16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸੰਗਰੂਰ ਦੇ ਦੋ ਵਸਨੀਕ ਹੋਏ ਸਾਈਬਰ ਠੱਗੀ ਦਾ ਸ਼ਿਕਾਰ ਇੱਕ ਨਾਲ 13.50 ਲੱਖ ਅਤੇ ਦੂਜੇ ਨਾਲ ਵੱਜੀ 2 ਲੱਖ ਦੀ ਠੱਗੀ

ਸੰਗਰੂਰ, 15 ਅਕਤੂਬਰ (ਧੀਰਜ ਪਸ਼ੌਰੀਆ )-ਡਿਜੀਟਲ ਯੁੱਗ ਵਿੱਚ ਆਨਲਾਈਨ ਬੈਂਕਿੰਗ, ਯੂ. ਪੀ.

Ad Position 21
No active advertisement
ਅਜੀਤ ਡੈਸਕ 16-10-2026
ਸੰਗਰੂਰ, 15 ਅਕਤੂਬਰ (ਧੀਰਜ ਪਸ਼ੌਰੀਆ )-ਡਿਜੀਟਲ ਯੁੱਗ ਵਿੱਚ ਆਨਲਾਈਨ ਬੈਂਕਿੰਗ, ਯੂ.ਪੀ.ਆਈ. ਅਤੇ ਮੋਬਾਈਲ ਐਪਸ ਦੀ ਵਰਤੋਂ ਵਧਣ ਦੇ ਨਾਲ-ਨਾਲ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਸਬੰਧੀ “ਅਜੀਤ” ਨਾਲ ਜਾਣਕਾਰੀ ਸਾਂਝੀ ਕਰਦਿਆਂ ਸਾਇਬਰ ਅਪਰਾਧ ਮਾਮਲਿਆਂ ਦੇ ਮਾਹਿਰ ਐਡਵੋਕੇਟ ਸੰਜੀਵ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੰਗਰੂਰ ਦਾ ਇੱਕ ਵਸਨੀਕ ਆਪਣੀ ਗੱਡੀ ਰਾਹੀਂ ਚੰਡੀਗੜ੍ਹ ਗਿਆ ਸੀ ਤਾਂ ਉਸਨੂੰ ਮੋਬਾਈਲ ’ਤੇ ਲਿੰਕ ਆ ਗਿਆ ਕਿ ਤੁਹਾਡਾ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਕਾਰਨ ਚਲਾਨ ਕੱਟ ਗਿਆ ਹੈ, ਜਦੋਂ ਉਸਨੇ ਲਿੰਕ ਨੂੰ ਖੋਲਿਆ ਤਾਂ ਉਸ ਨੂੰ ਇਕ ਰੁਪਇਆ ਪੇਅ ਕਰਨ ਲਈ ਕਿਹਾ ਗਿਆ, ਸ਼ੱਕ ਹੋਣ ’ਤੇ ਉਸ ਨੇ ਤੁਰੰਤ ਲਿੰਕ ਡਿਲੀਟ ਕਰ ਦਿੱਤਾ ਕਿਉਂਕਿ ਉਹ ਲਿੰਕ ਨੂੰ ਕਲਿੱਕ ਕਰ ਚੁੱਕਾ ਸੀ, ਇਸ ਕਾਰਨ ਸਾਇਬਰ ਠੱਗਾਂ ਨੇ ਉਸ ਦਾ ਮੋਬਾਈਲ ਹੈਕ ਕਰ ਲਿਆ ਅਤੇ ਯੂ.ਪੀ.ਆਈ. ਕੋਡ ਵੀ ਬਦਲ ਲਿਆ, ਜਿਸ ਨਾਲ ਉਸ ਦੇ ਤਿੰਨ ਬੈਂਕ ਖਾਤਿਆਂ ਵਿੱਚੋਂ ਕਰੀਬ 13.50 ਲੱਖ ਰੁਪਇਆ ਸਾਫ ਹੋ ਗਿਆ। ਇਸੇ ਤਰ੍ਹਾਂ ਧੂਰੀ ਦੇ ਇਕ ਹੋਰ ਵਸਨੀਕ ਨੇ ਇੱਕ ਡਾਕਟਰ ਤੋਂ ਅਪੋਆਇੰਟਮੈਂਟ ਲੈਣ ਲਈ ਉਸ ਦਾ ਨੰਬਰ ਨੈੱਟ ਤੋਂ ਲੱਭਿਆ ਅਤੇ ਉੱਥੇ ਦੱਸੀ ਫੀਸ ਜਮ੍ਹਾਂ ਕਰਵਾ ਬੈਠਾ, ਬਸ ਫਿਰ ਕੀ ਸੀ ਉਸ ਦੇ ਖਾਤੇ ’ਚੋਂ ਦੋ ਲੱਖ ਰੁਪਏ ਨਿਕਲ ਗਏ ਕਿਉਂਕਿ ਉਹ ਨੈਟ ਤੋਂ ਲੱਭਿਆ ਡਾਕਟਰ ਦਾ ਨੰਬਰ ਫਰਜੀ ਸੀ। ਐਡਵੋਕੇਟ ਸੰਜੀਵ ਗੋਇਲ ਨੇ ਦੱਸਿਆ ਕਿ ਦੋਨਾਂ ਮਾਮਲਿਆਂ ਵਿੱਚ ਜ਼ਿਲ੍ਹਾ ਪੁਲਿਸ ਸਾਇਬਰ ਸੈਲ ਵਿਖੇ ਮਾਮਲੇ ਦਰਜ ਹੋ ਚੁੱਕੇ ਹਨ। ਕੀਤੀ ਜਾ ਰਹੀ ਕਾਰਵਾਈ ਦੌਰਾਨ ਇੱਕ ਮਾਮਲੇ ਵਿੱਚ 4.50 ਲੱਖ ਰੁਪਏ ਅਤੇ ਦੂਜੇ ਮਾਮਲੇ ਵਿੱਚ 2.0 ਲੱਖ ਰੁਪਏ ਫਰੀਜ ਕੀਤਾ ਜਾ ਚੁੱਕਾ ਹੈ। ਸ੍ਰੀ ਸੰਜੀਵ ਗੋਇਲ ਨੇ ਦੱਸਿਆ ਕਿ ਅਣਜਾਣ ਫਾਈਲਾਂ ਕਦੇ ਵੀ ਨਾ ਖੋਲ੍ਹੋ। ਜੇਕਰ ਸਾਈਬਰ ਠੱਗੀ ਹੋ ਜਾਵੇ ਤਾਂ ਤੁਰੰਤ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ 1930 ’ਤੇ ਕਾਲ ਕਰੋ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਲਦ ਖੁਰਦ ਵਿਖੇ ਟੀ.ਬੀ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਕਿਸਾਨਾਂ ਵਲੋਂ ਆਈ. ਸੀ.ਆਈ. ਸੀ. ਆਈ. ਬੈਂਕ ਅੱਗੇ ਧਰਨਾ 19 ਨੂੰ
Ad Position 24