ਜਹਾਂਗੀਰ ਧਰਨੇ ’ਚ ਸਮਰਥਨ ਦਾ ਭਰੋਸਾ
ਧੂਰੀ, 29 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਈਥਾਨੌਲ ਫੈਕਟਰੀ ਜਹਾਂਗੀਰ ਅੱਗੇ ਹਵਾ-ਪਾਣੀ ਪ੍ਰਦੂਸ਼ਣ ਦੇ ਖਿਲਾਫ਼ ਆਵਾਜਾਈ ਠੱਪ ਕਰਕੇ ਲੱਗੇ ਧਰਨੇ ਨੂੰ ਕੱਲ੍ਹ ਪੁਲਿਸ ਵਲੋਂ ਜਬਰੀ ਚੁਕਵਾਉਣ ਤੋਂ ਬਾਅਦ ਅੱਜ ਪਿੰਡ ਜਹਾਂਗੀਰ ਵਿਖੇ ਇਲਾਕਾ ਨਿਵਾਸੀਆਂ ਦੀ ਹੋਈ ਮੀਟਿੰਗ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਮੀਟਿੰਗ ਉਪਰੰਤ ਦੱਸਿਆ ਕਿ ਜਿੱਥੇ ਮੀਟਿੰਗ ‘ਚ ਪੁਲਿਸ ਅਤੇ ਪ੍ਰਸ਼ਾਸਨ ਦੇ ਫੈਕਟਰੀ ਮਾਲਕਾਂ ਪੱਖੀ ਵਤੀਰੇ ਦੀ ਨਿੰਦਾ ਕੀਤੀ ਗਈ, ਉਥੇ ਜਥੇਬੰਦੀ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਡਿਟੇਨ ਕੀਤੇ ਗਏ ਐਕਸ਼ਨ ਕਮੇਟੀ ਦੇ ਮੋਢੀਆਂ ਦੇ ਰਿਹਾਅ ਹੋਣ ਤੋਂ ਬਾਅਦ ਐਕਸ਼ਨ ਕਮੇਟੀ ਇਸ ਸੰਘਰਸ਼ ਪ੍ਰਤੀ ਜੋ ਵੀ ਫ਼ੈਸਲਾ ਕਰੇਗੀ, ਜਥੇਬੰਦੀ ਉਸਦਾ ਪੂਰਨ ਸਹਿਯੋਗ ਕਰੇਗੀ।
ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਆਗੂ। ਤਸਵੀਰ-ਲਖਵੀਰ ਸਿੰਘ ਧਾਂਦਰਾ
30-10-2026