਜ਼ਿਲ੍ਹਾ ਸਿੱਖਿਆ ਅਫਸਰ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਮੈਡਮ ਨਰੇਸ਼ ਸੈਣੀ ਦੇ ਵਿਸ਼ੇਸ਼ ਸਹਿਯੋਗ ਸਦਕਾ ਬਲਾਕ ਨੋਡਲ ਅਫਸਰ ਚੀਮਾ ਅਤੇ ਓਵਰਆਲ ਇੰਚਾਰਜ ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਈਆ ਜਾ ਰਹੀਆਂ ਹਨ ਦੇ ਦੂਜੇ ਦਿਨ ਤੀਰ ਅੰਦਾਜ਼ੀ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਇਕਾਗਰਤਾ ਅਤੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਮਾਨ ਨੇ ਖੇਡ ਸਮਾਰੋਹ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਦੇ ਮੈਨੇਜਿੰਗ ਡਾਇਰੈਕਟਰ ਕੰਵਲਜੀਤ ਸਿੰਘ ਢੀਂਡਸਾ, ਅਸ਼ੋਕ ਗਰਗ ਸੀਨੀਅਰ ਪੱਤਰਕਾਰ ਅਤੇ ਜਤਿੰਦਰ ਸਿੰਘ ਜਲੂਰ ਨੇ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਬੱਚਿਆ ਨੂੰ ਕੀਤੀ। ਇਸ ਮੌਕੇ ਐਸਪਾਇਰ ਆਰਚਰੀ ਅਕੈਡਮੀ ਫਤਿਹਗੜ੍ਹ ਦੇ ਕੋਚ ਗੁਰਪ੍ਰੀਤ ਸਿੰਘ ਡੀ.ਪੀ.ਈ. ਪੈਰਾਮਾਊਂਟ ਸਕੂਲ ਚੀਮਾ ਨੇ ਕਿਹਾ ਕਿ ਤੀਰਅੰਦਾਜ਼ੀ ਵਿੱਚ ਸਫਲਤਾ ਹਾਸਲ ਕਰਨ ਲਈ ਨਿਰੰਤਰ ਅਭਿਆਸ, ਸਹੀ ਤਕਨੀਕ, ਮਾਨਸਿਕ ਇਕਾਗਰਤਾ ਅਤੇ ਸਬਰ ਬਹੁਤ ਜ਼ਰੂਰੀ ਹਨ। ਖੇਡਾਂ ਦੇ ਨਤੀਜੇ ਸੰਬੰਧੀ ਜਾਣਕਾਰੀ ਦਿੰਦਿਆਂ ਉਕਤ ਖੇਡਾਂ ਦੇ ਓਵਰਆਲ ਇੰਚਾਰਜ ਮਨਦੀਪ ਕੌਰ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਡੀਅਨ ਰਾਉਡ (ਲੜਕੀਆਂ) ਦੇ ਇਵੈਂਟ ’ਚ ਓਵਰਆਲ ‘ਚ ਆਰਵੀ ਫਾਜ਼ਿਲਕਾ ਫਸਟ, ਰੂਪਪ੍ਰੀਤ ਕੌਰ ਮਾਨਸਾ ਸੈਕਿੰਡ, ਮੁਸਕਾਨ ਫਾਜ਼ਿਲਕਾ ਥਰਡ, ਇੰਡੀਅਨ ਰਾਉਡ (ਲੜਕੇ) ਓਵਰਆਲ ‘ਚ ਜੀਵਨ ਸੰਗਰੂਰ, ਨਕਸ਼ ਕੰਬੋਜ ਫਾਜ਼ਿਲਕਾ, ਅਰਹਾਨ ਜੈਨ ਮਾਨਸਾ, ਕੰਮਪਾਉਂਡ ਰਾਉਡ (ਲੜਕੀਆਂ) ਓਵਰਆਲ ‘ਚ ਜਪੁਜੀ ਖਾਨ ਸੰਗਰੂਰ ਫਸਟ, ਜਸਕੀਰਤ ਕੌਰ ਮੁਕਤਸਰ ਸੈਕਿੰਡ, ਹਰਗੁਨ ਪਟਿਆਲਾ ਥਰਡ, ਕੰਮਪਾਉਂਡ ਰਾਉਡ ਓਵਰਆਲ (ਲੜਕੇ) ‘ਚ ਏਕਮਜੋਤ ਸਿੰਘ ਮਾਨਸਾ ਫਸਟ, ਪ੍ਰਭਨੂਰ ਸਿੰਘ ਮੁਕਤਸਰ ਸੈਕਿੰਡ, ਗੁਰਬਾਜ ਸਿੰਘ ਮੋਹਾਲੀ ਥਰਡ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਕਾਲਜ ਸਕੱਤਰ ਰਾਮ ਗੋਪਾਲ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਸਰਪ੍ਰਸਤ ਸਤਵੰਤ ਸਿੰਘ ਖੰਡੇਬਾਦ, ਰਾਕੇਸ਼ ਪ੍ਰਕਾਸ਼ (ਐੱਸ.ਡੀ.ਐਮ. ਲਹਿਰਾਗਾਗਾ), ਲੈਫਟੀਨੈਂਟ ਕਰਨਲ ਗੁਰਪਾਲ ਸਿੰਘ ਧੰਜੂ, ਹਰਬੰਸ ਸਿੰਘ ਹੈਪੀ ਸਿੱਧੂ ਸਰਪੰਚ ਸਤੌਜ, ਕੇਵਲ ਸਿੰਘ ਸਰਪੰਚ ਪਿੰਡ ਜਵਾਹਰਵਾਲਾ,ਸਾਬਕਾ ਸਰਪੰਚ ਜਸਵਿੰਦਰ ਸਿੰਘ, ਹਰਦੀਪ ਸਿੰਘ ਮੈਨੇਜਰ ਐਕਸਿਸ ਬੈਂਕ ਸੁਨਾਮ, ਤੇਜਕਰਨ ਸਿੰਘ ਢੀਂਡਸਾ ਤੋ ਇਲਾਵਾ ਸਰਕਾਰੀ ਸਕੂਲਾਂ ਦੇ ਡੀ.ਪੀ.ਈ., ਪੀ.ਟੀ.ਆਈ., ਖੇਡ ਕੋਚ ਅਤੇ ਖਿਡਾਰੀ ਮੌਜੂਦ ਸਨ।