ਪੰਜਾਬ ਦੇ ਲੋਕ ‘ਆਪ’ ਸਰਕਾਰ ਨੂੰ ਚਲਦਾ ਕਰਨ ਲਈ ਕਮਰਕੱਸੇ ਕੱਸ ਲੈਣ – ਢੀਂਡਸਾ
ਲਹਿਰਾਗਾਗਾ 29 ਅਕਤੂਬਰ (ਪ੍ਰਵੀਨ ਖੋਖਰ) – ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਚਲਦਾ ਕਰਨ ਲਈ ਕੱਮਰਕੱਸੇ ਕੱਸ ਲੈਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ ਦੇ ਵਾਰਡ ਨੰ. 9 ’ਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਵਰਕਰਾਂ/ਆਗੂਆਂ ਨੂੰ ਅਕਾਲੀ ਦਲ (ਪੁਨਰ ਸੁਰਜੀਤ) ’ਚ ਸ਼ਾਮਿਲ ਕਰਵਾਉਣ ਸਮੇਂ ਕੀਤਾ ।
ਲ
ਲਹਿਰਾਗਾਗਾ ਦੇ ਵਾਰਡ ਨੰ. 9 ’ਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਸ਼ਾਮਿਲ ਕਰਵਾਉਂਦੇ ਹੋਏ ਪਰਮਿੰਦਰ ਸਿੰਘ ਢੀਂਡਸਾ ।
30-10-2026
ਲਹਿਰਾਗਾਗਾ 29 ਅਕਤੂਬਰ (ਪ੍ਰਵੀਨ ਖੋਖਰ) – ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਚਲਦਾ ਕਰਨ ਲਈ ਕੱਮਰਕੱਸੇ ਕੱਸ ਲੈਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ ਦੇ ਵਾਰਡ ਨੰ. 9 ’ਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਵਰਕਰਾਂ/ਆਗੂਆਂ ਨੂੰ ਅਕਾਲੀ ਦਲ (ਪੁਨਰ ਸੁਰਜੀਤ) ’ਚ ਸ਼ਾਮਿਲ ਕਰਵਾਉਣ ਸਮੇਂ ਕੀਤਾ । ਉਨ੍ਹਾਂ ਆਖਿਆ ਕਿ ਇਸ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ-ਮੁਲਾਜ਼ਮਾਂ, ਪ੍ਰਗਤੀਸ਼ੀਲ ਲੋਕਾਂ ਦੇ ਨਾਲ-ਨਾਲ ਆਪਣੇ ਹੱਕ ਮੰਗਦੇ ਲੋਕਾਂ ਦੇ ਜਬਰ ਦਾ ਕੁਹਾੜਾ ਆਏ ਦਿਨ ਤੇਜ਼ ਕੀਤਾ ਜਾ ਰਿਹਾ ਹੈ, ਜਿਸਦੀ ਪ੍ਰਤੱਖ ਉਦਾਹਰਣ ਕੱਲ ਮਾਨਸਾ ਵਿਖੇ ਸਰਕਾਰ ਦੀ ਸ਼ਹਿ ‘ਤੇ ਪੁਲਿਸ ਨੇ ਲੋਕਾਂ ‘ਤੇ ਤਸ਼ੱਦਦ ਕੀਤਾ । ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ ਅਤੇ ਉਹ ਸਿਰਫ਼ ਚੋਣਾਂ ਦੀ ਉਡੀਕ ਕਰ ਰਹੇ ਹਨ । ਇਸ ਸਮੇਂ ਵਾਰਡ ਨੰ 9 ’ਚੋਂ ਗੁਰਜੀਤ ਸਿੰਘ, ਸਰਬਜੀਤ ਕੌਰ, ਸਿਮਰਨਜੀਤ ਕੌਰ, ਗੋਰਾ ਸਿੰਘ, ਮੇਲੋ ਦੇਵੀ, ਪ੍ਰਕਾਸ਼ ਕੋਰ, ਬਿਮਲਾ ਦੇਵੀ, ਛੋਟੀ ਕੌਰ, ਬਲਵਿੰਦਰ ਸਿੰਘ ਟੇਲਰ, ਬਲਜੀਤ ਸਿੰਘ, ਤੀਰਥ ਸਿੰਘ, ਸੁਖਵਿੰਦਰ ਸਿੰਘ, ਗੋਰਾ ਸਿੰਘ ਧਰਮਪੁਰਾ, ਰਾਜਵਿੰਦਰ ਸਿੰਘ, ਜਰਨੈਲ ਸਿੰਘ, ਗੋਰਾ ਸਿੰਘ, ਗੁਰਮੀਤ ਸਿੰਘ ਟੇਲਰ,ਬੰਤ ਸਿੰਘ, ਜਗਮੋਹਨ ਸਿੰਘ ਆਦਿ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਪੂਨਰ ਸੁਰਜੀਤ) ਦਾ ਪੱਲਾ ਫੜ੍ਹਿਆ । ਇਸ ਸਮੇਂ ਦਲ ਦੇ ਸੀਨੀਅਰ ਆਗੂ ਜਸਵੰਤ ਸਿੰਘ ਹੈਪੀ, ਸੰਜੇ ਕੁਮਾਰ, ਤੋਤੂ, ਸੁਰੇਸ਼ ਕੁਮਾਰ ਪਾਲਾ, ਸੁਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ ।