ਸਾਬਕਾ ਸੈਨਿਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਸੋਸੀਏਸ਼ਨ ਦੀ ਮੀਟਿੰਗ
80 ਅਤੇ 85 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਬਕਾ ਫੌਜੀਆਂ ਦਾ ਕੀਤਾ ਸਨਮਾਨ
ਲਹਿਰਾਗਾਗਾ, 13 ਅਕਤੂਬਰ (ਅਸ਼ੋਕ ਗਰਗ)-ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਬਲਾਕ ਲਹਿਰਾਗਾਗਾ ਦੀ ਮੀਟਿੰਗ ਸਰਪ੍ਰਸਤ ਕੈਪਟਨ ਅਮਰਜੀਤ ਸਿੰਘ ਅਤੇ ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ ।
8
80 ਅਤੇ 85 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਬਕਾ ਫੌਜੀਆਂ ਦਾ ਕੀਤਾ ਸਨਮਾਨ
ਸੈਨਿਕਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਗੁਰਨਾਮ ਸਿੰਘ ਸੰਧੂ ਅਤੇ ਹੋਰ। ਤਸਵੀਰ-ਅਸ਼ੋਕ ਗਰਗ
ਮ੍ਰਿਤਕ ਅਮਨਦੀਪ ਸਿੰਘ
14-10-2026
ਲਹਿਰਾਗਾਗਾ, 13 ਅਕਤੂਬਰ (ਅਸ਼ੋਕ ਗਰਗ)-ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਬਲਾਕ ਲਹਿਰਾਗਾਗਾ ਦੀ ਮੀਟਿੰਗ ਸਰਪ੍ਰਸਤ ਕੈਪਟਨ ਅਮਰਜੀਤ ਸਿੰਘ ਅਤੇ ਪ੍ਰਧਾਨ ਗੁਰਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਕੈਪਟਨ ਅਮਰਜੀਤ ਸਿੰਘ, ਪ੍ਰਧਾਨ ਗੁਰਨਾਮ ਸਿੰਘ ਸੰਧੂ, ਜਨਮੇਦ ਸਿੰਘ ਬਖੋਰਾ, ਕਰਨਲ ਪਿਊਸ ਉਪਾਧਿਆਏ ਅਤੇ ਸੈਲਜਾ ਸਿੰਘ ਨੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਾਬਕਾ ਫੌਜੀਆਂ ਨੂੰ ਸਰਕਾਰੀ ਸਹੂਲਤਾਂ ਅਤੇ ਪੈਨਸ਼ਨ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 80 ਅਤੇ 85 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਬਕਾ ਸੈਨਿਕਾਂ ਦਾ ਕਰਨਲ ਪਿਊਸ਼ ਉਪਾਧਿਆਏ ਅਤੇ ਸ਼ੈਲਜਾ ਸਿੰਘ ਵਲੋਂ ਸਨਮਾਨ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਨਾਇਬ ਸੂਬੇਦਾਰ ਅਵਤਾਰ ਸਿੰਘ, ਨਾਇਕ ਜੋਗਿੰਦਰ ਸਿੰਘ ਬੱਲਰਾਂ ਅਤੇ ਨਾਇਕ ਜੋਗਿੰਦਰ ਸਿੰਘ ਰਾਮਗੜ੍ਹ ਸ਼ਾਮਿਲ ਸਨ । ਮੀਟਿੰਗ ਦੌਰਾਨ ਡੀ.ਐਸ.ਪੀ. ਖਾਤੇ, ਪਾਰਟ-ਟੂ ਆਰਡਰ ਅਤੇ ਪੈਨਸ਼ਨਰਾਂ ਦੇ ਖਾਤਿਆਂ ’ਚ ਵਾਰਿਸ ਦਰਜ ਕਰਵਾਉਣ ਸਬੰਧੀ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਸਾਬਕਾ ਸੈਨਿਕ ਬੋਰਡ ਸੰਗਰੂਰ ਤੋਂ ਪੁੱਜੇ ਫੀਲਡ ਅਫ਼ਸਰ ਗੁਰਮੇਲ ਸਿੰਘ ਨੇ ਸਾਬਕਾ ਸੈਨਿਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਅਤੇ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਰ ਸ਼ਨੀਵਾਰ ਲਹਿਰਾਗਾਗਾ ਸਥਿਤ ਫੌਜੀ ਦਫ਼ਤਰ ਵਿਖੇ ਮਿਲਣ ਲਈ ਕਿਹਾ। ਇਸ ਤੋਂ ਇਲਾਵਾ ਲਹਿਰਾਗਾਗਾ ਵਿਖੇ ਫੌਜੀ ਕੰਟੀਨ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਮਾਮਲਾ ਵੀ ਉਠਾਇਆ ਗਿਆ। ਇਸ ਸਬੰਧੀ ਪ੍ਰਧਾਨ ਗੁਰਨਾਮ ਸਿੰਘ ਸੰਧੂ ਅਤੇ ਕਰਨਲ ਪਿਊਸ ਉਪਾਧਿਆਏ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਅਗਨੀਵੀਰਾਂ ਦੀ ਸੇਵਾ ਨੂੰ ਪੱਕਾ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। ਇਸ ਮੌਕੇ ਕੈਪਟਨ ਨਾਹਰ ਸਿੰਘ, ਸੂਬੇਦਾਰ ਰਾਜ ਕੁਮਾਰ, ਦਰਸ਼ਨ ਸਿੰਘ ਜਵਾਹਰਵਾਲਾ, ਗੁਰਤੇਜ ਸਿੰਘ, ਬਲਕਾਰ ਸਿੰਘ ਭੁਟਾਲ, ਸੁਖਦੇਵ ਸਿੰਘ, ਚਤਰਪਾਲ ਸਿੰਘ, ਸੁਖਚੰਦ ਸਿੰਘ, ਸਰਦਾਰਾ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਅਰਜਨ ਸਿੰਘ, ਦਰਬਾਰਾ ਸਿੰਘ ਅਤੇ ਬਲਵਿੰਦਰ ਸਿੰਘ ਭੁਟਾਲ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ।