16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਵਿੱਤਰੀ ਮੀਨਾ ਸਿੰਘ ਦਾ ਕਾਵਿ- ਸੰਗ੍ਰਹਿ ‘ਖ਼ਾਮੋਸ਼ੀਆਂ ਭੀ ਬੋਲਤੀ ਹੈਂ’ ਰਿਲੀਜ਼

ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ)- ਹਿੰਦੀ ਸਾਹਿਤ ਅਤੇ ਕਾਵਿ ਦੇ ਖੇਤਰ ’ਚ ਇਕ ਨਵੀਂ ਕਿਰਤ ਦਾ ਆਗਮਨ ਹੋਇਆ ਹੈ । ਉੱਘੀ ਕਵਿੱਤਰੀ ਮੀਨਾ ਸਿੰਘ ਜੋ ਕਿ ਸਲਾਈਟ ਯੂਨੀਵਰਸਿਟੀ ਵਿਖੇ ਮਕੈਨੀਕਲ ਵਿਭਾਗ ਦੇ ਪ੍ਰਮੁੱਖ ਵਜੋਂ ਤਾਇਨਾਤ ਪ੍ਰੋ.

Ad Position 21
No active advertisement
ਅਜੀਤ ਡੈਸਕ 16-10-2026
ਲੌਂਗੋਵਾਲ, 15 ਅਕਤੂਬਰ (ਵਿਨੋਦ, ਖੰਨਾ)- ਹਿੰਦੀ ਸਾਹਿਤ ਅਤੇ ਕਾਵਿ ਦੇ ਖੇਤਰ ’ਚ ਇਕ ਨਵੀਂ ਕਿਰਤ ਦਾ ਆਗਮਨ ਹੋਇਆ ਹੈ । ਉੱਘੀ ਕਵਿੱਤਰੀ ਮੀਨਾ ਸਿੰਘ ਜੋ ਕਿ ਸਲਾਈਟ ਯੂਨੀਵਰਸਿਟੀ ਵਿਖੇ ਮਕੈਨੀਕਲ ਵਿਭਾਗ ਦੇ ਪ੍ਰਮੁੱਖ ਵਜੋਂ ਤਾਇਨਾਤ ਪ੍ਰੋ. ਸ਼ੰਕਰ ਸਿੰਘ ਦੇ ਧਰਮ ਪਤਨੀ ਵੀ ਹਨ, ਉਨ੍ਹਾਂ ਦਾ ਕਾਵਿ-ਸੰਗ੍ਰਹਿ ‘ਖ਼ਾਮੋਸ਼ੀਆਂ ਵੀ ਬੋਲਤੀ ਹੈਂ ‘ਪ੍ਰਕਾਸ਼ਿਤ ਹੋਇਆ ਹੈ । ਅੱਜ ਇਸ ਪੁਸਤਕ ਨੂੰ ਇਕ ਸਾਦੇ ਸਮਾਗਮ ਦੌਰਾਨ ਸਲਾਈਟ ਦੇ ਨਿਰਦੇਸ਼ਕ ਪ੍ਰੋ. ਮਨੀਕਾਂਤ ਪਾਸਵਾਨ ਅਤੇ ਉਨ੍ਹਾਂ ਦੀ ਧਰਮਪਤਨੀ ਸੁਨੀਤਾ ਪਾਸਵਾਨ ਵਲੋਂ ਰਿਲੀਜ਼ ਕੀਤਾ ਗਿਆ। ਇਹ ਕਾਵਿ-ਸੰਗ੍ਰਹਿ ਕਵਿੱਤਰੀ ਦੀ ਸੰਵੇਦਨਸ਼ੀਲ ਦ੍ਰਿਸ਼ਟੀ, ਜੀਵਨ ਦੇ ਤਜਰਬਿਆਂ ਅਤੇ ਮਨ ਦੇ ਭਾਵਾਂ ਦੀ ਸ਼ਬਦਾਵਲੀ ਦਾ ਸੰਗ੍ਰਹਿ ਹੈ। ਪੁਸਤਕ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਰਚੀਆਂ ਗਈਆਂ ਕਵਿਤਾਵਾਂ ਰਾਹੀਂ ਮਨੁੱਖੀ ਭਾਵਨਾਵਾਂ, ਰਿਸ਼ਤਿਆਂ, ਜੀਵਨ ਦੇ ਤਜਰਬਿਆਂ ਅਤੇ ਅੰਤਰਮਨ ਦੀਆਂ ਭਾਵਨਾਵਾਂ ਨੂੰ ਸਰਲ ਅਤੇ ਭਾਵਪੂਰਨ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ ਹੈ। ਪੁਸਤਕ ਦੀ ਜਾਣ-ਪਛਾਣ ਅਨੁਸਾਰ ਮੀਨਾ ਸਿੰਘ ਨੂੰ ਬਚਪਨ ਤੋਂ ਹੀ ਲੇਖਨ ਅਤੇ ਕਲਾ ਵਿੱਚ ਦਿਲਚਸਪੀ ਰਹੀ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਉਹ ਵੱਖ-ਵੱਖ ਕਾਵਿ-ਗੋਸ਼ਟੀਆਂ ਵਿੱਚ ਕਵਿਤਾ ਪਾਠ ਕਰ ਰਹੇ ਹਨ। ਇਸ ਪੁਸਤਕ ਦਾ ਪ੍ਰਕਾਸ਼ਨ ਪਾਖੀ ਪ੍ਰਕਾਸ਼ਨ ਗਾਜ਼ੀਆਬਾਦ ਵਲੋਂ ਕੀਤਾ ਗਿਆ ਹੈ। ਇਸ ਪੁਸਤਕ ਨੂੰ ਪਾਠਕ ਆਨਲਾਈਨ ਵੀ ਮੰਗਵਾ ਸਕਦੇ ਹਨ। ਨਿਦੇਸ਼ਕ ਸਲਾਈਟ ਪ੍ਰੋ. ਮਨੀਕਾਂਤ ਪਾਸਵਾਨ ਅਤੇ ਸੁਨੀਤਾ ਪਾਸਵਾਨ ਨੇ ਕਵਿੱਤਰੀ ਮੀਨਾ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਨਾ ਸਿੰਘ ਨੇ ਆਪਣੀ ਇਸ ਕਿਰਤ ਰਾਹੀਂ ਸਾਹਿਤਕ ਜਗਤ ਵਿੱਚ ਆਪਣੀ ਰਚਨਾਤਮਕ ਯਾਤਰਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ। ਇਸ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਨ ਅਤੇ ਰਿਲੀਜ਼ ’ਤੇ ਸਾਹਿਤ ਪ੍ਰੇਮੀਆਂ ਅਤੇ ਹੋਰਨਾਂ ਸ਼ੁਭਚਿੰਤਕਾਂ ਨੇ ਸਿੰਘ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਾਇੰਟਿਫਿਕ ਅਵੇਅਰਨੈੇੱਸ ਫੋਰਮ ਵਲੋਂ ਬੰਦ ਦਾ ਸਮਰਥਨ ਅਗਲੀ ਖ਼ਬਰ ਰੀੜ੍ਹ ਦੀ ਹੱਡੀ ਦਾ ਜਾਂਚ ਕੈਂਪ ਲਗਾਇਆ
Ad Position 24