ਅਮਰਗੜ੍ਹ ਬੱਸ ਸਟੈਂਡ ਅੱਗੇ ਬੱਸ ਤੇ ਸਕੂਟਰੀ ਦੀ ਟੱਕਰ, ਸਕੂਟਰੀ ਚਾਲਕ ਜ਼ਖ਼ਮੀ
ਅਮਰਗੜ੍ਹ, 13 ਅਕਤੂਬਰ (ਜਤਿੰਦਰ ਮੰਨਵੀ)-ਮਲੇਰਕੋਟਲਾ-ਪਟਿਆਲਾ ਮੁੱਖ ਸੜਕ ’ਤੇ ਅਮਰਗੜ੍ਹ ਦੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਬੱਸ ਅਤੇ ਸਕੂਟਰੀ ਦੀ ਅਚਾਨਕ ਟੱਕਰ ਹੋਣ ਨਾਲ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਸਕੂਟਰੀ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅਮਰਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ।
ਅਮਰਗੜ੍ਹ, 13 ਅਕਤੂਬਰ (ਜਤਿੰਦਰ ਮੰਨਵੀ)-ਮਲੇਰਕੋਟਲਾ-ਪਟਿਆਲਾ ਮੁੱਖ ਸੜਕ ’ਤੇ ਅਮਰਗੜ੍ਹ ਦੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਬੱਸ ਅਤੇ ਸਕੂਟਰੀ ਦੀ ਅਚਾਨਕ ਟੱਕਰ ਹੋਣ ਨਾਲ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਸਕੂਟਰੀ ਚਾਲਕ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਅਮਰਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਬੱਸ ਦੇ ਕੰਡਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਮਲੇਰਕੋਟਲਾ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਅਚਾਨਕ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿਚ ਜ਼ਖ਼ਮੀ ਹੋਏ ਸਕੂਟਰੀ ਚਾਲਕ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਤਾਰਾ ਸਿੰਘ ਵਜੋਂ ਹੋਈ ਹੈ। ਅਮਰਗੜ੍ਹ ਹਸਪਤਾਲ ‘ਚ ਡਾ. ਸਨੀ ਨੇ ਦੱਸਿਆ ਕਿ ਜ਼ਖ਼ਮੀ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਸੜਕ ’ਤੇ ਖੜ੍ਹੀ ਬੱਸ ਨੂੰ ਇੱਕ ਪਾਸੇ ਕਰਵਾ ਕੇ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ। ਪੁਲਿਸ ਵਲੋਂ ਹਾਦਸੇ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।