25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਖ਼ਜ਼ਾਨਚੀ ਬਣੇ ਮੁਹੰਮਦ ਖ਼ਾਲਿਦ ਥਿੰਦ

ਮਲੇਰਕੋਟਲਾ, 24 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਫੁੱਟਬਾਲ ਖੇਤਰ ਨਾਲ ਲੰਬੇ ਸਮੇਂ ਤੋਂ ਜੁੜੇ ਮੁਹੰਮਦ ਖ਼ਾਲਿਦ ਥਿੰਦ (ਜੇ. ਸੀ.

Ad Position 21
No active advertisement
ਅਜੀਤ ਡੈਸਕ 25-10-2026
ਮਲੇਰਕੋਟਲਾ, 24 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਫੁੱਟਬਾਲ ਖੇਤਰ ਨਾਲ ਲੰਬੇ ਸਮੇਂ ਤੋਂ ਜੁੜੇ ਮੁਹੰਮਦ ਖ਼ਾਲਿਦ ਥਿੰਦ (ਜੇ.ਸੀ.ਟੀ.) ਨੂੰ ਨਿਰਵਿਰੋਧ ਖ਼ਜ਼ਾਨਚੀ ਚੁਣਿਆ ਗਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਮਲੇਰਕੋਟਲਾ ਦੇ ਖੇਡ ਪ੍ਰੇਮੀਆਂ ਅਤੇ ਫੁੱਟਬਾਲ ਨਾਲ ਜੁੜੀਆਂ ਸ਼ਖ਼ਸੀਅਤਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਕੋਚ ਮਾਜਿਦ ਹਸਨ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਮੁਹੰਮਦ ਖ਼ਾਲਿਦ ਥਿੰਦ ਦੇ ਸਨਮਾਨ ਵਿਚ ਸਾਦਾ ਸਮਾਰੋਹ ਕਰਵਾਇਆ ਗਿਆ। ਮੁਹੰਮਦ ਖ਼ਾਲਿਦ ਥਿੰਦ ਦਾ ਫੁੱਟਬਾਲ ਨਾਲ ਲੰਬਾ ਅਤੇ ਸਰਗਰਮ ਸਬੰਧ ਰਿਹਾ ਹੈ। ਉਨ੍ਹਾਂ ਨੇ ਅਬਦੁਲ ਅੰਸਾਰ ਫੁੱਟਬਾਲ ਐਸੋਸੀਏਸ਼ਨ, ਅਮਰਗੜ੍ਹ ਵਲੋਂ ਖੇਡਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਫੁੱਟਬਾਲ ਟੀਮ ਦੇ ਕਪਤਾਨ ਵਜੋਂ ਖੇਡਦਿਆਂ ਨੈਸ਼ਨਲ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਆਪਣੀ ਅਤੇ ਯੂਨੀਵਰਸਿਟੀ ਦੀ ਪਛਾਣ ਬਣਾਉਣ ਵਿਚ ਯੋਗਦਾਨ ਪਾਇਆ। ਸਨਮਾਨ ਸਮਾਰੋਹ ਦੌਰਾਨ ਗੁਲਰੇਜ਼ ਖ਼ਾਲਿਦ ਥਿੰਦ, ਪ੍ਰਿੰਸੀਪਲ ਇਸਰਾਰ ਨਿਜ਼ਾਮੀ, ਖ਼ਾਲਿਦ ਮਹਿਮੂਦ, ਮਾਜਿਦ ਹਸਨ ਕੋਚ, ਮੁਹੰਮਦ ਸ਼ਾਹਿਦ ਕੋਚ, ਸ਼ਹਿਬਾਜ਼ ਅਹਿਮਦ ਅਤੇ ਫ਼ਾਰੂਕ ਖ਼ਾਨ ਬੰਟੀ ਸਮੇਤ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਦਾਸ ਕਾਲਜ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਦਾ ਦੌਰਾ ਕੀਤਾ ਅਗਲੀ ਖ਼ਬਰ ਮੂਨਕ ਖੇਤਰ ਵਿੱਚ ਸਕੂਲੀ ਵਾਹਨਾਂ ਦੀ ਚੈਕਿੰਗ ਦੌਰਾਨ 4 ਦੇ ਚਲਾਨ ਕੱਟੇ
Ad Position 24