ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਵੱਧ ਵੋਟਰ ਸੁਨਾਮ ਅਤੇ ਸਭ ਤੋਂ ਘੱਟ ਧੂਰੀ ਹਲਕੇ ’ਚ
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਲਈ ਹੁਣ ਤੱਕ 8 ਲੱਖ 84 ਹਜ਼ਾਰ 308 ਵੋਟਰ ਵੋਟ ਪਾਉਣ ਲਈ ਯੋਗ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ 4 ਲੱਖ 56 ਹਜ਼ਾਰ 337 ਪੁਰਸ਼ ਅਤੇ 4 ਲੱਖ 27 ਹਜ਼ਾਰ 954 ਔਰਤ ਵੋਟਰ ਹਨ।
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਲਈ ਹੁਣ ਤੱਕ 8 ਲੱਖ 84 ਹਜ਼ਾਰ 308 ਵੋਟਰ ਵੋਟ ਪਾਉਣ ਲਈ ਯੋਗ ਪਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ 4 ਲੱਖ 56 ਹਜ਼ਾਰ 337 ਪੁਰਸ਼ ਅਤੇ 4 ਲੱਖ 27 ਹਜ਼ਾਰ 954 ਔਰਤ ਵੋਟਰ ਹਨ। ਜ਼ਿਲ੍ਹੇ ਵਿਚ ਸਭ ਤੋਂ ਵੱਧ ਵੋਟਰ 1 ਲੱਖ 89 ਹਜ਼ਾਰ 779 ਸੁਨਾਮ ਹਲਕੇ ਵਿਚ ਹਨ। ਜਦਕਿ ਸਭ ਤੋਂ ਘੱਟ ਵੋਟਰ 1 ਲੱਖ 57 ਹਜ਼ਾਰ 73 ਧੂਰੀ ਹਲਕੇ ਵਿਚ ਦਰਜ ਕੀਤੇ ਗਏ ਹਨ। ਹਲਕਾ ਲਹਿਰਾਗਾਗਾ ਵਿਚ 1 ਲੱਖ 73 ਹਜਾਰ 265, ਹਲਕਾ ਦਿੜ੍ਹਬਾ 1 ਲੱਖ 83 ਹਜ਼ਾਰ 640 ਅਤੇ ਹਲਕਾ ਸੰਗਰੂਰ ਵਿਚ 1 ਲੱਖ 80 ਹਜ਼ਾਰ 551 ਵੋਟਰ ਸ਼ਾਮਿਲ ਹਨ। ਇਨ੍ਹਾਂ 5 ਹਲਕਿਆਂ ਵਿਚ 17 ਥਰਡ ਜੈਂਡਰ ਵੀ ਸ਼ਾਮਿਲ ਹਨ। 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਸੰਗਰੂਰ ਵਿਚ ਸਰਕਾਰੀ ਅਤੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।