13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਆਂਗਣਵਾੜੀ ਹੈਲਪਰ ਨੂੰ ਡਿਊਟੀ ਦੌਰਾਨ ਸੱਪ ਨੇ ਡੰਗਿਆ, ਹਸਪਤਾਲ ’ਚ ਜ਼ੇਰੇ ਇਲਾਜ

ਅਮਰਗੜ੍ਹ,13 ਅਕਤੂਬਰ (ਜਤਿੰਦਰ ਮੰਨਵੀ)-ਗਿਆਨੀ ਜੈਲ ਸਿੰਘ ਕਾਲੋਨੀ ‘ਚ ਸਥਿਤ ਆਂਗਣਵਾੜੀ ਸੈਂਟਰ ਵਿਚ ਡਿਊਟੀ ਨਿਭਾਅ ਰਹੀ ਇੱਕ ਹੈਲਪਰ ਨੂੰ ਸੱਪ ਵਲੋਂ ਡੰਗ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੱਪ ਦੇ ਡੰਗਣ ਕਾਰਨ ਪਰਮਜੀਤ ਕੌਰ ਪਤਨੀ ਤਰਸੇਮ ਲਾਲ ਨੂੰ ਇਲਾਜ ਲਈ ਅਮਰਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ ।

Ad Position 21
No active advertisement
ਹਸਪਤਾਲ ‘ਚ ਡਾਕਟਰੀ ਨਿਗਰਾਨੀ ਹੇਠ ਪਰਮਜੀਤ ਕੌਰ। ਤਸਵੀਰ: ਜਤਿੰਦਰ ਮੰਨਵੀ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਇੰਜੀਨੀਅਰਿੰਗ ਕਾਲਜ ਦੇ ਹੋਣਹਾਰ ਵਿਦਿਆਰਥੀ । ਤਸਵੀਰ-ਮੁਕੇਸ਼ ਕੁਮਾਰ 14-10-2026
ਅਮਰਗੜ੍ਹ,13 ਅਕਤੂਬਰ (ਜਤਿੰਦਰ ਮੰਨਵੀ)-ਗਿਆਨੀ ਜੈਲ ਸਿੰਘ ਕਾਲੋਨੀ ‘ਚ ਸਥਿਤ ਆਂਗਣਵਾੜੀ ਸੈਂਟਰ ਵਿਚ ਡਿਊਟੀ ਨਿਭਾਅ ਰਹੀ ਇੱਕ ਹੈਲਪਰ ਨੂੰ ਸੱਪ ਵਲੋਂ ਡੰਗ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੱਪ ਦੇ ਡੰਗਣ ਕਾਰਨ ਪਰਮਜੀਤ ਕੌਰ ਪਤਨੀ ਤਰਸੇਮ ਲਾਲ ਨੂੰ ਇਲਾਜ ਲਈ ਅਮਰਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ । ਹਸਪਤਾਲ ਵਿਚ ਇਲਾਜ ਦੌਰਾਨ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਂਗਣਵਾੜੀ ਸੈਂਟਰ ਵਿਚ ਪਏ ਇੱਕ ਬੋਰਡ ਨੂੰ ਚੁੱਕ ਕੇ ਪਾਸੇ ਕਰਨ ਲੱਗੀ ਸੀ। ਇਸ ਦੌਰਾਨ ਉਸ ਨੂੰ ਅਚਾਨਕ ਕਿਸੇ ਚੀਜ਼ ਵਲੋਂ ਡੰਗ ਮਾਰਨ ਦਾ ਅਹਿਸਾਸ ਹੋਇਆ। ਜਦੋਂ ਉਸ ਨੇ ਦੇਖਿਆ ਤਾਂ ਉੱਥੇ ਸੱਪ ਮੌਜੂਦ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਨੀ ਨੇ ਦੱਸਿਆ ਕਿ ਪਰਮਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਧਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਆਂਗਣਵਾੜੀ ਸੈਂਟਰ ਦੇ ਆਲੇ-ਦੁਆਲੇ ਗੰਦਗੀ ਅਤੇ ਕੂੜਾ-ਕਬਾੜ ਦੇ ਢੇਰ ਲੱਗੇ ਹੋਏ ਹਨ। ਇਸ ਕਾਰਨ ਸੈਂਟਰ ਦੇ ਅੰਦਰ ਸੱਪ ਸਮੇਤ ਹੋਰ ਰੀਂਗਣ ਵਾਲੇ ਜੀਵਾਂ ਦੇ ਦਾਖ਼ਲ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੈਂਟਰ ਦੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਈ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਮਤੀ ਦਾਸ ਸਕੂਲ ਆਫ਼ ਐਮੀਨੈਂਸ ਦੇ ਖਿਡਾਰੀਆਂ ਨੇ ਜਿੱਤੇ 11 ਤਗਮੇ ਅਗਲੀ ਖ਼ਬਰ ਦੁਰਗਾ ਸਪਤਸਿਤੀ ਦੇ ਨਰਾਤਿਆਂ ’ਤੇ ਪਾਠ ਆਰੰਭ ਵਿਸ਼ਵ ਪੱਧਰ ’ਤੇ ਚਮਕੇ ਸਲਾਈਟ ਮਕੈਨੀਕਲ ਵਿਭਾਗ ਦੇ ਤਿੰਨ ਵਿਗਿਆਨੀ
Ad Position 24