ਸੀਬਾ ਪਬਲਿਕ ਸਕੂਲ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ
ਬੇਲੋੜੀਆਂ ਐਂਟੀਬਾਇਓਟਿਕ ਦਵਾਈਆਂ ਲਿਖਣ ਵਾਲ਼ੇ ਡਾਕਟਰਾਂ ਦੀਆਂ ਪਰਚੀਆਂ ਦਾ ਲੇਖਾ ਜੋਖਾ ਸ਼ੁਰੂ- ਐਸ.ਐਮ.ਓ.
ਧੂਰੀ, 24 ਅਕਤੂਬਰ (ਸੰਜੇ ਲਹਿਰੀ)-ਐਂਟੀ ਬਾਇਓਟਿਕ ਦਵਾਈਆਂ ਦੀ ਓਵਰਡੋਜ਼ ਦੇ ਨੁਕਸਾਨ ਸਬੰਧੀ ਅੱਠਵੀਂ ਰਾਸ਼ਟਰੀ ਪੱਧਰ ਦੀ ਕਾਨਫਰੰਸ ਤੋਂ ਵਾਪਸ ਪਰਤੇ ਸਿਵਲ ਹਸਪਤਾਲ ਧੂਰੀ ਦੇ ਐਸ. ਐਮ.
ਸ
ਸਿਵਿਲ ਹਸਪਤਾਲ ਦੇ ਐਸ.ਐਮ.ਓ. ਡਾਕਟਰ ਸੰਜੀਵ ਅਰੋੜਾ ਜਾਣਕਾਰੀ ਦਿੰਦੇ ਹੋਏ। ਤਸਵੀਰ-ਸੰਜੇ ਲਹਿਰੀ
25-10-2026
ਧੂਰੀ, 24 ਅਕਤੂਬਰ (ਸੰਜੇ ਲਹਿਰੀ)-ਐਂਟੀ ਬਾਇਓਟਿਕ ਦਵਾਈਆਂ ਦੀ ਓਵਰਡੋਜ਼ ਦੇ ਨੁਕਸਾਨ ਸਬੰਧੀ ਅੱਠਵੀਂ ਰਾਸ਼ਟਰੀ ਪੱਧਰ ਦੀ ਕਾਨਫਰੰਸ ਤੋਂ ਵਾਪਸ ਪਰਤੇ ਸਿਵਲ ਹਸਪਤਾਲ ਧੂਰੀ ਦੇ ਐਸ. ਐਮ. ਓ. ਡਾਕਟਰ ਸੰਜੀਵ ਅਰੋੜਾ ਨੇ ਮਨੁੱਖੀ ਸਰੀਰ ਲਈ ਲੋੜ ਤੋਂ ਵੱਧ ਐਂਟੀ ਬਾਇਓਟਿਕ ਦਵਾਈਆਂ ਦੀ ਵਰਤੋਂ ਨੂੰ ਨੁਕਸਾਨ ਦੇਹ ਦੱਸਦਿਆਂ ਕਿਹਾ ਕਿ ਐਂਟੀ ਬਾਈਓਟਿਕ ਦਵਾਈਆਂ ਦੀ ਲੋੜ ਤੋਂ ਵੱਧ ਮਾਤਰਾ ਲੈਣ ਨਾਲ਼ ਇਹ ਦਵਾਈਆਂ ਬੈਕਟੀਰੀਆ ਉੱਪਰ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਨਾਲ ਐਂਟੀਬਾਇਓਟਿਕ ਦਵਾਈਆਂ ਦੀ ਵੱਧ ਮਾਤਰਾ ਲੈਣ ਵਾਲੇ ਮਰੀਜ਼ਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ ਅਤੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਲਿਖੀ ਜਾਣ ਵਾਲੀ ਐਂਟੀਬਾਈਓਟਿਕ ਦਵਾਈਆਂ ਦਾ ਲੇਖਾ ਜੋਖਾ ਕਰਨ ਲਈ ਡਾਕਟਰ ਸੁਖਪਾਲ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕਿ ਮਰੀਜ਼ਾਂ ਦੀਆਂ ਪਰਚੀਆਂ ਦਾ ਲੇਖਾ ਜੋਖਾ ਕਰਨ ਉਪਰੰਤ ਇਹ ਯਕੀਨੀ ਕਰਨਗੇ ਕਿ ਮਰੀਜ਼ ਨੂੰ ਡਾਕਟਰਾਂ ਵਲੋਂ ਐਂਟੀਬਾਇਓਟਿਕ ਦਵਾਈ ਦੀ ਓਵਰਡੋਜ ਨਹੀਂ ਲਿਖੀ ਗਈ ਹੈ। ਇਸ ਦੇ ਨਾਲ ਹੀ ਸੰਬੰਧਿਤ ਡਾਕਟਰ ਪੜ੍ਹਨ ਯੋਗ ਲਿਖਾਈ ਵਿੱਚ ਜੈਨਰਿਕ ਦਵਾਈਆਂ ਹੀ ਮਰੀਜ਼ਾਂ ਨੂੰ ਲਿਖਣਗੇ ਅਤੇ ਇਸ ਦੇ ਨਾਲ ਹੀ ਸਿਵਿਲ ਹਸਪਤਾਲ ਵਿਖੇ ਪੂਰੀ ਤਰਹਾਂ ਆਟੋਮੈਟਿਕ ਬਲੱਡ ਟੈਸਟਿੰਗ ਮਸ਼ੀਨ ਸਥਾਪਿਤ ਕੀਤੀ ਜਾਵੇਗੀ ਲੈਬ ਟੈਸਟਾਂ ਦੀ ਗੁਣਵੱਤਾ ਵਧਾਉਣ ਵਿੱਚ ਨੈਸ਼ਨਲ ਪੱਧਰ ਦੇ ਸੀਨੀਅਰ ਮਾਈਕਰੋ ਬਾਇਲੋਜਿਸਟ ਡਾਕਟਰ ਉਪਾਸਨਾ ਵਲੋਂ ਲਿਖੀ ਕਿਤਾਬ ਨੂੰ ਅਮਲ ’ਚ ਲਿਆ ਕੇ ਨਵੀਆਂ ਤਕਨੀਕਾਂ ਨੂੰ ਮਰੀਜ਼ਾਂ ਦੀ ਬੇਹਤਰੀ ਲਈ ਅਮਲ ਵਿੱਚ ਲਿਆਂਦਾ ਜਾਵੇਗਾ ।