11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਕਾਊਟ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਦੌਰਾਨ ਹੋਈ ਚਰਚਾ

ਸੰਗਰੂਰ, 11 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਸਕਾਊਟ ਅਤੇ ਗਾਇਡ ਐਸੋਸੀਏਸ਼ਨ ਦੀ ਮੀਟਿੰਗ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਦੇ ਨੀਲ ਵਿੰਗ ਵਿੱਚ ਪ੍ਰਿੰਸੀਪਲ ਵਿਪਨ ਚਾਵਲਾ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਟੇਟ ਆਰਗੇਜਾਈਜਿੰਗ ਕਮਿਸ਼ਨਰ ਸਕਾਊਟ ਉਕਾਰ ਸਿੰਘ ਆਪਣੀ ਟੀਮ ਸਮੇਤ ਸ਼ਾਮਲ ਹੋਏ।

Ad Position 21
No active advertisement
ਸਕਾਊਟ ਮੀਟਿੰਗ ਵਿੱਚ ਮੌਜੂਦ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਜੀਤ ਕੌਰ, ਪ੍ਰਿੰਸੀਪਲ ਵਿਪਨ ਚਾਵਲਾ, ਪ੍ਰਿੰਸੀਪਲ ਹਰਦੇਵ ਕੁਮਾਰ ਸਮੇਤ ਹੋਰ ਸਖਸੀਅਤਾ। ਤਸਵੀਰ – ਮੁਕੇਸ਼ ਕੁਮਾਰ 12-10-2026
ਸੰਗਰੂਰ, 11 ਅਕਤੂਬਰ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਸਕਾਊਟ ਅਤੇ ਗਾਇਡ ਐਸੋਸੀਏਸ਼ਨ ਦੀ ਮੀਟਿੰਗ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ (ਲੜਕੇ) ਦੇ ਨੀਲ ਵਿੰਗ ਵਿੱਚ ਪ੍ਰਿੰਸੀਪਲ ਵਿਪਨ ਚਾਵਲਾ ਦੀ ਰਹਿਨੁਮਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਟੇਟ ਆਰਗੇਜਾਈਜਿੰਗ ਕਮਿਸ਼ਨਰ ਸਕਾਊਟ ਉਕਾਰ ਸਿੰਘ ਆਪਣੀ ਟੀਮ ਸਮੇਤ ਸ਼ਾਮਲ ਹੋਏ। ਪਿਛਲੇ ਸਮੇਂ ਤੋਂ ਸਕਾਊਟ ਦੇ ਖੇਤਰ ਵਿੱਚ ਆਈ ਖੜੋਤ ਨੂੰ ਤੋੜਨ ਲਈ, ਪੁਨਰ ਸੁਰਜੀਤ ਕਰਨ ਲਈ ਐਸੋਸੀਏਸ਼ਨ ਨੂੰ ਰੀ-ਫੋਰਮ ਕਰ ਕੇ ਨਵੀਂ ਰੂਹ ਭਰਨ ਲਈ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸਬੰਧੀ ਭਾਰਤ ਸਕਾਊਟ ਅਤੇ ਗਾਇਡ ਪੰਜਾਬ ਦੇ ਅਧਿਕਾਰੀ ਦਰਸ਼ਨ ਸਿੰਘ ਬਰੇਟਾ ਨੂੰ ਜਾਣਕਾਰੀ ਭੇਜੀ ਗਈ। ਮੀਟਿੰਗ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜਨ ਵਿੱਚ ਹਰਦੇਵ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਡੀ.ਟੀ.ਸੀ. ਜਗਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੀ ਕਾਰਵਾਈ ਦੇ ਨਿਰੀਖਣ ਲਈ ਉਪ ਜ਼ਿਲ੍ਹਾ ਸਿੱਖਿਆ ਅਪਸਰ ਸ੍ਰੀਮਤੀ ਮਨਜੀਤ ਕੌਰ ਨੇ ਉਚੇਚਾ ਤੌਰ ਉੱਤੇ ਫੇਰੀ ਲਗਾਈ। ਮੀਟਿੰਗ ਵਿੱਚ ਉਠਾਏ ਮੁੱਦਿਆਂ ਸਬੰਦੀ ਵੀ ਉਨ੍ਹਾਂ ਆਪਣੀ ਪ੍ਰਤੀਕ੍ਰਿਆ ਵਿਅਕਤ ਕੀਤੀ। ਇਸ ਮੌਕੇ ਦੀਪਕ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋ, ਰੌਸ਼ਨ ਲਾਲ ਪ੍ਰਿੰਸੀਪਲ ਲਹਿਰਾ ਨੇ ਵੀ ਵਿਚਾਰ ਰੱਖੇ। ਮੀਟਿੰਗ ਵਿੱਚ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਸਕਾਊਟ ਨਾਲ ਜੁੜੇ ਪੁਸ਼ਪਿੰਦਰ ਸਿੰਘ ਸੈਣੀ ਵੀ ਉਚੇਚਾ ਤੌਰ ਉੱਤੇ ਪੁੱਜੇ।
Ad Position 22
No active advertisement
ਪਿਛਲੀ ਖ਼ਬਰ ਅਰਵਿੰਦ ਖੰਨਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਸਰਬਹਿੰਦ ਸਮਾਗਮ ਲਈ ਸੰਗਤਾਂ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਅਗਵਾਈ ’ਚ ਰਵਾਨਾ
Ad Position 24