ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਕੱਢੀ ਗਈ ਵਿਸ਼ਾਲ ਪ੍ਰਚਾਰ ਯਾਤਰਾ
ਸੰਗਰੂਰ, 24 ਅਕਤੂਬਰ (ਦਮਨਜੀਤ ਸਿੰਘ)-ਆਦਿ ਧਰਮ ਸਮਾਜ (ਆਧਸ) ਅਤੇ ਸ੍ਰਿਸਟੀਕਰਤਾ ਵਾਲਮੀਕਿ ਸਭਾ ਡਾ:ਅੰਬੇਡਕਰ ਨਗਰ ਵਲ਼ੋ ਸ੍ਰਿਸਟੀਕਰਤਾ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ ਸ਼ਹਿਰ ਸੰਗਰੂਰ ਅੰਦਰ ਵਿਸ਼ਾਲ ਪ੍ਰਚਾਰ ਯਾਤਰਾ ਦਾ ਆਯੋਜਨ ਕੀਤਾ ਗਿਆ । ਜਿਸ ’ਚ ਔਰਤਾਂ ਬੱਚਿਆਂ ਅਤੇ ਵੀਰਾਂ ਵੱਲੋਂ ਬੜੀ ਸ਼ਰਧਾ ਅਤੇ ਆਸਥਾ ਨਾਲ ਵੱਡੀ ਗਿਣਤੀ ਵਿੱਚ ਹਿਸਾ ਲਿਆ ਗਿਆ।
ਸ
ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਚੁਣੇ ਗਏ ਵਿਦਿਆਰਥੀ। ਤਸਵੀਰ- ਅਸ਼ੋਕ ਗਰਗ
25-10-2026
ਸੰਗਰੂਰ, 24 ਅਕਤੂਬਰ (ਦਮਨਜੀਤ ਸਿੰਘ)-ਆਦਿ ਧਰਮ ਸਮਾਜ (ਆਧਸ) ਅਤੇ ਸ੍ਰਿਸਟੀਕਰਤਾ ਵਾਲਮੀਕਿ ਸਭਾ ਡਾ:ਅੰਬੇਡਕਰ ਨਗਰ ਵਲ਼ੋ ਸ੍ਰਿਸਟੀਕਰਤਾ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ ਸ਼ਹਿਰ ਸੰਗਰੂਰ ਅੰਦਰ ਵਿਸ਼ਾਲ ਪ੍ਰਚਾਰ ਯਾਤਰਾ ਦਾ ਆਯੋਜਨ ਕੀਤਾ ਗਿਆ । ਜਿਸ ’ਚ ਔਰਤਾਂ ਬੱਚਿਆਂ ਅਤੇ ਵੀਰਾਂ ਵੱਲੋਂ ਬੜੀ ਸ਼ਰਧਾ ਅਤੇ ਆਸਥਾ ਨਾਲ ਵੱਡੀ ਗਿਣਤੀ ਵਿੱਚ ਹਿਸਾ ਲਿਆ ਗਿਆ। ਇਸ ਮੌਕੇ ਵਿਜੈ ਲੰਕੇਸ਼ ਜਿਲ੍ਹਾ ਪ੍ਰਚਾਰ ਸਕੱਤਰ ਆਦਿ ਧਰਮ ਸਮਾਜ (ਆਧਸ) ਨੇ ਕਿਹਾ ਕਿ 26 ਅਕਤੂਬਰ ਨੂੰ ਸ੍ਰਿਸਟੀਕਰਤਾ ਵਾਲਮੀਕਿ ਦਯਾਵਾਨ ਦਾ ਪ੍ਰਗਟ ਦਿਵਸ ਪੂਰੇ ਵਿਸ਼ਵ ਵਿੱਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਅੱਜ ਦੀ ਵਿਸ਼ਾਲ ਪ੍ਰਚਾਰ ਯਾਤਰਾ ਰਾਹੀ ਨਗਰ ਨਿਵਾਸੀਆਂ ਨੂੰ ਵਾਲਮੀਕਿ ਪ੍ਰਗਟ ਦਿਵਸ ਮੌਕੇ ਆਪਣੇ ਘਰਾਂ ਵਿਚ ਅਖੰਡ ਜੋਤ ਲਗਾਉਣ ,ਦਿਪਮਾਲਾ ਕਰਨ ਅਤੇ ਆਦੀ ਨਿਤਨੇਮ ਦੇ ਪਾਠ ਕਰਵਾਉਣ ਦੀ ਅਪੀਲ ਕੀਤੀ ਗਈ। ਪ੍ਰਚਾਰ ਯਾਤਰਾ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਮਨਬੀਰ ਸਿੰਘ ਚੈਰੀ, ਚਮਨਦੀਪ ਸਿੰਘ ਮਿਲਖੀ ,ਰਿਪਦਮਨ ਸਿੰਘ ਢਿੱਲੋਂ , ਪ੍ਰਿਤਪਾਲ ਕੌਰ ਬਡਲਾ ਅਤੇ ਊਸ਼ਾ ਰਾਣੀ ਵਲੋਂ ਦੇਸ਼ ਵਾਸੀਆਂ ਨੂੰ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਪ੍ਰਚਾਰ ਯਾਤਰਾ ਡਾ. ਅੰਬੇਡਕਰ ਨਗਰ ਵਾਲਮੀਕਿ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਜਾਰਾਂ ਵਿਚੋਂ ਗੁਜ਼ਰੀ ਅਤੇ ਸਹਿਰ ਦੇ ਨਿਵਾਸੀਆਂ ਵਲੋਂ ਪ੍ਰਚਾਰ ਯਾਤਰਾ ਦਾ ਫੁਲਾਂ ਦੀ ਵਰਖਾ ਕਰ ਅਤੇ ਵੱਖ ਵੱਖ ਥਾਵਾਂ ਤੇ ਸਵਾਗਤ ਕੀਤਾ ਗਿਆ l ਇਸ ਮੌਕੇ ਸਸੀ ਚਾਵਰਿਆ ਪ੍ਰਧਾਨ ਸ੍ਰਿਸਟੀਕਰਤਾ ਵਾਲਮੀਕਿ ਸਭਾ ਡਾ: ਅੰਬੇਡਕਰ ਨਗਰ ,ਸੰਦੀਪ ਦਾਨੀਆ ,ਇੰਦਰਪਾਲ ਸਿੰਘ ਸਿਬੀਆ , ਸਮਰਾਟ ਬੋਕਸਰ ,ਜੋਗੀ ਰਾਮ ਪ੍ਰਧਾਨ ਭਲਾ ਬਸਤੀ ,ਰਫੀ ਕੁਮਾਰ ਪ੍ਰਧਾਨ ਸੁੰਦਰ ਬਸਤੀ , ਸਤਪਾਲ ਸੱਤੂ ,ਰਾਜੇਸ਼ ਅਟਵਾਲ ,ਸੀਤਾ ਰਾਮ ਸ਼ਕੀਲ ਕਲੋਨੀ ,ਬਬਲੂ ਸ਼ਕੀਲ ਕਲੋਨੀ ,ਆਵਾ ਸਿੰਘ ਪ੍ਰਧਾਨ ਸ਼ੇਖ਼ੂਪੂਰਾ ,ਸੁਖਵਿੰਦਰ ਸਿੰਘ ਗੋਸ਼ਾ , ਹਰੀਓਮ ਜਿੰਦਲ ,ਵੀਰ ਤਿਲਕਰਾਜ ,ਨਰੇਸ ਬਬਰੀਕ ਧਰਮ ਅਗਿਆ , ਮਹਿਪਾਲ ਭੁੰਬਕ,ਸੰਦੀਪ ਕਾਂਗੜਾ ,ਜੋਨੀ ਲੰਕੇਸ, ਗੂਰਲਾਜ ਵਿਰਲਾ , ਮਿਤੂ ਵਿਰਲਾ, ਹਿੰਦ ਪਰੋਚਾ ,ਲਵਨ ਲੰਕੇਸ਼ ,ਰਵੀ ਕੁਮਾਰ ,ਦਿਪਕ ਥੌਰੀ ,ਮੋਕਸ ਕਾਂਗੜਾ,ਬਲਰਾਜ ਸਿੰਘ ਅਤੇ ਹਿਮਾਂਸ਼ੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਮੌਜੂ ਦ ਸਨ l