14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੰਗਤਾਂ ਦੀ ਸਹੂਲਤ ਲਈ ਕੀਤੇ ਉਪਰਾਲੇ ਬਦਲੇ ਸਮਾਜ ਸੇਵੀ ਆਗੂਆਂ ਦਾ ਸਨਮਾਨ

ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਰਜ ਕੀਤੀ ਹੈ। ਆਈ.

Ad Position 21
No active advertisement
ਪਿੰਡ ਸ਼ੇਰਗੜ੍ਹ ਚੀਮਾ ਦੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਰਵਿਦਾਸ ਜੀ ਵਿਖੇ ਮਾਲੀ ਸਹਾਇਤਾ ਦੇਣ ਵਾਲੇ ਸਮਾਜ ਸੇਵੀ ਆਗੂਆਂ ਦਾ ਸਿਰੋਪਾਓ ਦੇ ਕੇ ਸਨਮਾਨ ਕਰਦੇ ਹੋਏ ਪ੍ਰਬੰਧਕ ਅਤੇ ਸੰਗਤਾਂ। ਤਸਵੀਰ-ਜਸਵੀਰ ਸਿੰਘ ਜੱਸੀ 14-10-2026
ਸੰਗਰੂਰ, 13 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਰਜ ਕੀਤੀ ਹੈ। ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ , ਜਲੰਧਰ ਵਲੋਂ ਐਲਾਨੇ ਗਏ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਜਗ੍ਹਾ ਬਣਾ ਕੇ ਕਾਲਜ ਦੇ ਵਿਦਿਆਰਥੀਆਂ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿੱਚ ਕ੍ਰਮਵਾਰ ਬੀ.ਟੈਕ ਫੂਡ ਟੈਕਨਾਲੋਜੀ ਦੇ ਗੋਬਿੰਦ ਘਾਟੀ, ਐਮ.ਟੈਕ ਫੂਡ ਇੰਜੀਨੀਅਰਿੰਗ ਦੇ ਮਨਦੀਪ ਕੁਮਾਰ ਅਤੇ ਕਲਪਨਾ ਅਤੇ ਐਮ.ਟੈਕ ਸਿਆਸੀ ਦੇ ਸੁਧਾਂਸ਼ੂ ਗਾਇਰੋਲਾ ਨੇ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਹ ਵਰਨਣਯੋਗ ਹੈ ਕਿ ਹਰ ਵਾਰ ਭਾਈ ਗੁਰਦਾਸ ਗਰੁੱਪ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਮੋਹਰੀ ਰਹਿੰਦੇ ਹਨ। ਇਸ ਖ਼ੁਸ਼ੀ ਦੇ ਮੌਕੇ ਕਾਲਜ ਵਿੱਚ ਉਤਸਵ ਦਾ ਮਾਹੌਲ ਬਣ ਗਿਆ ਅਤੇ ਵਿਦਿਆਰਥੀਆਂ ਅਤੇ ਸਟਾਫ਼ ਦਾ ਮੂੰਹ ਮਿੱਠਾ ਕਰਵਾਉਂਦਿਆਂ ਕੈਂਪਸ ਡਾਇਰੈਕਟਰ ਡਾ. ਤਨੂਜਾ ਸ੍ਰੀਵਾਸਤਵਾ ਨੇ ਕਿਹਾ ਕਿ ਇਹ ਨਤੀਜਾ ਸਾਡੀ ਸੰਸਥਾ ਦੇ ਕਾਬਿਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਮਾਣ ਹੈ। ਇਸ ਮੌਕੇ ਇੱਕ ਮਿਲਣੀ ਦੌਰਾਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਭਾਈ ਗੁਰਦਾਸ ਗਰੁੱਪ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣਾ ਸਾਡਾ ਮੁੱਖ ਟੀਚਾ ਹੈ। ਮੈਡਮ ਬਲਜਿੰਦਰ ਕੌਰ ਜਵੰਧਾ, ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ, ਐਮ.ਡੀ., ਭਾਈ ਗੁਰਦਾਸ ਗਰੁੱਪ ਨੇ ਵੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਈਨਾ ਬਾਜਵਾ ਵਿਖੇ ਵਿੱਕੀ ਪਰੋਚਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ ਅਗਲੀ ਖ਼ਬਰ ਧੂਰੀ ਵਿਖੇ ਸ੍ਰੀਮਦ ਭਾਗਵਤ ਕਥਾ ਰੂਹਾਨੀ ਸਕੂਨ ਦਾ ਕੇਂਦਰ ਬਣੀ ਇੰਦਰੇਸ਼ ਉਪਾਧਿਆਏ ਦੇ ਪ੍ਰਵਚਨਾਂ ਨੇ ਸੰਗਤਾਂ ਨੂੰ ਕੀਤਾ...
Ad Position 24